ਅਜੋਕੇ ਸਮੇਂ 'ਚ ਸ਼ਾਇਦ ਕੋਈ ਵੀ ਨੌਜਵਾਨ ਅਜਿਹਾ ਨਹੀਂ ਹੋਵੇਗਾ ਜੋ ਸਰਕਾਰੀ ਨੌਕਰੀ (Government Job) ਦਾ ਸੁਪਨਾ ਨਾ ਦੇਖਦਾ ਹੋਵੇ। ਜੀ ਹਾਂ, ਜ਼ਿਆਦਾਤਰ ਨੌਜਵਾਨ ਸਰਕਾਰੀ ਨੌਕਰੀ ਦੀ ਭਾਲ 'ਚ ਰਹਿੰਦੇ ਹਨ, ਜਿਸ 'ਚ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਦੇ ਮੱਦੇਨਜ਼ਰ ਅੱਜ ਅੱਸੀ ਉਨ੍ਹਾਂ ਨੌਜਵਾਨਾਂ ਲਈ ਇੱਕ ਅਜਿਹੀ ਸ਼ਾਨਦਾਰ ਖ਼ਬਰ ਲੈ ਕੇ ਆਏ ਹਾਂ, ਜੋ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਧੀਆ ਵਿਕਲਪ ਸਾਬਿਤ ਹੋ ਸਕਦਾ ਹੈ।
ਜੇਕਰ ਤੁਸੀ ਵੀ ਸਰਕਾਰੀ ਨੌਕਰੀ (Government Job) ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਦਿੱਲੀ ਵਿੱਚ ਸੁਨਹਿਰੀ ਮੌਕਾ (Golden Opportunity) ਆਉਣ ਵਾਲਾ ਹੈ। ਜੀ ਹਾਂ, ਦਿੱਲੀ ਦੇ ਵੱਖ-ਵੱਖ ਵਿਭਾਗਾਂ ਵਿੱਚ 40 ਹਜ਼ਾਰ ਅਸਾਮੀਆਂ (40 thousand posts) 'ਤੇ ਜਲਦ ਭਰਤੀ ਸ਼ੁਰੂ ਹੋਣ ਜਾ ਰਹੀ ਹੈ। ਜਿਸਦੀਆਂ ਤਿਆਰੀਆਂ ਸਰਕਾਰ ਵੱਲੋਂ ਪੂਰੀਆਂ ਕਰ ਲਈਆਂ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਭਰਤੀ ਨਾ ਹੋਣ ਕਾਰਨ ਕੁੱਲ 17,256 ਅਸਾਮੀਆਂ ਖਾਲੀ ਹਨ। ਇਸ ਦੇ ਨਾਲ ਹੀ ਤਰੱਕੀਆਂ ਨਾ ਹੋਣ ਕਾਰਨ 23,378 ਅਸਾਮੀਆਂ ਖਾਲੀ ਹਨ। ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਅਸਾਮੀਆਂ ’ਤੇ ਇਸ ਸਾਲ ਦਸੰਬਰ ਤੱਕ ਭਰਤੀ ਕੀਤੀ ਜਾਵੇ।
ਇਹ ਵੀ ਪੜ੍ਹੋ : Government job: ਪੰਜਾਬ ਪੁਲਿਸ `ਚ ਸਬ ਇੰਸਪੈਕਟਰ ਦੀਆਂ 560 ਪੋਸਟਾਂ 'ਤੇ ਨਿਕਲੀ ਭਰਤੀ, ਜਲਦੀ ਅਰਜ਼ੀ ਪਾਓ!
ਯੂਪੀਐਸਸੀ ਅਤੇ ਡੀਐੱਸਐੱਸਐੱਸਬੀ ਅਧੀਨ ਭਰਤੀ:
ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਅਸਾਮੀਆਂ ’ਤੇ ਤਰੱਕੀਆਂ ਹੋਣੀਆਂ ਹਨ, ਉਨ੍ਹਾਂ ਨੂੰ 31 ਦਸੰਬਰ ਤੱਕ ਮੁਕੰਮਲ ਕਰ ਲਿਆ ਜਾਵੇ। ਇਨ੍ਹਾਂ ਹਦਾਇਤਾਂ ਤੋਂ ਬਾਅਦ ਸੇਵਾ ਵਿਭਾਗ ਵੱਲੋਂ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਮੰਗ ਜਲਦੀ ਤੋਂ ਜਲਦੀ ਯੂ.ਪੀ.ਐਸ.ਸੀ (UPSC) ਅਤੇ ਡੀ.ਐੱਸ.ਐੱਸ.ਐੱਸ.ਬੀ (DSSSB) ਨੂੰ ਭੇਜੀ ਜਾਵੇ।
ਅਹੁਦਿਆਂ ਦਾ ਵੇਰਵਾ:
- A ਕੈਟੇਗਰੀ ਦੇ 1518 ਅਹੁਦੇ
- B ਕੈਟੇਗਰੀ ਦੇ 8902 ਅਹੁਦੇ
- C ਕੈਟੇਗਰੀ ਦੇ 6836 ਅਹੁਦੇ
ਦੱਸ ਦੇਈਏ ਕਿ ਯੂ.ਪੀ.ਐਸ.ਸੀ (UPSC) ਅਤੇ ਡੀ.ਐੱਸ.ਐੱਸ.ਐੱਸ.ਬੀ (DSSSB) ਨੂੰ 10,980 ਅਹੁਦੇ ਭਰਨ ਦੀ ਮੰਗ ਭੇਜੀ ਗਈ ਹੈ। ਜਦੋਂਕਿ, 6,276 ਅਹੁਦਿਆਂ 'ਤੇ ਭਰਤੀ ਦਾ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ।
ਤਰੱਕੀ ਅਧੀਨ ਅਹੁਦਿਆਂ ਦਾ ਵੇਰਵਾ:
- A ਕੈਟੇਗਰੀ ਦੇ 821 ਅਹੁਦੇ ਖਾਲੀ
- B ਕੈਟੇਗਰੀ ਦੇ 16,903 ਅਹੁਦੇ ਖਾਲੀ
- C ਕੈਟੇਗਰੀ ਦੇ 5664 ਅਹੁਦੇ ਖਾਲੀ
ਫਿਲਹਾਲ, 19,132 ਅਸਾਮੀਆਂ ਦੀ ਤਰੱਕੀ ਬਾਰੇ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
Summary in English: Golden opportunity for the young generation, recruitment continues for 40 thousand posts, apply soon