ਸੂਬੇ ਵਿਚ ਸਾਉਣੀ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹੂਲਤ ਲਈ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਬੋਰਡ ਦੇ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿਚ ਸਾਰੇ 22 ਜ਼ਿਲਿਆਂ ਲਈ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਕਿ ਕੋਵਿਡ-19 ਦੇ ਮੱਦੇਨਜ਼ਰ ਖਰੀਦ ਕਾਰਜਾਂ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਮਸਲਿਆਂ ਦਾ ਫੌਰੀ ਹੱਲ ਕੱਢਿਆ ਜਾ ਸਕੇ। ਇਸ ਦੇ ਨਾਲ ਹੀ ਮੰਡੀ ਬੋਰਡ ਵਲੋਂ ਮੰਡੀਆਂ ਵਿਚ ਝੋਨੇ ਦੀ ਫਸਲ ਪੜਾਅਵਾਰ ਢੰਗ ਨਾਲ ਲਿਆਉਣ ਲਈ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਗਏ ਹਨ।
ਲਾਲ ਸਿੰਘ ਨੇ ਕਿਹਾ ਕਿ ਸਮਾਜਿਕ ਦੂਰੀ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ ਤਾਂ ਕਿ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਮੰਡੀਆਂ ਵਿਚ ਸੈਨੀਟਾਈਜਰ, ਮਾਸਕ, ਹੱਥ ਧੋਣ ਦੇ ਪ੍ਰਬੰਧ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਚੇਅਰਮੈਨ ਨੇ ਦੱਸਿਆ ਕਿ ਪਿਛਲਾ ਹਾੜ੍ਹੀ ਸੀਜਨ, ਜੋ 45 ਦਿਨ ਜਾਰੀ ਰਿਹਾ, ਦੌਰਾਨ ਬੋਰਡ ਵਲੋਂ ਮੰਡੀਆਂ ਵਿਚ ਕਣਕ ਲਿਆਉਣ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਖਰੀਦ ਦੇ ਵਿਆਪਕ ਕਾਰਜਾਂ ਵਿਚ ਕਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਉਮੀਦ ਜਾਹਰ ਕੀਤੀ ਕਿ ਮੌਜੂਦਾ ਖਰੀਦ ਸੀਜਨ ਵੀ ਕਿਸਾਨਾਂ, ਮਜਦੂਰਾਂ, ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਸਹਿਯੋਗ ਸਦਕਾ ਇਸੇ ਢੰਗ ਨਾਲ ਸਫਲਤਾਪੂਰਵਕ ਨੇਪਰੇ ਚਾੜਿਆ ਜਾਵੇਗਾ।
ਮੰਡੀ ਬੋਰਡ ਦੇ ਇਕ ਬੁਲਾਰੇ ਨੇ ਅੱਜ ਦੱਸਿਆ ਕਿ ਚੇਅਰਮੈਨ ਨੇ ਕਿਸਾਨਾਂ ਨੂੰ ਮੰਡੀ ਬੋਰਡ ਦੀ ਮੋਬਾਈਲ ਐਪ ਡਾਊਨਲੋਡ ਕਰਨ ਲਈ ਆਖਿਆ ਹੈ ਤਾਂ ਕਿ ਮੰਡੀਆਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਝੋਨਾ ਵੇਚਣ ਲਈ ਈ-ਪਾਸ ਬਾਰੇ ਤਾਜ਼ਾ ਜਾਣਕਾਰੀ ਮਿਲਦੀ ਰਹੇ। ਉਨਾਂ ਨੇ ਉਮੀਦ ਜਾਹਰ ਕੀਤੀ ਕਿ ਇਸ ਐਪ ਨਾਲ ਕੋਵਿਡ-19 ਦੀ ਭਿਆਨਕ ਬਿਮਾਰੀ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਲਈ ਸਾਰੇ ਭਾਈਵਾਲਾਂ ਨੂੰ ਬਹੁਤ ਲਾਭ ਹੋਵੇਗਾ।
ਮੰਡੀ ਬੋਰਡ ਦੇ ਮੁਹਾਲੀ ਸਥਿਤ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿਚ 70-ਮੈਂਬਰੀ ਟੀਮ ਡਿਊਟੀ ਨਿਭਾਏਗੀ ਜੋ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਕਿਸਾਨਾਂ, ਆੜ੍ਹਤੀਆਂ ਤੇ ਹੋਰਾਂ ਦੀਆਂ ਸ਼ਿਕਾਇਤਾਂ ਅਤੇ ਸਵਾਲਾਂ ਦਾ ਨਿਪਟਾਰਾ ਕਰੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਅੰਮਿਤਸਰ ਜ਼ਿਲੇ ਦੇ ਕਿਸਾਨ ਅਤੇ ਆੜਤੀਏ 0172-5101647 'ਤੇ ਸੰਪਰਕ ਕਾਇਮ ਕਰ ਸਕਦੇ ਹਨ। ਇਸੇ ਤਰਾਂ ਬਰਨਾਲਾ (0172-5101673), ਬਠਿੰਡਾ (0172-5101668), ਫਰੀਦਕੋਟ (0172-5101694), ਫਤਹਿਗੜ ਸਾਹਿਬ (0172-5101665) ਅਤੇ ਫਾਜ਼ਿਲਕਾ (0172-5101650) 'ਤੇ ਸੰਪਰਕ ਕਰ ਸਕਦੇ ਹਨ। ਫਿਰੋਜ਼ਪੁਰ (0172-5101609), ਗੁਰਦਾਸਪੁਰ (0172-5101619), ਹੁਸ਼ਿਆਰਪੁਰ (0172-5101605), ਜਲੰਧਰ (0172-5101682), ਕਪੂਰਥਲਾ (0172-5101620), ਲੁਧਿਆਣਾ (0172-5101629) ਅਤੇ ਮਾਨਸਾ (0172-5101648) 'ਤੇ ਰਾਬਤਾ ਕਾਇਮ ਕਰ ਸਕਦੇ ਹਨ।
ਇਸੇ ਤਰਾਂ ਮੋਗਾ ਦੇ ਕਿਸਾਨ ਅਤੇ ਆੜਤੀਏ ਕੰਟਰੋਲ ਰੂਮ ਨਾਲ 0172-5101700 'ਤੇ ਸੰਪਰਕ ਕਰ ਸਕਦੇ ਹਨ, ਮੁਹਾਲੀ (0172-5101641), ਪਠਾਨਕੋਟ (0172-5101651), ਪਟਿਆਲਾ (0172-5101652), ਰੋਪੜ (0172-5101646), ਸੰਗਰੂਰ (0172-5101692) 'ਤੇ ਸੰਪਰਕ ਕਰ ਸਕਦੇ ਹਨ। ਇਸੇ ਤਰਾਂ ਐਸ.ਬੀ.ਐਸ. ਨਗਰ (0172-5101649), ਸ੍ਰੀ ਮੁਕਤਸਰ ਸਾਹਿਬ (0172-5101659) ਅਤੇ ਤਰਨਤਾਰਨ (172-5101643) 'ਤੇ ਰਾਬਤਾ ਕਰ ਸਕਦੇ ਹਨ।
Summary in English: Govt issued passes for farmers establish special control room in mandi board for purchase of paddy crop.