ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਰੋਗ ਪ੍ਰਤੀਰੋਧਕ ਸਮਰਥਾ ਪ੍ਰਤੀ ਖੋਜ ਕਰਨ ਵਾਲੀ ਸੋਸਾਇਟੀ ਵੱਲੋਂ ਪ੍ਰਾਯੋਜਿਤ ਦੋ ਦਿਨ ਦਾ ਈ-ਸਿੰਪੋਜ਼ੀਅਮ ਕਰਵਾਇਆ। ਇਸ ਸਿੰਪੋਜ਼ੀਅਮ ਦਾ ਵਿਸ਼ਾ ਸੀ ’ਪਸ਼ੂ ਅਤੇ ਮਨੁੱਖੀ ਸਿਹਤ ਪ੍ਰਤੀ ਰੋਗ ਪ੍ਰਤੀਰੋਧਕ ਸਮਰਥਾ ਸੰਬੰਧੀ ਧਿਆਨ’।
ਇਸ ਸੋਸਾਇਟੀ ਦੇ ਸਕੱਤਰ ਅਤੇ ਐਨੀਮਲ ਬਾਇਓਤਕਨਾਲੋਜੀ ਕਾਲਜ ਦੇ ਡੀਨ, ਡਾ, ਯਸ਼ਪਾਲ ਸਿੰਘ ਮਲਿਕ ਨੇ ਕਿਹਾ ਕਿ ਇਹ ਸੋਸਾਇਟੀ ਪਸ਼ੂ ਅਤੇ ਮਨੁੱਖੀ ਸਿਹਤ ਦੀ ਪ੍ਰਤੀਰੋਧਕ ਸਮਰਥਾ ਪ੍ਰਤੀ ਕੰਮ ਕਰਦੇ ਵਿਗਿਆਨੀਆਂ ਦਾ ਸਾਂਝਾ ਮੰਚ ਹੈ। ਇਹ ਸੋਸਾਇਟੀ ਟੀਕਿਆਂ ਸੰਬੰਧੀ ਅਤੇ ਰੋਗ ਪ੍ਰਤੀਰੋਧਕ ਸਮਰਥਾ ਸੰਬੰਧੀ ਬਹੁ-ਦਿਸ਼ਾਵੀ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਿੰਪੋਜ਼ੀਅਮ ਦਾ ਉਦਘਾਟਨ, ਡਾ. ਬੀ ਐਨ ਤ੍ਰਿਪਾਠੀ, ਉਪ-ਮਹਾਂਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ ਨੇ ਕੀਤਾ।ਉਨ੍ਹਾਂ ਨਾਲ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਲੁਧਿਆਣਾ, ਡਾ. ਯੂ ਡੀ ਗੁਪਤਾ, ਆਗਰਾ, ਡਾ. ਆਰ ਐਸ ਚੌਹਾਨ, ਸੋਸਾਇਟੀ ਦੇ ਸਕੱਤਰ ਜਨਰਲ ਅਤੇ ਡਾ. ਕੁਲਬੀਰ ਸਿੰਘ ਸੰਧੂ, ਸਾਬਕਾ ਡੀਨ, ਫ਼ਿਸ਼ਰੀਜ਼ ਕਾਲਜ, ਵੈਟਨਰੀ ਯੂਨੀਵਰਸਿਟੀ ਵੀ ਸ਼ਾਮਿਲ ਸਨ।
ਡਾ. ਰਾਮ ਸਰਨ ਸੇਠੀ, ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਇਸ ਗੋਸ਼ਠੀ ਲਈ 163 ਪ੍ਰਤੀਭਾਗੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ। ਗੋਸ਼ਠੀ ਵਿਚ ਕੌਮੀ ਅਤੇ ਆਲਮੀ ਪੱਧਰ ਦੇ ਬੁਲਾਰਿਆਂ ਨੇ ਹਿੱਸਾ ਲਿਆ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਪ੍ਰਵੀਨ ਮਲਿਕ, ਪਸ਼ੂ ਪਾਲਣ ਕਮਿਸ਼ਨਰ, ਭਾਰਤ ਸਰਕਾਰ ਸਨ ਜਦਕਿ ਇਸ ਸ਼ਮੂਲੀਅਤ ਵਿਚ ਉਨ੍ਹਾਂ ਦਾ ਸਾਥ ਡਾ. ਕੇ ਪੀ ਸਿੰਘ, ਸੋਸਾਇਟੀ ਦੇ ਉਪ-ਪ੍ਰਧਾਨ ਅਤੇ ਡਾ. ਆਰ ਐਸ ਚੌਹਾਨ ਨੇ ਵੀ ਦਿੱਤਾ।
ਡਾ. ਮਲਿਕ ਨੇ ਟੀਕਿਆਂ ਦੇ ਵਿਕਾਸ ਵਿਚ ਮੌਜੂਦਾ ਚੁਣੌਤੀਆਂ ਬਾਰੇ ਚਰਚਾ ਕੀਤੀ।ਡਾ. ਸੇਠੀ ਨੇ ਗੋਸ਼ਠੀ ਸਮਾਪਨ ਸੰਬੰਧੀ ਆਪਣੀ ਟਿੱਪਣੀ ਦਿੱਤੀ।ਗੋਸ਼ਠੀ ਵਿਚ ਇਸ ਵਿਚਾਰ ਉਤੇ ਸਹੀ ਪਾਈ ਗਈ ਕਿ ’ਇਕ ਸਿਹਤ’ ਵਿਸ਼ੇ ’ਤੇ ਇਕ ਅਜਿਹਾ ਰਾਸ਼ਟਰੀ ਪੱਧਰ ਦਾ ਕੇਂਦਰ ਸਥਾਪਿਤ ਕੀਤਾ ਜਾਵੇ ਜੋ ਕਿ ਰੋਗ ਪ੍ਰਤੀਰੋਧਕ ਸਮਰਥਾ ਸੰਬੰਧੀ ਅਜਿਹੀਆਂ ਖੋਜਾਂ ਕਰੇ ਜਿਸ ਨਾਲ ਕਿ ਵਰਤਮਾਨ ਬਿਮਾਰੀਆਂ ਅਤੇ ਉਭਰ ਰਹੀਆਂ ਬਿਮਾਰੀਆਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕੇ। ਡਾ. ਮੁਦਿਤ ਚੰਦਰਾ, ਸਹਿ-ਪ੍ਰਬਧੰਕੀ ਸਕੱਤਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਇਹ ਵੀ ਪੜ੍ਹੋ :- ਵੈਟਨਰੀ ਯੂਨੀਵਰਸਿਟੀ ਮਨਾਏਗੀ ’ਪਸ਼ੂਧਨ ਪੌਸ਼ਟਿਕਤਾ ਜਾਗਰੂਕਤਾ ਹਫ਼ਤਾ’
Summary in English: International Symposium on Immunology conducted by Veterinary University