ਡਾ. ਜਗਮੋਹਨ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਤੋਂ ਪੌਦਿਆਂ ਦੀ ਸੁਰੱਖਿਆ ਵਿੱਚ ਮੁਹਾਰਤ ਹਾਸਲ ਕੀਤੀ ਹੈ। ਜਿਸ ਲਈ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University), ਲੁਧਿਆਣਾ ਵਿਖੇ ਮੇਜ਼ਬਾਨ ਪ੍ਰਤੀਰੋਧ ਕਮੇਟੀ, ਅਮਰੀਕਨ ਫੋਟੋਪੈਥੋਲੋਜੀ ਸੁਸਾਇਟੀ (American Phytopathology Society), ਸੰਯੁਕਤ ਰਾਜ ਅਮਰੀਕਾ ਦੇ ਚੇਅਰਮੈਨ ਦਾ ਅਹੁਦਾ ਸਾਲ 2022-2023 ਪ੍ਰਾਪਤ ਹੋਇਆ। ਇਸ ਨਾਲ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ।
ਡਾ. ਜਗਮੋਹਨ ਸਿੰਘ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਪੌਦਾ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਾਲ ਭਰ ਕਮੇਟੀ ਦੀਆਂ ਵੱਖ-ਵੱਖ ਗਤੀਵਿਧੀਆਂ ਦਾ ਤਾਲਮੇਲ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਡਾ. ਜਗਮੋਹਨ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University), ਲੁਧਿਆਣਾ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਡੀਨ ਡਾ. ਰਸ਼ਮੀ ਅਗਰਵਾਲ ਦੀ ਅਗਵਾਈ `ਚ ਉਨ੍ਹਾਂ ਨੇ ਪਲਾਂਟ ਪੈਥੋਲੋਜੀ ਵਿਸ਼ੇ `ਚ ਮਾਸਟਰ ਅਤੇ ਡਾਕਟਰੇਟ ਦੀ ਡਿਗਰੀ ICAR-IARI, ਨਵੀਂ ਦਿੱਲੀ `ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਮਾਸਟਰ ਡਿਗਰੀ ਅਤੇ ਪੀਐਚਡੀ ਖੋਜ ਦੌਰਾਨ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਯੂਐਸਏ (Washington State University USA) ਅਤੇ ਯੂਨੀਵਰਸਿਟੀ ਆਫ ਐਡਿਨਬਰਗ ਯੂ.ਕੇ. ਵਿੱਚ ਆਪਣੇ ਛੋਟੀ ਜਿਹੀ ਖ਼ੋਜ ਦੀ ਸ਼ੁਰੁਆਤ ਕੀਤੀ। ਡਾ. ਜਗਮੋਹਨ ਸਿੰਘ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਪੌਦਾ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਾਲ ਭਰ ਕਮੇਟੀ ਦੀਆਂ ਵੱਖ-ਵੱਖ ਗਤੀਵਿਧੀਆਂ ਦਾ ਤਾਲਮੇਲ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਡਾ. ਜਗਮੋਹਨ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University), ਲੁਧਿਆਣਾ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਡੀਨ ਡਾ. ਰਸ਼ਮੀ ਅਗਰਵਾਲ ਦੀ ਅਗਵਾਈ `ਚ ਉਨ੍ਹਾਂ ਨੇ ਪਲਾਂਟ ਪੈਥੋਲੋਜੀ ਵਿਸ਼ੇ `ਚ ਮਾਸਟਰ ਅਤੇ ਡਾਕਟਰੇਟ ਦੀ ਡਿਗਰੀ ICAR-IARI, ਨਵੀਂ ਦਿੱਲੀ `ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਮਾਸਟਰ ਡਿਗਰੀ ਅਤੇ ਪੀਐਚਡੀ ਖੋਜ ਦੌਰਾਨ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਯੂਐਸਏ (Washington State University USA) ਅਤੇ ਯੂਨੀਵਰਸਿਟੀ ਆਫ ਐਡਿਨਬਰਗ ਯੂ.ਕੇ. ਵਿੱਚ ਆਪਣੇ ਛੋਟੀ ਜਿਹੀ ਖ਼ੋਜ ਦੀ ਸ਼ੁਰੁਆਤ ਕੀਤੀ।
ਕੁਝ ਖ਼ਾਸ ਉਪਲਬਧੀਆਂ
● ਡਾ. ਸਿੰਘ ਪਿਛਲੇ ਸਾਲ ਇਸੇ ਕਮੇਟੀ ਲਈ ਵਾਈਸ ਚੇਅਰਮੈਨ ਚੁਣੇ ਗਏ ਸਨ। ਉਨ੍ਹਾਂ ਨੂੰ ਕੋਲੋਰੋਡੋ ਸਟੇਟ ਯੂਨੀਵਰਸਿਟੀ, ਅਮਰੀਕਾ ਦੇ ਇੱਕ ਵਿਗਿਆਨਿਕ ਦੇ ਵਿਰੁੱਧ 52% ਵੋਟਾਂ ਨਾਲ ਜਿਤਾਇਆ ਗਿਆ ਸੀ।
● ਡਾ. ਸਿੰਘ ਨੂੰ ਪ੍ਰਧਾਨਗੀ ਦਾ ਅਹੁਦਾ ਡਾ. ਯੇ ਸੀਏ (Dr. Ye Xie) ਐਸੋਸੀਏਟ ਪ੍ਰੋਫੈਸਰ ਓਹੀਓ ਸਟੇਟ ਯੂਨੀਵਰਸਿਟੀ, ਅਮਰੀਕਾ ਤੋਂ ਮਿਲਿਆ।
ਇਹ ਵੀ ਪੜ੍ਹੋ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਮਿਲਿਆ ਨੰਬਰ-1 ਦਾ ਦਰਜਾ
ਸਰਾਹੁਣਾ: ਜਗਮੋਹਨ ਸਿੰਘ ਨੂੰ ਬਹੁਤ ਹੀ ਆਦਰ ਸਤਿਕਾਰ ਨਾਲ ਗੜਵਾਸੂ ਦੇ ਡਾ. ਇੰਦਰਜੀਤ ਸਿੰਘ, ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ.ਪ੍ਰਕਾਸ਼ ਸਿੰਘ ਬਰਾਰ, ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦੇ ਐਸੋਸੀਏਟ ਡਾਇਰੈਕਟਰ ਪ੍ਰਹਿਲਾਦ ਸਿੰਘ ਤੰਵਰ, ਸਾਬਕਾ ਵਾਈਸ ਚਾਂਸਲਰ ਦੇ ਡਾ.ਕਿਰਪਾਲ ਸਿੰਘ ਔਲਖ, ਪੀਏਯੂ ਅਤੇ ਹੋਰ ਕਈ ਪਤਵੰਤਿਆਂ ਨੇ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਡਾ. ਸਿੰਘ ਨੂੰ ਭਵਿੱਖ `ਚ ਹੋਰ ਵੀ ਸਫ਼ਲਤਾ ਮਿਲੇ ਇਸ ਲਈ ਕਾਮਨਾ ਕੀਤੀ।
Summary in English: Gadvasu's scientist got the presidency in the American Society