ਦੇਸ਼ ਭਰ ਵਿੱਚ 21 ਦਿਨਾਂ ਦਾ ਲਾਕਡਾਉਨ ਲੱਗਿਆ ਹੋਇਆ ਹੈ | ਅਤੇ ਇਸਦੀ ਵਜਹ ਮਹਾਂਮਾਰੀ ਦਾ ਰੂਪ ਲੈ ਚੁਕਾ ਕੋਰੋਨਾ ਵਾਇਰਸ ਹੈ | ਇਸ ਤਾਲਾਬੰਦੀ ਕਾਰਨ ਇਸ ਸਮੇਂ ਕਿਸਾਨਾਂ ਨੂੰ ਸਰਕਾਰ ਤੋਂ ਥੋੜੀ ਰਾਹਤ ਮਿਲੀ ਹੋਵੇਗੀ, ਪਰ ਫਿਰ ਵੀ ਮੁਸ਼ਕਲਾਂ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ ਹਨ | ਇਹ ਸਮਾਂ ਕਿਸਾਨਾਂ ਲਈ ਫ਼ਸਲ ਦੀ ਕਟਾਈ ਦਾ ਹੈ | ਕਿਸਾਨ ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਵਿਚ ਲੱਗੇ ਹੋਏ ਹਨ। ਇਸ ਵਿੱਚ ਕਣਕ ਦੇ ਕਿਸਾਨ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕਟਾਈ ਤੋਂ ਬਾਅਦ ਅਨਾਜ ਪੈਕਿੰਗ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਫਿਲਹਾਲ ਪੈਕਿੰਗ ਨਿਯਮਾਂ ਵਿਚ ਕੁਝ ਛੋਟ ਦੇ ਦੀਤੀ ਹੈ |
ਕੀ ਹੈ ਫੂਡ ਪੈਕਿੰਗ ਨਾਲ ਜੁੜੀ ਸਮੱਸਿਆ ?
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਹੋਏ ਲਾਕਡਾਉਨ ਦੇ ਕਾਰਨ ਜੁਟ ਮਿਲ ਬੰਦ ਹਨ। ਕਿਸਾਨ ਆਪਣੇ ਉਤਪਾਦ ਨੂੰ ਜੁਟ ਦੀਆਂ ਬੋਰੀਆਂ ਵਿੱਚ ਪੈਕ ਕਰਕੇ ਵੇਚਣ ਲਈ ਲੈ ਜਾਂਦੇ ਹਨ। ਜਿਸ ਤਰ੍ਹਾਂ ਕਣਕ ਸਮੇਤ ਹਾੜ੍ਹੀ ਦੀਆਂ ਫਸਲਾਂ ਦੀ ਭਾਰੀ ਕਟਾਈ ਕੀਤੀ ਜਾ ਰਹੀ ਹੈ,ਉਸੀ ਤਰਾਂ ਪੈਕਿੰਗ ਲਈ ਵੀ ਵੱਡੀ ਗਿਣਤੀ ਵਿਚ ਬੋਰੀਆਂ ਦੀ ਜ਼ਰੂਰਤ ਪੈ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਕਿਸਾਨਾਂ ਨੂੰ ਪੈਕਿੰਗ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ |
ਕੇਂਦਰ ਸਰਕਾਰ ਨੇ ਦਿੱਤੀ ਇਹ ਛੋਟ
ਕਣਕ ਦੀ ਫ਼ਸਲ ਕਟਾਈ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਹੋਏ ਫ਼ੂਡ ਪੈਕਿੰਗ ਲਈ ਕੇਂਦਰ ਸਰਕਾਰ ਨੇ ਜੂਟ ਦੀਆਂ ਬੋਰੀਆਂ ਦੀ ਬਜਾਏ ਪੋਲਿਮਰ ਨਾਲ ਤਿਆਰ ਬੋਰੀਆਂ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਸਬੰਧ ਵਿੱਚ ਕੱਪੜਾ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਕਦਮ ਕਣਕ ਦੇ ਕਿਸਾਨਾਂ ਦੇ ਹਿੱਤ ਵਿੱਚ ਚੁੱਕਿਆ ਗਿਆ ਹੈ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਯਾਨੀ ਅਪ੍ਰੈਲ ਤੱਕ ਕਣਕ ਦੀ ਫਸਲ ਕਟ ਕੇ ਤਿਆਰ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਉਚਿਤ ਪੈਕਿੰਗ ਦੀਆਂ ਸਹੂਲਤਾਂ ਦੇਣਾ ਬਹੁਤ ਜ਼ਰੂਰੀ ਹੈ। ਮੰਤਰਾਲੇ ਦੇ ਅਨੁਸਾਰ, ਤਾਲਾਬੰਦੀ ਖਤਮ ਹੋਣ ਤੋਂ ਬਾਅਦ ਜੁਟ ਮਿਲਾਂ ਵਿੱਚ ਬੋਰੀਆਂ ਦਾ ਉਤਪਾਦਨ ਸ਼ੁਰੂ ਕੀਤਾ ਜਾਵੇਗਾ ਅਤੇ ਉਸੀ ਬੋਰੀਆਂ ਦੀ ਵਰਤੋਂ ਪੈਕਿੰਗ ਲਈ ਕੀਤੀ ਜਾਏਗੀ।
ਕੀ ਕਹਿੰਦਾ ਹੈ ਪੈਕਿੰਗ ਨਿਯਮ ?
ਪੈਕਿੰਗ ਨਿਯਮਾਂ ਦੀ ਗੱਲ ਕਰੀਏ ਤਾ ਕੇਂਦਰ ਸਰਕਾਰ ਨੇ ਅਨਾਜ ਦੀ 100% ਪੈਕਿੰਗ ਲਈ ਜੂਟ ਬੈਗਾਂ ਨੂੰ ਪਹਿਲ ਦਿੱਤੀ ਹੈ ਅਤੇ ਇਸਨੂੰ ਲਾਜ਼ਮੀ ਕਰ ਦਿੱਤਾ ਹੈ। ਜੂਟ ਪੈਕਿੰਗ ਮੈਟੀਰੀਅਲ ਐਕਟ (GPM) 1987 ਦੇ ਤਹਿਤ, ਅਨਾਜ ਦੀ ਪੈਕਿੰਗ ਸਿਰਫ ਜੂਟ ਬੈਗਾਂ ਵਿਚ ਕੀਤੀ ਜਾਂਦੀ ਹੈ |
Summary in English: Government gave relaxation in rules for packaging of food grains for wheat farmers