ਮੌਤ ਸੱਚ ਹੈ ਅਤੇ ਸਰੀਰ ਨਾਸ਼ਵਾਨ, ਇਹ ਜਾਣ ਕੇ ਆਪਣੇ ਪਿਆਰਿਆਂ ਦੇ ਵਿਛੋੜੇ ਨੂੰ ਸਹਿਣਾ ਬਹੁਤ ਔਖਾ ਹੈ। ਅਲਵਿਦਾ ਸ਼੍ਰੀ ਐਮ.ਵੀ. ਚੈਰੀਅਨ ਜੀ। ਤੁਸੀਂ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹੋਗੇ।

ਐਮ.ਵੀ. ਚੈਰੀਅਨ ਜੀ ਨੂੰ ਅੰਤਿਮ ਵਿਦਾਈ
ਭਾਰੀ ਮੰਨ ਅਤੇ ਡੂੰਘੇ ਦੁੱਖ ਨਾਲ ਸਾਨੂੰ ਇਹ ਦੱਸਦੇ ਹੋਏ ਅਫਸੋਸ ਹੋ ਰਿਹਾ ਹੈ ਕਿ 16 ਜੂਨ 2022 ਨੂੰ ਦੁਨੀਆ ਨੇ ਇੱਕ ਸਦੀਵੀ ਸ਼ਖਸੀਅਤ ਸ਼੍ਰੀ ਐਮ.ਵੀ. ਚੈਰੀਅਨ ਜੀ, ਸਰਪ੍ਰਸਤ: ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ਼ ਪਬਲੀਕੇਸ਼ਨਜ਼, ਮੈਨੂਵੇਲ ਮਾਲਾਬਾਰ ਜਵੈਲਰਜ਼ ਅਤੇ ਹੋਟਲ ਮਾਲਾਬਾਰ ਨੂੰ ਹਮੇਸ਼ਾ ਲਈ ਗੁਆ ਦਿੱਤਾ। ਬੇਸ਼ਕ ਸ਼੍ਰੀ ਐਮ.ਵੀ. ਚੈਰੀਅਨ ਜੀ ਅੱਜ ਸਾਡੇ ਵਿਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅਤੇ ਅਸੀਸਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ। ਦੱਸ ਦੇਈਏ ਕਿ ਬੀਤੇ ਦਿਨੀਂ ਸਵੇਰੇ 10 ਵਜੇ ਸ਼੍ਰੀ ਐਮ.ਵੀ. ਚੈਰੀਅਨ ਜੀ ਨੇ ਆਪਣੇ ਆਖ਼ਿਰੀ ਸਾਂਹ ਲਏ ਸਨ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਸੀ।

ਅਲਵਿਦਾ ਸ਼੍ਰੀ ਐਮ.ਵੀ. ਚੈਰੀਅਨ ਜੀ
ਸ਼੍ਰੀ ਐਮ.ਵੀ. ਚੈਰੀਅਨ ਜੀ- ਐਮ.ਸੀ. ਡੋਮਿਨਿਕ, ਉਨ੍ਹਾਂ ਦਾ ਪਰਿਵਾਰ, ਕ੍ਰਿਸ਼ੀ ਜਾਗਰਣ ਮੀਡੀਆ ਗਰੁੱਪ ਆਫ਼ ਪਬਲੀਕੇਸ਼ਨਜ਼, ਮੈਨੂਅਲ ਮਾਲਾਬਾਰ ਜਵੈਲਰਜ਼ ਅਤੇ ਹੋਟਲ ਮਾਲਾਬਾਰ ਲਈ ਸਮਰਥਨ ਦਾ ਸਭ ਤੋਂ ਵੱਡਾ ਥੰਮ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਂ ਨਾਲ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ। ਉਨ੍ਹਾਂ ਦਾ ਪਿਆਰ, ਮਾਰਗਦਰਸ਼ਨ ਅਤੇ ਉਨ੍ਹਾਂ ਦੇ ਅਦੁੱਤੀ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼੍ਰੀ ਐਮ.ਵੀ. ਚੈਰੀਅਨ ਜੀ ਦਾ ਅੰਤਿਮ ਸੰਸਕਾਰ 17 ਜੂਨ 2022 ਨੂੰ ਹੋਇਆ। ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਹੌਜ਼ ਖਾਸ ਵਿਖੇ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਜੋ ਘਰ ਤੋਂ ਰਵਾਨਾ ਹੋ ਕੇ ਪਹਿਲਾਂ ਗੁੱਡ ਸ਼ੇਪਾਰਡ ਚਰਚ ਅਤੇ ਫਿਰ ਸੇਂਟ ਥਾਮਸ ਕ੍ਰਿਸਚੀਅਨ ਕਬਰਿਸਤਾਨ ਪਹੁੰਚੀ, ਜਿੱਥੇ ਉਨ੍ਹਾਂ ਦੇ ਹਜ਼ਾਰਾਂ ਸਨੇਹੀਆਂ ਨੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਅਤੇ ਅੰਤ ਵਿੱਚ ਭਾਰੀ ਹਿਰਦਿਆਂ ਨਾਲ ਸਾਰੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।

