ਅੱਜ ਜਿਹੜੀ ਸਕੀਮ ਬਾਰੇ ਸਹੀ ਜਾਣਕਾਰੀ ਲੈ ਕੇ ਆਏ ਹਾਂ ਉਸ ਨੂੰ ਲੇਬਰ ਕਾਰਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਵੀ ਇਕ ਸਕੀਮ ਜੋ ਇਸ ਦੇ ਨਾਲ ਹੀ ਮੇਲ ਖਾਂਦੀ ਹੈ ਉਸ ਨੂੰ ਲਾਗੂ ਕੀਤਾ ਗਿਆ ਹੈ।
ਉਸ ਨੂੰ ਈ ਸ਼ਰਮ ਕਾਰਡ ਦੇ ਨਾਮ ਤੋਂ ਜਾਣਿਆ ਜਾ ਰਿਹਾ ਹੈ।ਦੱਸ ਦਈਏ ਕਿ ਇਨ੍ਹਾਂ ਕਾਰਡਾਂ ਨੂੰ ਬਣਵਾਉਣ ਤੋਂ ਬਾਅਦ ਵਿਅਕਤੀ ਨੂੰ ਦੋ ਲੱਖ ਰੁਪਏ ਤੱਕ ਦਾ ਬੀਮਾ ਮੁਫ਼ਤ ਦੇ ਵਿਚ ਮਿਲੇਗਾ ਇਨ੍ਹਾਂ ਕਾਰਡਾਂ ਦੇ ਲਈ ਅਪਲਾਈ ਕਰਨ ਵਾਸਤੇ ਜ਼ਰੂਰੀ ਦਸਤਾਵੇਜ਼ ਆਧਾਰ ਕਾਰਡ ਬੈਂਕ ਕਾਪੀ ਅਤੇ ਮੋਬਾਇਲ ਨੰਬਰ ਹਨ।ਜੇਕਰ ਤੁਸੀਂ ਇਨ੍ਹਾਂ ਕਾਰਡਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਆਧਾਰ ਕਾਰਡ ਬੈਂਕ ਦੀ ਕਾਪੀ ਅਤੇ ਮੋਬਾਇਲ ਨੰਬਰ ਦੱਸਣਾ ਹੋਵੇਗਾ।ਉਸ ਤੋਂ ਬਾਅਦ ਹੀ ਤੁਸੀਂ ਨਾ ਦੇ ਲਈ ਅਪਲਾਈ ਕਰ ਸਕੋਗੇ |
ਦੱਸ ਦਈਏ ਕਿ ਲੇਬਰ ਕਾਰਡ ਦੀ ਸਕੀਮ ਪੰਜਾਬ ਦੇ ਵਿੱਚ ਸ਼ੁਰੂ ਹੋਈ ਸੀ। ਪਰ ਬਾਅਦ ਵਿੱਚ ਇਸ ਨੂੰ ਸੈਂਟਰ ਨੇ ਵੀ ਸ਼ੁਰੂ ਕੀਤਾ ਜਿਸਨੂੰ ਈ ਸ਼ਰਮ ਕਾਰਡ ਦੇ ਨਾਮ ਤੋਂ ਲਾਗੂ ਕੀਤਾ ਗਿਆ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਸ ਦਾ ਫ਼ਾਇਦਾ ਲਿਆ ਜਾ ਰਿਹਾ ਹੈ ਲੱਖਾਂ ਹੀ ਲੋਕ ਇਸ ਕਾਰਡ ਨੂੰ ਬਣਵਾ ਚੁੱਕੇ ਹਨ। ਜਾਣਕਾਰੀ ਮੁਤਾਬਕ ਆਉਣ ਵਾਲੇ ਸਮੇਂ ਦੇ ਵਿਚ ਵੀ ਇਨ੍ਹਾਂ ਕਾਰਡਾਂ ਉੱਤੇ ਕਈ ਸਕੀਮਾਂ ਮਿਲਣ ਵਾਲੀਆਂ ਹਨ।
ਸੋ ਲੋਕਾਂ ਨੂੰ ਇਸ ਕਾਰਡ ਨੂੰ ਬਣਵਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਉਨ੍ਹਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦਈਏ ਕਿ ਇਨ੍ਹਾਂ ਕਾਰਡਾਂ ਨੂੰ ਕੋਈ ਵੀ ਬਣਵਾ ਸਕਦਾ ਹੈ। ਛੋਟੇ ਕਿਸਾਨ ਗਲੀਆਂ ਦੇ ਵਿੱਚ ਸਾਮਾਨ ਵੇਚਣ ਵਾਲੇ ਰਿਕਸ਼ਾ ਚਾਲਕ ਛੋਟੀਆਂ ਦੁਕਾਨਾਂ ਵਾਲੇ ਭੱਠਿਆਂ ਤੇ ਕੰਮ ਕਰਨਗੇ ਜਾਂ ਫਿਰ ਹੋਰ ਕੋਈ ਵੀ ਇਸ ਕਾਰਡ ਲਈ ਅਪਲਾਈ ਕਰ ਸਕਦੇ ਹਨ ਅਤੇ ਇਸ ਕਾਰਡ ਦੇ ਤਹਿਤ ਮਿਲਣ ਵਾਲੀ ਆਂਸਕੀਮਾਂ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ : ਟਰੈਕਟਰ ਖਰੀਦਣ 'ਤੇ ਸਰਕਾਰ ਦੇਵੇਗੀ 50 ਫੀਸਦੀ ਸਬਸਿਡੀ, ਜਾਣੋ ਕਿਵੇਂ ਮਿਲੇਗਾ ਫਾਇਦਾ
Summary in English: Good news for Punjab Labor Card makers! You can also take advantage of this scheme