ਕਿਸਾਨਾਂ ਦੇ ਲਈ ਗੰਨੇ ਦੀ ਖੇਤੀ ਇਕ ਵੱਡੀ ਨਕਦੀ ਫਸਲ ਹੈ। ਇਸ ਦੀ ਖੇਤੀ ਵੱਡੇ ਰੂਪ ਤੋਂ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕਾ, ਤਮਿਲਨਾਦੁ , ਆਂਧਰ ਪ੍ਰਦੇਸ਼ ,ਗੁਜਰਾਤ, ਬਿਹਾਰ, ਹਰਿਆਣਾ ਅਤੇ ਪੰਜਾਬ ਵਿਚ ਹੁੰਦੀ ਹੈ । ਇਨ੍ਹਾਂ ਸਾਰੇ ਰਾਜਿਆਂ ਵਿਚ ਕਿਸਾਨਾਂ ਦੀ ਰੋਜ਼ੀ-ਰੋਟੀ ਗੰਨੇ ਦੀ ਫ਼ਸਲ ਦੀ ਗੁਣਵੱਤਾ ਅਤੇ ਉਸ ਦੀ ਮਾਤਰਾ ਤੇ ਨਿਰਭਰ ਹੈ। ਗੰਨੇ ਦੀ ਖੇਤੀ ਕਰਨ ਵਾਲ਼ੇ ਕਿਸਾਨਾਂ ਦੇ ਲਈ ਇਕ ਵਧੀਆ ਖ਼ਬਰ ਹੈ ।
ਦਰਅਸਲ, ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਗੰਨੇ ਦੀ ਖੇਤੀ ਕਰਨ ਵਾਲ਼ੇ ਕਿਸਾਨਾਂ ਦੇ ਲਈ ਇਕ ਮਹੱਤਵਪੂਰਨ ਫੈਸਲਾ ਲਿੱਤਾ ਹੈ । ਸਰਕਾਰ ਦਾ ਮੰਨਣਾ ਹੈ ਕਿ ਇਸ ਫੈਸਲੇ ਤੋਂ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ । ਉਨ੍ਹਾਂ ਦੀ ਆਰਥਕ ਸਤਿਥੀ ਵਿਚ ਵੀ ਬਹੁਤ ਸੁਧਾਰ ਆਵੇਗਾ । ਦੱਸ ਦਈਏ ਕਿ ਰਾਜ ਸਰਕਾਰ ਨੇ ਪਿੜਾਈ ਸੈਸ਼ਨ 2021-22 ਦੇ ਲਈ ਰਾਜਸਥਾਨ ਦੇ ਜਿਲ੍ਹੇ ਗੰਗਾਨਗਰ ਸ਼ੁਗਰ ਮਿੱਲ (sugar mill) ਦੁਆਰਾ ਖਰੀਦਣ ਵਾਲੇ ਗੰਨੇ ਦੀ ਰਕਮ ਵਿਚ 50 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਮੰਜੂਰੀ ਦਿੱਤੀ ਹੈ ।
ਸੀਐਮ ਗਹਿਲੋਤ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਭ ਦਾਇਕ ਮੁੱਲ ਮਿਲੇਗਾ । ਗੰਨੇ ਦੀ ਖੇਤੀ ਕਰਨ ਵਾਲ਼ੇ ਕਿਸਾਨਾਂ ਦੀ ਤਰਫ ਤੋਂ ਗੰਨੇ ਖਰੀਦਣ ਦੀ ਰਕਮ ਵਧਾਉਣ ਦੀ ਮੰਗ ਕਿੱਤੀ ਜਾ ਰਹੀ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਰਾਜ ਦੇ ਕਿਸਾਨਾਂ ਨੂੰ ਪ੍ਰਤੀ ਸੀਜਨ ਲਗਭਗ 5 ਕਰੋੜ ਰੁਪਏ ਦੀ ਆਮਦਨੀ ਹੋਵੇਗੀ ।
ਗੰਨੇ ਦੀ ਕੀਮਤ ਵਿਚ ਕਿੰਨਾ ਹੋਇਆ ਵਾਧਾ?(Increase In The Price Of Sugarcane)
ਮੁੱਖਮੰਤਰੀ ਦੇ ਇਸ ਫੈਸਲੇ ਦੇ ਬਾਅਦ ਗੰਗਾਨਗਰ ਸ਼ੁਗਰ ਮਿੱਲ (sugar mill) ਹੁਣ ਅਗੇਤੀ ਕਿਸਮ ਦਾ ਗੰਨਾ 360 ਰੁਪਏ ਪ੍ਰਤੀ ਕੁਇੰਟਲ , ਮਧਮ ਸ਼੍ਰੇਣੀ ਦਾ ਗੰਨਾ 350 ਰੁਪਏ ਪ੍ਰਤੀ ਕੁਇੰਟਲ ਅਤੇ ਪਛੇਤੀ ਕਿਸਮ ਦਾ ਗੰਨਾ 345 ਰੁਪਏ ਪ੍ਰਤੀ ਕੁਇੰਟਲ ਦੀ ਦਰ ਤੋਂ ਖਰੀਦੇਗੀ ।
ਇਨ੍ਹਾਂ ਰਾਜਿਆਂ ਵਿਚ ਗੰਨੇ ਦੀ ਕੀਮਤ ਕਿ ਹੈ ? (Sugarcane Price In These States)
ਰਾਜਸਥਾਨ ਵਿਚ ਗੰਨੇ ਦੀ ਖੇਤੀ ਘੱਟ ਹੁੰਦੀ ਹੈ । ਇਥੇ ਦੇਸ਼ ਦਾ ਸਿਰਫ 0.5% ਗੰਨੇ ਦਾ ਉਤਪਾਦਨ ਹੁੰਦਾ ਹੈ । ਉਥੇ ਹੀ ਹਰਿਆਣਾ ਵਿਚ ਇਸ ਸਮੇਂ ਗੰਨੇ ਦੀ ਅਗੇਤੀ ਕਿਸਮ ਦੀ ਰਕਮ 362 ਰੁਪਏ ਪ੍ਰਤੀ ਕੁਇੰਟਲ ਅਤੇ ਪਛੇਤੀ ਕਿਸਮ ਦੇ ਲਈ 355 ਰੁਪਏ ਪ੍ਰਤੀ ਕੁਇੰਟਲ ਦੀ ਰਕਮ ਤਹਿ ਹੋਈ ਹੈ । ਇਸ ਦੇ ਇਲਾਵਾ ਪੰਜਾਬ ਵਿਚ ਗੰਨੇ ਦੀ ਰਕਮ 360 ਰੁਪਏ ਹੈ ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖਬਰ : ਕਪਾਹ ਦੀਆਂ ਕੀਮਤਾਂ ਵਿਚ ਵਾਧਾ, ਜਾਣੋ ਹੁਣ ਕੀ ਹੋਵੇਗਾ ਭਾਅ?
Summary in English: Good news: Sugarcane purchase price hike by Rs 50 per quintal, farmers will get good profits