1. Home
  2. ਖਬਰਾਂ

Good News! ਰੱਖੜੀ 'ਤੇ ਮਿਲਣ ਵਾਲਾ ਹੈ ਵੱਡਾ ਤੋਹਫਾ, ਸਿਰਫ ਇੰਨੇ ਰੁਪਏ 'ਚ ਮਿਲੇਗਾ LPG ਸਿਲੰਡਰ

ਮਹਿੰਗਾਈ ਵਿਚਾਲੇ ਲੋਕਾਂ ਲਈ ਰਾਹਤ ਦੀ ਖ਼ਬਰ ਆਈ ਹੈ। ਦਰਅਸਲ, ਇਸ ਰੱਖੜੀ 'ਤੇ ਤੁਹਾਨੂੰ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ...

Gurpreet Kaur Virk
Gurpreet Kaur Virk
ਲੋਕਾਂ ਨੂੰ ਮਿਲੇਗਾ ਰੱਖੜੀ ਦਾ ਵੱਡਾ ਤੋਹਫਾ

ਲੋਕਾਂ ਨੂੰ ਮਿਲੇਗਾ ਰੱਖੜੀ ਦਾ ਵੱਡਾ ਤੋਹਫਾ

Rakhi Gift: ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਅਤੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਮੌਕੇ 'ਤੇ ਲੋਕਾਂ ਲਈ ਖੁਸ਼ਖਬਰੀ ਆਈ ਹੈ। ਦਰਅਸਲ, ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਘਰੇਲੂ ਐਲਪੀਜੀ ਕੰਪੋਜ਼ਿਟ ਸਿਲੰਡਰ 'ਤੇ ਤੋਹਫ਼ਾ ਦਿੱਤਾ ਜਾ ਰਿਹਾ ਹੈ। ਜੀ ਹਾਂ, ਹੁਣ ਤੁਹਾਨੂੰ ਘਰੇਲੂ ਐਲਪੀਜੀ ਕੰਪੋਜ਼ਿਟ ਸਿਲੰਡਰ 750 ਰੁਪਏ ਦੀ ਕੀਮਤ 'ਚ ਮਿਲ ਜਾਏਗਾ। ਆਓ ਜਾਣਦੇ ਹਾਂ ਪੂਰੀ ਖ਼ਬਰ...

LPG Cylinder: ਇੱਕ ਪਾਸੇ ਮਹਿੰਗਾਈ ਆਮ ਲੋਕਾਂ ਦੀ ਕਮਰ ਤੋੜਨ ਨੂੰ ਤਿਆਰ ਬੈਠੀ ਹੈ, ਦੂਜੇ ਪਾਸੇ ਤਿਓਹਾਰਾਂ 'ਚ ਹੋਣ ਵਾਲਾ ਵਾਧੂ ਖਰਚਾ ਲੋਕਾਂ ਲਈ ਤਨਾਅ ਪੈਦਾ ਕਰ ਰਿਹਾ ਹੈ, ਅਜਿਹੇ 'ਚ ਲੋਕਾਂ ਨੂੰ ਕੋਈ ਸ਼ਾਨਦਾਰ ਤੋਹਫ਼ਾ ਮਿਲ ਜਾਏ ਤਾਂ ਸ਼ਾਇਦ ਇਹ ਕਿਸੀ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ ਹੋਵੇਗਾ। ਜੀ ਹਾਂ, ਕੁਝ ਅਜਿਹਾ ਤੋਹਫ਼ਾ ਇਸ ਰੱਖੜੀ ਮੌਕੇ ਲੋਕਾਂ ਨੂੰ ਮਿਲਣ ਜਾ ਰਿਹਾ ਹੈ। ਦਰਅਸਲ, ਰੱਖੜੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਘਰੇਲੂ ਐਲਪੀਜੀ ਕੰਪੋਜ਼ਿਟ ਸਿਲੰਡਰ 'ਤੇ ਤੋਹਫ਼ਾ ਦਿੱਤਾ ਜਾ ਰਿਹਾ ਹੈ। ਜੀ ਹਾਂ, ਹੁਣ ਤੁਹਾਨੂੰ ਘਰੇਲੂ ਐਲਪੀਜੀ ਕੰਪੋਜ਼ਿਟ ਸਿਲੰਡਰ 750 ਰੁਪਏ ਦੀ ਕੀਮਤ 'ਚ ਮਿਲ ਜਾਏਗਾ। ਤੁਹਾਨੂੰ ਦੱਸ ਦੇਈਏ ਕਿ ਘਰੇਲੂ ਐਲਪੀਜੀ ਕੰਪੋਜ਼ਿਟ ਸਿਲੰਡਰ ਵਿੱਚ 10 ਕਿਲੋ ਗੈਸ ਆਉਂਦੀ ਹੈ, ਦੂਜੇ ਪਾਸੇ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

