1. Home
  2. ਖਬਰਾਂ

ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਤੇ ਜਾਣਗੇ 7000 ਰੁਪਏ !

ਰਾਜ ਸਰਕਾਰਾਂ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਤੋਂ ਕਿਸਾਨਾਂ ਦੀ ਮਦਦ ਕਰ ਰਹੀ ਹੈ , ਤਾਂਕਿ ਉਨ੍ਹਾਂ ਨੂੰ ਕਿਸੀ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਮਣਾ ਨਾ ਕਰਨਾ ਪਵੇ।

Pavneet Singh
Pavneet Singh
Farmers

Farmers

ਰਾਜ ਸਰਕਾਰਾਂ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਤੋਂ ਕਿਸਾਨਾਂ ਦੀ ਮਦਦ ਕਰ ਰਹੀ ਹੈ , ਤਾਂਕਿ ਉਨ੍ਹਾਂ ਨੂੰ ਕਿਸੀ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਮਣਾ ਨਾ ਕਰਨਾ ਪਵੇ। ਹਰਿਆਣਾ ਸਰਕਾਰ ਦੁਆਰਾ ਰਾਜ ਵਿਚ ਕਿਸਾਨਾਂ ਦੀ ਫ਼ਸਲ ਨੂੰ ਨੁਕਸਾਨ ਹੋਣ ਤੋਂ ਲੈਕੇ ਉਨ੍ਹਾਂ ਦੀ ਫ਼ਸਲ ਬੀਜਣ ਤਕ ਦੀ ਸਹੂਲਤ ਦੇ ਲਈ ਵਧੀਆ ਕਦਮ ਚੁਕਿਆ ਗਿਆ ਹੈ , ਜਿਥੇ ਉਨ੍ਹਾਂ ਨੂੰ ਆਰਥਕ ਮਦਦ ਵੀ ਪ੍ਰਦਾਨ ਕਿੱਤੀ ਜਾਵੇਗੀ।

7000 ਰੁਪਏ ਦੀ ਮਿਲੇਗੀ ਮਦਦ (Farmers will get help of Rs 7000)

  • ਹਰਿਆਣਾ ਸਰਕਾਰ ਉਨ੍ਹਾਂ ਕਿਸਾਨਾਂ ਨੂੰ 7000 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹੂਲਤ ਦੇਵੇਗੀ ਜੋ ਆਪਣੇ ਖੇਤਾਂ ਵਿਚ ਪਾਣੀ ਭਰਨ ਕਾਰਨ ਫ਼ਸਲ ਦੀ ਬਿਜਾਈ ਨਹੀਂ ਕਰ ਪਾਉਂਦੇ ਹਨ।

  • ਦੱਸ ਦਈਏ ਕਿ ਉਪ ਮੁੱਖਮੰਤਰੀ ਦੁਸ਼ਯੰਤ ਚੌਟਾਲਾ (Deputy Chief Minister Dushyant Chautala) ਨੇ ਹਿੱਸਾਰ ਜਿਲ੍ਹੇ ਦੇ ਮੱਲੋਦਾ ਪਿੰਡ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕਿੱਤਾ ਸੀ।

ਚੁਕੇ ਗਏ ਕਦਮ

  • ਪਹਿਲਾ ਰਾਜ ਸਰਕਾਰ ਦੁਆਰਾ ਵਿੱਤੀ ਸਹੂਲਤ ਦੇ ਰੂਪ ਵਿਚ ਕਿਸਾਨਾਂ ਨੂੰ 3000 ਰੁਪਏ ਪ੍ਰਤੀ ਏਕੜ ਦਿੱਤਾ ਜਾਂਦਾ ਸੀ।

  • ਹੁਣ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿਚ ਰਾਤ ਨਹੀਂ ਕੱਟਣੀ ਪਵੇਗੀ।

  • ਰਾਜ ਸਰਕਾਰ ਦਾ ਕਹਿਣਾ ਹੈ ਕਿ ਮੇਰੀ ਫ਼ਸਲ ਮੇਰਾ ਬਯੌਰਾ ਪੋਰਟਲ (Meri Fasal Mera Byora Portal) ਤੇ ਰਜਿਸਟਰਡ ਕਿਸਾਨਾਂ ਦੀ

  • ਫ਼ਸਲ ਦਾ ਇਕ-ਇਕ ਦਾਣਾ ਖਰੀਦਿਆ ਜਾਵੇਗਾ ਅਤੇ ਉਨ੍ਹਾਂ ਦਾ ਭੁਗਤਾਨ ਜਲਦ ਤੋਂ ਜਲਦ ਕਿੱਤਾ ਜਾਵੇਗਾ।

