ਕਿਸਾਨਾਂ ਦੀ ਖੁਸ਼ਹਾਲੀ ਲਈ ਰਾਜ ਅਤੇ ਕੇਂਦਰ ਸਰਕਾਰਾਂ ਸਮੇਂ ਸਮੇਂ ਤੇ ਕਈ ਨਵੀਆਂ ਯੋਜਨਾਵਾਂ ਲਿਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨਾਲ ਕਿਸਾਨਾਂ ਨੂੰ ਮਦਦ ਮਿਲ ਸਕੇ। ਇਸੇ ਵਿਚਕਾਰ ਹੁਣ ਪੰਜਾਬ ਸਰਕਾਰ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਮਦਦ ਲਈ ਇੱਕ ਨਵੀਂ ਯੋਜਨਾ ਪੇਸ਼ ਕੀਤੀ ਗਈ ਹੈ। ਦਰਅਸਲ ਸਰਕਾਰ ਦੀ ਇਸ ਨਵੀਂ ਯੋਜਨਾ ਨਾਲ ਖਾਸਕਰ ਪਸ਼ੂਪਾਲਨ ਨਾਲ ਜੁੜੇ ਕਿਸਾਨਾਂ ਨੂੰ ਕਾਫੀ ਫਾਇਦਾ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਤਰਾਂ ਦੇ ਪਸ਼ੂਪਾਲਨ ਧੰਦੇ ਨਾਲ ਜੁੜੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਕਿਸਾਨ ਕਰੈਡਿਟ ਲਿਮਿਟ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਪਸ਼ੂਪਾਲਕਾਂ ਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਰੋਜ਼ਾਨਾ ਦੇ ਖਰਚੇ ਜਿਵੇਂ ਪਸ਼ੂਆਂ ਦੀ ਖੁਰਾਕ, ਦਵਾਈਆਂ, ਮਜਦੂਰਾਂ ਦੇ ਖਰਚੇ, ਬਿਜਲੀ ਅਤੇ ਪਾਣੀ ਦੇ ਬਿੱਲ ਆਦਿ ਦਾ ਖਰਚਾ ਚਲਾਉਣ ਲਈ ਕਿਸਾਨਾਂ ਨੂੰ ਬੈਂਕ ਦੀਆਂ ਲਿਮਟਾਂ ਦੀ ਸਹੂਲਤ ਮੁਹਈਆ ਕਰਵਾਈ ਜਾਵੇਗੀ।
ਖਾਸ ਗੱਲ ਇਹ ਹੈ ਕਿ ਇਹ ਲਿਮਟਾਂ ਕਿਸਾਨਾਂ ਲਈ ਬਹੁਤ ਸਸਤੀਆਂ ਦਰਾਂ ਉੱਤੇ ਬਣਾਈਆਂ ਜਾਣਗੀਆਂ। ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਇੱਕ ਪਸ਼ੂਪਾਲਕ ਕਿਸਾਨ ਆਪਣੀ ਸਹੂਲਤ ਅਤੇ ਲੋੜ ਦੇ ਅਨੁਸਾਰ ਇਹ ਲਿਮਟਾਂ ਬਣਵਾ ਸਕਦਾ ਹੈ। ਇਸ ਯੋਜਨਾ ਵਿੱਚ ਪਸ਼ੂਪਾਲਕ ਕਿਸਾਨ ਨੂੰ ਪ੍ਰਤੀ ਪਰਿਵਾਰ 3 ਲੱਖ ਰੁਪਏ ਸਿਰਫ 4 ਫੀਸਦੀ ਵਿਆਜ ਉੱਤੇ ਬੈਕਾਂ ਤੋਂ ਦਵਾਈ ਜਾਵੇਗੀ। ਨਾਲ ਹੀ ਜੋ ਕਿਸਾਨ ਇਸਤੋਂ ਘੱਟ ਦੀ ਲਿਮਿਟ ਬਣਵਾਉਣਾ ਚਾਹੁੰਦੇ ਹਨ ਤਾਂ ਉਹ ਵੀ ਬਣਵਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਤੁਹਾਨੂੰ 160000 ਰੁਪਏ ਤੱਕ ਦੀ ਲਿਮਿਟ ਬਣਵਾਉਣ ਲਈ ਕਿਸੇ ਪ੍ਰਕਾਰ ਦੀ ਕੋਈ ਸਿਕਿਓਰਿਟੀ ਦੀ ਵੀ ਜਰੂਰਤ ਨਹੀਂ ਹੋਵੇਗੀ।ਯਾਨੀ ਕਿਸਾਨਾਂ ਨੂੰ ਬਿਨਾ ਜਮੀਨ ਗਹਿਣੇ ਰੱਖੇ ਬਿਨਾ ਕਿਸੇ ਗਰੰਟੀ ਤੋਂ ਲੋਨ ਮਿਲ ਸਕੇਗਾ।
Summary in English: Good news for cattlement! Punjab Government launches Kisan Credit Limit Scheme