ਚਰਚ ਵਿੱਚ ਸ਼੍ਰੀ ਐਮ.ਵੀ. ਚੈਰੀਅਨ ਜੀ ਲਈ ਕੀਤੀ ਗਈ ਅੰਤਿਮ ਅਰਦਾਸ
ਇਸ ਅੰਤਿਮ ਯਾਤਰਾ ਵਿੱਚ ਉਨ੍ਹਾਂ ਦੇ ਸਮੁੱਚੇ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ, ਦੋਸਤਾਂ, ਕ੍ਰਿਸ਼ੀ ਜਾਗਰਣ ਅਤੇ ਮਾਲਾਬਾਰ ਪਰਿਵਾਰ ਨੇ ਸ਼੍ਰੀ ਐਮ.ਵੀ. ਚੈਰੀਅਨ ਜੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਿਰਕਤ ਕੀਤੀ।

ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਘਰ ਦੀ ਅਰਦਾਸ - ਸ਼੍ਰੀ ਐਮ.ਵੀ. ਚੈਰੀਅਨ ਪੀ-8, ਹੌਜ਼ ਖਾਸ ਐਨਕਲੇਵ, ਸਫਦਰਜੰਗ ਵਿਕਾਸ ਖੇਤਰ, ਦਿੱਲੀ-110016 ਵਿੱਚ ਪਰਿਵਾਰਕ ਰਿਹਾਇਸ਼ ਵਿਖੇ ਦੁਪਹਿਰ 3 ਵਜੇ ਆਯੋਜਿਤ ਕੀਤੀ ਗਈ।
ਚਰਚ ਦੀ ਪ੍ਰਾਰਥਨਾ - ਇਸ ਤੋਂ ਬਾਅਦ ਸ਼ਾਮ 4 ਵਜੇ ਤੋਂ ਗੁੱਡ ਸ਼ੈਫਰਡ ਚਰਚ C-/70, ਸਫਦਰਜੰਗ ਵਿਕਾਸ ਖੇਤਰ, ਹੌਜ਼ ਖਾਸ, ਦਿੱਲੀ-110016 ਵਿੱਚ ਸ਼੍ਰੀ ਐਮ.ਵੀ. ਚੈਰੀਅਨ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਸਸਕਾਰ - ਸ਼੍ਰੀ ਐਮ.ਵੀ. ਚੈਰੀਅਨ ਜੀ ਦੀ ਦੇਹ ਨੂੰ ਚਰਚ ਤੋਂ ਸੇਂਟ ਥਾਮਸ ਕ੍ਰਿਸਚੀਅਨ ਕਬਰਸਤਾਨ G68V+9G8, ਜਹਾਂਪਨਾਹ ਸਿਟੀ ਫੋਰੈਸਟ, ਬੱਤਰਾ ਹਸਪਤਾਲ, ਨਵੀਂ ਦਿੱਲੀ-110062 ਦੇ ਪਿੱਛੇ ਕਬਰਸਤਾਨ ਲਿਆਇਆ ਗਿਆ, ਜਿੱਥੇ ਸ਼ਾਮ 5 ਵਜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਾਮਲ ਹੋਇਆ।

ਅੰਤਿਮ ਵਿਦਾਈ
ਕ੍ਰਿਸ਼ੀ ਜਾਗਰਣ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਦਿਲੋਂ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਅਲਵਿਦਾ ਸ਼੍ਰੀ ਐਮ.ਵੀ. ਚੈਰੀਅਨ ਜੀ
ਪਤਾ ਨਹੀਂ ਤੁਸੀ ਕਿੱਥੇ ਚਲੇ ਗਏ ਪਰ ਅੱਸੀ ਵੀ ਇਹ ਫੈਸਲਾ ਕਰ ਲਿਆ ਹੈ ਕਿ ਅੱਸੀ ਵੀ ਤੁਹਾਡੀ ਯਾਦਾਂ ਦੇ ਸਹਾਰੇ ਤੁਹਾਡੇ ਦਰਸਾਏ ਰਸਤੇ 'ਤੇ ਚੱਲਾਂਗੇ। "ਤੁਸੀ ਸਿਰਫ ਇੱਕ ਪਲ ਲਈ ਰੁਕੇ ਸੀ, ਪਰ ਤੁਹਾਡੇ ਪੈਰਾਂ ਦੇ ਨਿਸ਼ਾਨ ਸਾਡੇ ਦਿਲਾਂ 'ਤੇ ਕੀ ਛਾਪ ਛੱਡ ਗਏ ਹਨ." - ਡੋਰੋਥੀ ਫਰਗੂਸਨ
Summary in English: Goodbye Mr. MV Cherian MC Dominic! May God give peace to the departed soul!