ਕੈਪਟਨ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਇਕ ਵੱਡੀ ਖੁਸ਼ਖਬਰੀ ਦਿੱਤੀ ਜਾ ਰਹੀ। ਹੁਣ ਪੰਜਾਬ ਦੇ ਪਿੰਡ ਪਿੰਡ ਵਿਚ ਇਕ ਜਰੂਰੀ ਸੁਵਿਧਾ ਦਿੱਤੀ ਜਾਵੇਗੀ ਜਿਸਦੀ ਪਿੰਡ ਦੇ ਵਿਚ ਬਹੁਤ ਲੋੜ ਸੀ।
ਪੰਜਾਬ ਸਰਕਾਰ ਪਹਿਲੀ ਵਾਰ ਪੇਂਡੂ ਹਲਕੇ ‘ਚ ਵੀ ਰਾਸ਼ਨ ਡੀਪੂ ਜ਼ਿਆਦਾ ਗਿਣਤੀ ਵਿਚ ਖੋਲ੍ਹਣ ਜਾ ਰਹੀ ਹੈ ਤੇ ਪਹਿਲੀ ਵਾਰ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਸ਼ਹਿਰੀ ਹਲਕੇ ਤੋਂ ਇਲਾਵਾ ਪੇਂਡੂ ਹਲਕੇ ਵਿਚ ਡੀਪੂ ਖੋਲ੍ਹਣ ਲਈ ਜ਼ਿਆਦਾ ਦਿਲਚਸਪੀ ਲੈ ਰਹੀ ਹੈ।
ਪੰਜਾਬ ਸਰਕਾਰ ਵਲੋਂ ਚਾਹੇ ਆਪਣੇ ਕਾਰਜਕਾਲ ਵਿਚ ਪਹਿਲੀ ਵਾਰ ਜਨਰਲ ਤੌਰ ‘ਤੇ ਸ਼ਹਿਰੀ ਖੇਤਰ ਤੋਂ ਇਲਾਵਾ ਪੇਂਡੂ ਖੇਤਰ ਵਿਚ ਡੀਪੂ ਦੇਣ ਲਈ ਅਰਜ਼ੀਆਂ ਮੰਗੀਆਂ ਹਨ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਡੀਪੂ ਵਿਚ ਆਮਦਨ ਘਟਣ ਕਰਕੇ ਵੀ ਪੇਂਡੂ ਹਲਕੇ ਵਿਚ ਅਰਜ਼ੀਆਂ ਆਉਣ ਦੀ ਗਿਣਤੀ ਕਾਫ਼ੀ ਘੱਟ ਆਉਂਦੀ ਰਹੀ ਹੈ।
ਵਿਭਾਗੀ ਸੂਤਰਾਂ ਮੁਤਾਬਕ ਸ਼ਹਿਰੀ ਅਤੇ ਪੇਂਡੂ ਦੋਵੇਂ ਇਲਾਕਿਆਂ ਵਿਚ ਵਾਰਡ /ਪਿੰਡ ਪੱਧਰ ‘ਤੇ 200 ਰਾਸ਼ਨ ਕਾਰਡਾਂ ਤੱਕ ਇਕ ਵਕੈਂਸੀ 200 ਕਾਰਡ ਤੋਂ ਬਾਅਦ ਦੂਜੀ ਵਕੈਂਸੀ ਗਿਣਤੀ ਜਾਵੇਗੀ।
ਜੇਕਰ ਪਹਿਲੇ 200 ਕਾਰਡਾਂ ਉਪਰੰਤ ਦੂਜੇ ਡੀਪੂ ਲਈ ਕਾਰਡ ਘੱਟ ਹੋਣ ਕਾਰਨ ਵਿੱਤੀ ਵਿਹਾਰਤਾ ਨਾ ਬਣਦੀ ਹੋਵੇਗੀ ਤਾਂ ਨਵਾਂ ਡੀਪੂ ਖੋਲ੍ਹਣ ਬਾਰੇ ਕਮੇਟੀ ਆਪਣੇ ਪੱਧਰ ‘ਤੇ ਫ਼ੈਸਲਾ ਕਰੇਗੀ।
ਜੇਕਰ ਉਕਤ ਗਿਣਤੀ ਮੁਤਾਬਕ ਰਾਸ਼ਨ ਡੀਪੂਆਂ ਦੀਆਂ ਵਕੈਂਸੀਆਂ ਦੀ ਗਿਣਤੀ ਪਹਿਲਾਂ ਚੱਲਦੇ ਡੀਪੂਆਂ ਤੋਂ ਘੱਟ ਬਣਦੀ ਹੋਵੇ ਤਾਂ ਪਹਿਲਾਂ ਤੋਂ ਕੰਮ ਕਰ ਰਹੇ ਰਾਸ਼ਨ ਡੀਪੂਆਂ ਨੂੰ ਬਰਕਰਾਰ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ :- Punjab: CM ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ, ਮੁਹਾਲੀ ਵਿੱਚ ਲੱਗਿਆ ਪੋਸਟਰ, ਸਖ਼ਤੀ ਵਿੱਚ ਆਈ ਪੁਲਿਸ
Summary in English: Great news for the people of Punjab! The Punjab Government made this big announcement