36 ਰੁਪਏ ਸਸਤਾ ਕਮਰਸ਼ੀਅਲ ਸਿਲੰਡਰ

ਪਿਛਲੇ ਮਹੀਨੇ 6 ਜੁਲਾਈ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਸੀ। ਇਸ ਲਈ 1 ਅਗਸਤ ਨੂੰ ਸਿਰਫ਼ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। ਇਸ ਨਾਲ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਨਵੀਂ ਕੀਮਤ 36 ਰੁਪਏ ਘਟ ਕੇ 1976.50 ਰੁਪਏ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਵਪਾਰਕ ਸਿਲੰਡਰਾਂ ਦੀ ਵਰਤੋਂ ਹੋਟਲਾਂ ਅਤੇ ਵਪਾਰਕ ਥਾਵਾਂ 'ਤੇ ਕੀਤੀ ਜਾਂਦੀ ਹੈ। ਪਿਛਲੇ 3 ਮਹੀਨਿਆਂ ਵਿੱਚ ਕੀਮਤਾਂ ਵਿੱਚ 4 ਵਾਰ ਕਟੌਤੀ ਕੀਤੀ ਗਈ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਐਲ.ਪੀ.ਜੀ.

ਸਿਟੀ

ਕੰਪੋਜ਼ਿਟ ਸਿਲੰਡਰ (10 ਕਿਲੋਗ੍ਰਾਮ)

14.2 ਕਿਲੋਗ੍ਰਾਮ ਸਿਲੰਡਰ

ਦਿੱਲੀ

750 ਰੁਪਏ

1053 ਰੁਪਏ

ਮੁੰਬਈ

750 ਰੁਪਏ

1052.5 ਰੁਪਏ

ਕੋਲਕਾਤਾ

765 ਰੁਪਏ

1079 ਰੁਪਏ

ਚੇਨਈ

761 ਰੁਪਏ

1068.5 ਰੁਪਏ

ਲਖਨਊ

777 ਰੁਪਏ

1090.5 ਰੁਪਏ

ਜੈਪੁਰ

753 ਰੁਪਏ

1056.5 ਰੁਪਏ

ਪਟਨਾ

817 ਰੁਪਏ

1142.5 ਰੁਪਏ

ਇੰਦੌਰ

770 ਰੁਪਏ

1081 ਰੁਪਏ

ਅਹਿਮਦਾਬਾਦ

755 ਰੁਪਏ

1060 ਰੁਪਏ

ਪੁਣੇ

752 ਰੁਪਏ

1079 ਰੁਪਏ

ਗੋਰਖਪੁਰ

794 ਰੁਪਏ

1160 ਰੁਪਏ

ਭੋਪਾਲ

755 ਰੁਪਏ 

1058.5 ਰੁਪਏ

ਆਗਰਾ

755 ਰੁਪਏ 

1065.5 ਰੁਪਏ

ਰਾਂਚੀ

798 ਰੁਪਏ

1110.5 ਰੁਪਏ

ਇਹ ਵੀ ਪੜ੍ਹੋ: NITI Aayog Meet: CM ਮਾਨ ਦਾ PM ਮੋਦੀ ਨਾਲ ਵਿਚਾਰ ਵਟਾਂਦਰਾ, ਮੀਟਿੰਗ 'ਚ ਪੰਜਾਬ ਦੇ ਅਹਿਮ ਮੁੱਦਿਆਂ 'ਤੇ ਚਰਚਾ

ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਨਹੀਂ ਕੀਤਾ ਗਿਆ ਕੋਈ ਬਦਲਾਅ

ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ 14.2 ਕਿਲੋ ਦੇ ਸਿਲੰਡਰ ਦੀ ਕੀਮਤ 1053 ਰੁਪਏ ਹੈ, ਉਥੇ ਹੀ ਰਾਜਧਾਨੀ ਮੁੰਬਈ 'ਚ ਵੀ ਇਸ ਦੀ ਕੀਮਤ 1052.5 ਰੁਪਏ ਹੈ। ਕੋਲਕਾਤਾ ਅਤੇ ਚੇਨਈ ਵਿੱਚ ਕੀਮਤਾਂ ਕ੍ਰਮਵਾਰ 1079 ਰੁਪਏ ਅਤੇ 1068.5 ਰੁਪਏ ਹਨ।

Summary in English: Good News! A big gift is going to be given on Rakhi, an LPG cylinder will be available for only Rs

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters