ਹਰ ਵਾਰ ਦੀ ਤਰਾਂ ਪਰਾਲੀ ਦੀ ਸੰਭਾਲ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਰਿਹਾ ਹੈ। ਹਰ ਵਾਰ ਪੰਜਾਬ ਦੇ ਬਹੁਤੇ ਕਿਸਾਨ ਆਧੁਨਿਕ ਖੇਤੀ ਸੰਦ ਨਾ ਹੋਣ ਕਾਰਨ ਪਰਾਲੀ ਨੂੰ ਸਾੜਦੇ ਹਨ। ਪਰ ਹਰ ਵਾਰ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਜਾਣ ਦੇ ਬਾਵਜੂਦ ਵੀ ਬਹੁਤੇ ਕਿਸਾਨ ਪਰਾਲੀ ਸਾੜਦੇ ਹਨ। ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦਾ ਸਭਤੋਂ ਵੱਡਾ ਕਾਰਨ ਪ੍ਰਦੂਸ਼ਣ ਹੈ। ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਰਾਲੀ ਪ੍ਰਦੂਸ਼ਣ ਨੂੰ ਲੇਕਰ ਕਿਸਾਨਾਂ ਨੂੰ ਇੱਕ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪਰਾਲੀ ਦੇ ਧੂਏਂ ਨੂੰ ਲੈਕੇ ਚਰਚਾ ਚੱਲ ਰਹੀ ਹੈ ਅਤੇ ਹਰ ਇਹ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜਿੰਮੇਵਾਰ ਹੈ। ਕਿਉਂਕਿ ਪੰਜਾਬ ਵਿਚ ਪਰਾਲੀ ਸਾੜਨ ਦੇ ਕਰਕੇ ਧੁਆਂ ਦਿੱਲੀ ਵੱਲ ਨੂੰ ਚਲਾ ਜਾਂਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਰਾਲੀ ਸਾੜਨ ਨਾਲ ਹੋਣ ਵਾਲਾ ਧੁਆਂ ਪੰਜਾਬ ਵਿੱਚ ਹੀ ਰਹਿੰਦਾ ਹੈ ਅਤੇ ਉਹ ਪੰਜਾਬ ਤੋਂ ਬਾਹਰ ਕੀਤੇ ਵੀ ਨਹੀਂ ਜਾਂਦਾ। ਹਰ ਸਾਲ ਕਈ ਵੱਡੇ ਲੀਡਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਧੁਆਂ ਦਿੱਲੀ ਜਾਂਦਾ ਹੈ। ਪਰ PAU ਦਾ ਕਹਿਣਾ ਹੈ ਕਿ ਅਜਿਹਾ ਬਿਲਕੁਲ ਵੀ ਨਹੀਂ ਹੁੰਦਾ ਅਤੇ ਬਿਨਾ ਗੱਲ ਤੋਂ ਹੀ ਪੰਜਾਬ ਦੇ ਕਿਸਾਨਾਂ ਤੇ ਇਲਜ਼ਾਮ ਲੱਗਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਅਧਿਐਨ ਲਗਾਤਾਰ ਤਿੰਨ ਸਾਲ ਕੀਤਾ ਗਿਆ ਹੈ ਅਤੇ ਉਸਤੋਂ ਬਾਅਦ ਹੀ PAU ਵੱਲੋਂ ਧੂਏਂ ਸਬੰਧੀ ਇਹ ਗੱਲ ਕਹੀ ਗਈ ਹੈ। ਇਹ ਗੱਲ ਹਵਾ ਦੀ ਰਫਤਾਰ ਅਤੇ ਹਰ ਸਾਲ ਧੂਏਂ ਦੀ ਮਾਤਰਾ ਨੂੰ ਦੇਖਦੇ ਹੋਏ ਕਹੀ ਗਈ ਹੈ।
ਇਹ ਵੀ ਪੜ੍ਹੋ :- ਪੰਜਾਬ ਵਿਚ 2.5 ਲੱਖ ਕਿਸਾਨਾਂ ਨੂੰ ਵੱਡੀ ਸੌਗਾਤ, 50 ਫੀਸਦ ਸਬਸਿਡੀ ਵਿਚ ਮਿਲੇਗਾ ਕਣਕ ਦਾ ਬੀਜ
Summary in English: Good news for farmers from PAU in connection with parali pollution.