ਕੇਂਦਰ ਵਿਰੁੱਧ ਕਿਸਾਨਾਂ ਦਾ ਵਿਰੋਧ ਦਿਨੋਂ ਦਿਨ ਵੱਧ ਰਿਹਾ ਹੈ ਇਸ ਲਈ ਕਿਸਾਨਾਂ ਨੂੰ ਖੁਸ਼ ਕਰਨ ਲਈ ਸਰਕਾਰ ਕਈ ਤਰਾਂ ਦੇ ਯਤਨ ਕਰ ਰਹੀ ਹੈ। ਕੇਂਦਰ ਸਰਕਾਰ ਨੇ ਅੱਜ ਤੀਜਾ ਰਾਹਤ ਪੈਕੇਜ (ਆਤਮਨਿਰਭਾਰ ਭਾਰਤ ਪੈਕੇਜ 3.0) ਦੀ ਘੋਸ਼ਣਾ ਕੀਤੀ ਹੈ। ਇਸ ਪੈਕੇਜ ਵਿਚ, ਸਰਕਾਰ ਨੇ ਰੁਜ਼ਗਾਰ, ਕਿਸਾਨਾਂ ਅਤੇ ਬੁਨਿਆਦੀ ਢਾਂਚੇ ‘ਤੇ ਧਿਆਨ ਕੇਂਦ੍ਰਤ ਕੀਤਾ ਹੈ।
ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦੇਸ਼ ਦੇ 14 ਕਰੋੜ ਕਿਸਾਨਾਂ ਲਈ ਇਕ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਖਾਦ ਸਬਸਿਡੀ ਵਜੋਂ 65,000 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਿਸਦਾ ਫਾਇਦਾ ਕਿਸਾਨਾਂ ਨੂੰ ਇਹ ਹੋਵੇਗਾ ਕੇ ਆਉਣ ਵਾਲੇ ਸਮੇ ਵਿਚ ਯੂਰੀਆ ਅਤੇ DAP ਖਾਦ ਦੀਆਂ ਕੀਮਤਾਂ ਵਿੱਚ ਕਾਫੀ ਕਮੀ ਆ ਸਕਦੀ ਹੈ ।
ਖਾਦ ਸਬਸਿਡੀ ਦਾ ਐਲਾਨ ਕੀਤਾ-ਸਰਕਾਰ ਨੇ ਤੀਜੇ ਰਾਹਤ ਪੈਕੇਜ ਵਿੱਚ ਖੇਤੀ ਸੈਕਟਰ ਨੂੰ ਰਾਹਤ ਦਿੰਦਿਆਂ ਅੱਜ ਖਾਦ ਸਬਸਿਡੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਉਹ ਖਾਦ ਦੀ ਸਬਸਿਡੀ ਵਜੋਂ 65,000 ਕਰੋੜ ਰੁਪਏ ਦੇਵੇਗੀ। ਇਹ ਕਿਸਾਨਾਂ ਨੂੰ ਕਿਫਾਇਤੀ ਕੀਮਤ ‘ਤੇ ਖਾਦ ਉਪਲਬਧ ਕਰਵਾਏਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਤਾਜ਼ਾ ਅੰਕੜੇ ਅਰਥਚਾਰੇ ਵਿੱਚ ਸੁਧਾਰ ਦੇ ਸੰਕੇਤ ਦਿਖਾ ਰਹੇ ਹਨ। ਆਉਣ ਵਾਲੇ ਸਮੇਂ ਵਿਚ ਆਰਥਿਕਤਾ ਵਿਚ ਤੇਜ਼ੀ ਨਾਲ ਸੁਧਾਰ ਹੋਏਗਾ.।ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬ ਦੇ ਕਿਸਾਨ ਆਪਣੀਆਂ ਮੰਗਾ ਤੇ ਅੜੇ ਹੋਏ ਹਨ ਜਿਸਦੇ ਤਹਿਤ ਉਹਨਾਂ ਨੇ ਕੇਂਦਰ ਸਰਕਾਰ ਵਲੋਂ ਦਿੱਤਾ ਹੋਇਆ ਸੱਦਾ ਵੀ ਠੁਕਰਾ ਦਿੱਤਾ ਹੈ |
ਇਹ ਵੀ ਪੜ੍ਹੋ :-ਖੁਸ਼ਖਬਰੀ ! ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲਿਆ ਤੋਹਫ਼ਾ, ਇਨ੍ਹੇ ਰੁਪਏ ਤਕ ਸਸਤੀ ਹੋਈ ਖਾਦ
Summary in English: Good news for farmers! Government announces Rs 65,000 crore as fertilizer subsidy