ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਸਦਾ ਲਾਭ ਉਠਾਉਣ ਦੇ ਲਈ ਜੇ ਫਾਰਮ ਅਤੇ ਗੰਨਾ ਵੇਚਣ ਵਾਲੇ ਕਿਸਾਨ ਦੀ ਪਰਚੀ ਦੇ ਆਧਾਰ 'ਤੇ ਇਸ ਸਿਹਤ ਬੀਮਾ ਦਾ ਲਾਭ ਚੁੱਕਿਆ ਜਾ ਸਕਦਾ ਹੈ। ਅਤੇ ਉਸ ਦੇ ਪਰਿਵਾਰਕ ਮੈਂਬਰਾ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੀਤੀ ਜਾ ਰਹੀ ਹੈ |
ਇੰਨਾਂ ਕਿਸਾਨਾਂ ਨੂੰ ਮਿਲੇਗਾ ਫਾਇਦਾ
ਪੰਜਾਬ ਸਰਕਾਰ ਵੱਲੋ ਲਿਆਂਦੀ ਗਈ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਕਿਸਾਨਾਂ ਨੂੰ ਲਾਭ ਮਿਲੇਗਾ। 1 ਜਨਵਰੀ 2020 ਤੋ ਬਾਅਦ ਫਸਲ ਤੋਂ ਪ੍ਰਾਪਤ ਜੇ ਫਾਰਮ ਧਾਰਕ ਜਾਂ 1 ਨਵੰਬਰ 2019 ਤੋਂ 31 ਮਾਰਚ 2020 ਤੱਕ ਖੰਡ ਮਿੱਲਾਂ ਨੂੰ ਵੇਚੇ ਕਮਾਦ ਦੀ ਗੰਨਾ ਤੋਲ ਪਰਚੀ ਧਾਰਕ ਕਿਸਾਨ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਦਰਖ਼ਾਸਤ ਕਿਵੇਂ ਅਤੇ ਕਿੱਥੇ ਦੇਣੀ ਹੈ ?
1. ਇਸ ਸਕੀਮ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਵਲੋਂ ਸਵੈ-ਘੋਸ਼ਣਾ ਪੱਤਰ ਸੰਬਧਤ ਮਾਰਕੀਟ ਕਮੇਟੀ ਦਫਤਰ/ ਆੜਤੀਆ ਫਰਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ | ਜਾ ਪੰਜਾਬ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ |
2. ਕਿਸਾਨ ਸਵੈ-ਘੋਸ਼ਣਾ ਪੱਤਰ ਅਤੇ ਲੋੜੀਂਦੇ ਦਸਤਾਵੇਜ ਸਬੰਧਤ ਮਾਰਕੀਟ ਕਮੇਟੀ ਦਫਤਰ/ਆੜਤੀਆ ਫਰਮ ਵਿਖੇ ਜਮ੍ਹਾ ਕਰਵਾਉਣ |
ਕਿਸਾਨ ਪਰਿਵਾਰ ਦੇ ਕਿਹੜੇ ਮੈਂਬਰ ਲਾਭ ਦੇ ਹੱਕਦਾਰ ਹਨ ?
ਇਕ ਪਰਿਵਾਰ ਵਿੱਚ ਘਰ ਦੇ ਮੁਖੀ, ਪਤੀ/ਪਤਨੀ, ਮਾਤਾ/ਪਿਤਾ, ਅਣਵਿਆਏ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਿਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਿਗ ਬੱਚੇ
ਦਰਖ਼ਾਸਤ ਦੇਣ ਦੀ ਆਖਰੀ ਮਿਤੀ
ਦਰਖ਼ਾਸਤ ਦੇਣ ਦੀ ਆਖਰੀ ਮਿਤੀ 24 ਜੁਲਾਈ 2020 ਨਿਸ਼ਚਿਤ ਕੀਤੀ ਗਈ ਹੈ | ਸਕੀਮ ਬਾਰੇ ਹੋਰ ਜਾਣਕਾਰੀ ਟੋਲ ਫ੍ਰੀ ਨੰਬਰ 104 ਤੋਂ ਲਈ ਜਾ ਸਕਦੀ ਹੈ ਅਤੇ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ www.mandiboard.nic.in ਤੋਂ ਦੇਖੀ ਜਾ ਸਕਦੀ ਹੈ |
Summary in English: Good news for Punjab farmers now get covered for 5 lac health insurance Read how one can get it