
ਪੀਏਯੂ ਯੁਵਕ ਮੇਲੇ ਦੇ 5ਵੇਂ ਦਿਨ ਵਿਰਾਸਤੀ ਕਲਾਵਾਂ ਨੇ ਦਰਸ਼ਕਾਂ ਦਾ ਮਨ ਮੋਹਿਆ
PAU Youth Festival: ਪੀ.ਏ.ਯੂ. ਵਿੱਚ ਜਾਰੀ ਯੁਵਕ ਮੇਲੇ ਦੇ ਪੰਜਵੇਂ ਦਿਨ ਵਿਰਾਸਤ ਨਾਲ ਸੰਬੰਧਤ ਵੱਖ-ਵੱਖ ਕਲਾਵਾਂ ਦੇ ਪ੍ਰਦਰਸ਼ਨ ਨਾਲ ਨੌਜਵਾਨ ਕਲਾਕਾਰਾਂ ਨੇ ਮਾਹੌਲ ਪੁਰਾਤਨ ਰੰਗ ਵਿਚ ਰੰਗ ਦਿੱਤਾ। ਇਨ੍ਹਾਂ ਮੁਕਾਬਲਿਆਂ ਵਿੱਚ ਪੱਖੀ ਬਨਾਉਣ, ਫੁਲਕਾਰੀ ਦੀ ਕਢਾਈ, ਮੁਹਾਵਰੇ ਦਾ ਵਾਰਤਾਲਾਪ ਅਤੇ ਵਿਰਾਸਤੀ ਕੁਇਜ਼ ਮੁਕਾਬਲਾ ਦੇਖਣਯੋਗ ਸੀ।

ਪੀਏਯੂ ਯੁਵਕ ਮੇਲੇ ਦੇ 5ਵੇਂ ਦਿਨ ਵਿਰਾਸਤੀ ਕਲਾਵਾਂ ਨੇ ਦਰਸ਼ਕਾਂ ਦਾ ਮਨ ਮੋਹਿਆ
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਸ ਮੌਕੇ ਦੱਸਿਆ ਕਿ ਨਵੀਆਂ ਪੀੜੀਆਂ ਨੂੰ ਉਹਨਾਂ ਦੀ ਰਵਾਇਤ ਨਾਲ ਜੋੜਨ ਲਈ ਇਹ ਮੁਕਾਬਲੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦਾ ਇਕ ਉਪਰਾਲਾ ਹਨ। ਇਸ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਰਾਣਾ ਪੰਜਾਬੀ ਸਮਾਜ ਕਿਸ ਤਰ੍ਹਾਂ ਦੀ ਸੱਭਿਆਚਾਰਕ ਰੰਗਣ ਵਾਲਾ ਸੀ ਅਤੇ ਪੰਜਾਬ ਦੀ ਲੋਕ ਕਲਾ ਕਿੰਨੀ ਉੱਚ ਪੱਧਰੀ ਅਤੇ ਸ਼ਾਨਦਾਰ ਸੀ।

ਪੀਏਯੂ ਯੁਵਕ ਮੇਲੇ ਦੇ 5ਵੇਂ ਦਿਨ ਵਿਰਾਸਤੀ ਕਲਾਵਾਂ ਨੇ ਦਰਸ਼ਕਾਂ ਦਾ ਮਨ ਮੋਹਿਆ
ਇਨ੍ਹਾਂ ਮੁਕਾਬਲਿਆਂ ਵਿਚ ਪੱਖੀ ਬਨਾਉਣ ਦੇ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੀ ਕੁਮਾਰੀ ਯੋਗਤਾ ਪਹਿਲੇ ਸਥਾਨ ਤੇ ਰਹੀ। ਇਸੇ ਕਾਲਜ ਦੀ ਹਰਲੀਨ ਕੌਰ ਦੂਸਰੇ ਸਥਾਨ ਅਤੇ ਕਮਿਊਨਟੀ ਸਾਇੰਸ ਦੀ ਗਗਨਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੀ। ਫੁਲਕਾਰੀ ਦੀ ਕਢਾਈ ਦੇ ਮੁਕਾਬਲੇ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਕੁਮਾਰੀ ਜਗਜੀਤ ਕੌਰ ਨੂੰ ਪਹਿਲਾ ਸਥਾਨ ਮਿਲਿਆ। ਖੇਤੀਬਾੜੀ ਕਾਲਜ ਦੀ ਵੰਸ਼ਿਕਾ ਦੂਸਰੇ ਅਤੇ ਬਾਗਬਾਨੀ ਕਾਲਜ ਦੀ ਅਸ਼ਵਨੀ ਤੀਸਰੇ ਸਥਾਨ ਤੇ ਰਹੇ।
ਇਹ ਵੀ ਪੜ੍ਹੋ : Veterinary University ਦਾ 12th Youth Festival ਸ਼ੁਰੂ

ਪੀਏਯੂ ਯੁਵਕ ਮੇਲੇ ਦੇ 5ਵੇਂ ਦਿਨ ਵਿਰਾਸਤੀ ਕਲਾਵਾਂ ਨੇ ਦਰਸ਼ਕਾਂ ਦਾ ਮਨ ਮੋਹਿਆ
ਮੁਹਾਵਰੇਦਾਰ ਵਾਰਤਾਲਾਪ ਅਤੇ ਵਿਰਾਸਤੀ ਕੁਇਜ਼ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਨੂੰ, ਦੂਸਰਾ ਬਾਗਬਾਨੀ ਕਾਲਜ ਨੂੰ ਅਤੇ ਤੀਸਰਾ ਬੇਸਿਕ ਸਾਇੰਸ ਕਾਲਜ ਨੂੰ ਪ੍ਰਾਪਤ ਹੋਇਆ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Heritage arts enthralled the audience on the 5th day of the PAU Youth Festival