  • ਆਨਲਾਈਨ ਸਿਸਟਮ ਦੀ ਮਦਦ ਤੋਂ ਖਰੀਦਣ ਦੀ ਪ੍ਰੀਕ੍ਰਿਆ ਵਿਚ ਹੋਰ ਤੇਜੀ ਲਿਆਈ ਜਾਵੇਗੀ।

  • ਇਸ ਦੇ ਇਲਾਵਾ ਕਣਕ ਅਤੇ ਸਰ੍ਹੋਂ ਖਰੀਦਣ ਦੇ ਲਈ ਨਵੇਂ ਖਰੀਦ ਕੇਂਦਰ (New procurement centers for the purchase of wheat and mustard) ਵੀ ਸਥਾਪਤ ਕਿੱਤੇ ਜਾ ਰਹੇ ਹਨ ਤਾਂਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਦਿੱਕਤ ਨਾ ਆਵੇ।

ਕਿਸਾਨਾਂ ਦੀਆਂ ਜ਼ਮੀਨਾਂ ਸਿੰਜੀਆਂ ਰਹਿਣਗੀਆਂ

  • ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਸਿੰਚਾਈ ਵਾਲਾ ਪਾਣੀ ਉਪਲਬਧ ਕਰਵਾਉਣ ਲਈ ਨਹਿਰਾਂ ਦੇ ਪੁਨਰ ਨਿਰਮਾਣ(Reconstruction of Canals) ਦਾ ਕੰਮ ਚੱਲ ਰਿਹਾ ਹੈ।

  • ਖਾਸ ਗੱਲ ਇਹ ਹੈ ਕਿ ਸਰਕਾਰ ਦੁਆਰਾ ਰਾਜ ਦੇ ਸਾਰੇ ਛੱਪੜ ਲਈ 600 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।

  • ਆਧੁਨਿਕ ਤਕਨੀਕ (Advance Technology) ਤੋਂ ਰਾਜ ਦੇ ਸਾਰੇ 14000 ਛੱਪੜ ਦਾ ਦੋ ਪੜਾਵਾਂ ਵਿਚ ਨਵੀਨੀਕਰਨ ਕੀਤਾ ਜਾਵੇਗਾ।

  • ਅਜਿਹਾ ਸਿਸਟਮ ਬਣਾਇਆ ਜਾਵੇਗਾ ਕਿ ਪੁਰਾਣੇ ਪਾਣੀ ਦੀ ਖੇਤੀ ਵਿੱਚ ਵਰਤੋਂ ਹੁੰਦੀ ਰਹੇ ਅਤੇ ਨਵਾਂ ਪਾਣੀ ਛੱਪੜ ਵਿੱਚ ਆਉਂਦਾ  ਰਹੇ।

ਨੌਜਵਾਨਾਂ ਲਈ ਰੋਜਗਾਰ ਦਾ ਮੌਕਾ (Employment opportunities will be created for the youth)

ਦੁਸ਼ਯੰਤ ਨੇ ਅੱਗੇ ਕਿਹਾ ਕਿ "ਜਿਵੇਂ ਹੀ ਮਹਾਰਾਜਾ ਅਗਰਸੇਨ ਹਵਾਈ ਅੱਡੇ ਦੇ ਰਨਵੇਅ 'ਤੇ ਕੰਮ ਪੂਰਾ ਹੋ ਜਾਵੇਗਾ, ਇੱਥੇ ਉਦਯੋਗਿਕ ਇਕਾਈਆਂ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਜਿਸ ਨਾਲ ਖੇਤਰ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ"।

ਬੱਚਿਆਂ ਨੂੰ ਮਿਲੇਗੀ ਵਧੀਆ ਸਿੱਖਿਆ (Children will get better education)

ਪਿੰਡ ਵਿਚ ਬੱਚਿਆਂ ਦੇ ਲਈ ਇੱਕ ਉਦਯੋਗਿਕ ਸਿਖਲਾਈ ਸੰਸਥਾ (Industrial Training Institute) ਦੇ ਨਾਲ ਨਾਲ ਇਕ ਆਧੁਨਿਕ ਲਾਇਬ੍ਰੇਰੀ ਦੀ ਸਥਾਪਨਾ ਦਾ ਐਲਾਨ ਕਿੱਤਾ ਹੈ। ਤਾਂਕਿ ਆਉਣ ਵਾਲੇ ਸਮੇਂ ਦੇ ਨਾਲ ਬੱਚੇ ਉੱਨਤ ਅਤੇ ਸਮਾਰਟ ਬਣ ਸਕਣ।

ਇਹ ਵੀ ਪੜ੍ਹੋ : ਪੋਸਟ ਆਫ਼ਿਸ ਵਿਚ ਵੀ ਖੋਲਿਆ ਜਾ ਸਕਦਾ ਹੈ RD ਖਾਤਾ

Summary in English: Government to provide Rs 7000 to farmers!

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters