Good News: ਕਿਸਾਨਾਂ ਦੀਆਂ ਦਿੱਕਤਾਂ ਤੋਂ ਸਰਕਾਰ ਚੰਗੀ ਤਰ੍ਹਾਂ ਜਾਣੂ ਹੈ, ਇਹੀ ਵਜ੍ਹਾ ਹੈ ਕਿ ਸਰਕਾਰ ਸਮੇਂ-ਸਮੇਂ 'ਤੇ ਕਿਸਾਨਾਂ ਦੀ ਸਾਰ ਲੈਂਦੀ ਰਹਿੰਦੀ ਹੈ। ਹੁਣ ਸਰਕਾਰ ਵੱਲੋਂ ਇੱਕ ਅਜਿਹਾ ਸ਼ਿਲਾਘਯੋਗ ਕਦਮ ਚੁੱਕਿਆ ਗਿਆ ਹੈ, ਜਿਸ ਤੋਂ 25 ਲੱਖ ਕਿਸਾਨਾਂ ਨੂੰ ਲਾਭ ਮਿਲਣ ਜਾ ਰਿਹਾ ਹੈ। ਪੜੋ ਪੂਰੀ ਖ਼ਬਰ...
Free Seeds For Kharif Crops: ਜੇਕਰ ਤੁਸੀ ਇੱਕ ਕਿਸਾਨ ਹੋ, ਤਾਂ ਇਹ ਖੁਸ਼ਖਬਰੀ ਤੁਹਾਡੇ ਲਈ ਹੈ। ਜੀ ਹਾਂ, ਕਿਸਾਨਾਂ ਨੂੰ ਪੇਸ਼ ਆ ਰਹੀਆਂ ਦਿਕਤਾਂ ਨੂੰ ਦੇਖਦਿਆਂ ਹੋਇਆਂ ਸਰਕਾਰ ਵੱਲੋਂ ਇੱਕ ਵਧੀਆ ਕਦਮ ਚੁੱਕਿਆ ਗਿਆ ਹੈ। ਦਰਅਸਲ, ਸਰਕਾਰ ਨੇ 25 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮੁਫਤ ਮਿਨੀਕਿੱਟ ਬੀਜ ਵੰਡਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਕਿਸਾਨ ਕਾਫੀ ਖੁਸ਼ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਜਿੱਥੇ ਉਨ੍ਹਾਂ ਦੀ ਖੇਤੀ ਲਾਗਤ ਘਟੇਗੀ, ਉੱਥੇ ਹੀ ਫ਼ਸਲਾਂ ਦਾ ਉਤਪਾਦਨ ਵੀ ਵਧੇਗਾ।
ਸਰਕਾਰ ਵੱਲੋਂ ਸ਼ਿਲਾਘਯੋਗ ਉਪਰਾਲਾ
ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਗਈ ਹੈ। ਇਸ ਦੌਰਾਨ ਕਿਸਾਨਾਂ ਦੇ ਸਾਹਮਣੇ ਸਿੰਚਾਈ ਤੋਂ ਇਲਾਵਾ ਬੀਜ ਸੰਕਟ ਵੀ ਖੜ੍ਹਾ ਹੋ ਗਿਆ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਰਾਜਸਥਾਨ ਸਰਕਾਰ ਨੇ 25 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਮੁਫਤ ਮਿਨੀਕਿੱਟ ਬੀਜ ਵੰਡਣ ਦਾ ਫੈਸਲਾ ਕੀਤਾ ਹੈ।
ਸਾਉਣੀ ਦੀਆਂ ਫ਼ਸਲਾਂ ਲਈ ਦਿੱਤੇ ਜਾ ਰਹੇ ਹਨ ਬੀਜ
ਸਾਉਣੀ ਸਾਲ 2022 ਵਿੱਚ 10 ਲੱਖ ਕਿਸਾਨਾਂ ਨੂੰ ਹਾਈਬ੍ਰਿਡ ਬਾਜਰੇ ਦੇ ਬੀਜਾਂ ਦੀ ਮਿਨੀਕਿੱਟ ਦਿੱਤੀ ਜਾਵੇਗੀ, ਜਿਸ ਵਿੱਚ ਪ੍ਰਤੀ ਕਿਸਾਨ ਡੇਢ ਕਿਲੋ ਬਾਜਰੇ ਦਾ ਪੈਕੇਟ ਹੋਵੇਗਾ। ਇਸ ਤੋਂ ਇਲਾਵਾ ਅੱਠ ਲੱਖ ਕਿਸਾਨਾਂ ਨੂੰ ਮੁਫਤ ਹਾਈਬ੍ਰਿਡ ਮੱਕੀ ਦੇ ਬੀਜ ਮਿਨੀਕਿਟਸ ਵੰਡੇ ਜਾਣਗੇ, ਜਿਸ ਵਿੱਚ ਪ੍ਰਤੀ ਕਿਸਾਨ ਪੰਜ ਕਿਲੋ ਦੇ ਪੈਕੇਟ, ਜੋ ਕਿ 0.2 ਹੈਕਟੇਅਰ ਰਕਬੇ ਲਈ ਕਾਫੀ ਹਨ, ਵੰਡੇ ਜਾਣਗੇ।
ਦਾਲਾਂ ਦੀ ਫ਼ਸਲ ਨੂੰ ਉਤਸ਼ਾਹਿਤ ਕਰਨਾ
ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ਤੋਂ ਸਾਉਣੀ ਅਤੇ ਹਾੜੀ ਦੀਆਂ ਫਸਲਾਂ ਤੋਂ ਇਲਾਵਾ ਦਾਲਾਂ ਦੀ ਕਾਸ਼ਤ ਵੱਲ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਲੜੀ ਵਿੱਚ 2 ਲੱਖ 74 ਹਜ਼ਾਰ ਕਿਸਾਨਾਂ ਨੂੰ ਮੂੰਗੀ, 31 ਹਜ਼ਾਰ ਕਿਸਾਨਾਂ ਨੂੰ ਉੜਦ ਅਤੇ 26 ਹਜ਼ਾਰ ਕਿਸਾਨਾਂ ਨੂੰ ਮੋਠ ਦੀ ਫ਼ਸਲ ਦਾ 4 ਕਿਲੋ ਬੀਜ ਮਿਨੀਕਿੱਟ ਬਿਨਾਂ ਪੈਸੇ ਲਏ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: PM Kisan Yojana: ਪੀ.ਐੱਮ ਕਿਸਾਨ ਯੋਜਨਾ 'ਚ ਵੱਡਾ ਬਦਲਾਵ! ਕਿਸਾਨਾਂ ਲਈ ਜਾਨਣਾ ਜ਼ਰੂਰੀ!
ਕਿਸਾਨਾਂ ਨੂੰ ਹੋਵੇਗਾ ਫਾਇਦਾ
ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਕਾਫੀ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਉਨ੍ਹਾਂ ਦੀ ਖੇਤੀ 'ਚ ਲਾਗਤ ਘੱਟ ਹੋਣ ਦੇ ਨਾਲ-ਨਾਲ ਫਸਲਾਂ ਦੀ ਪੈਦਾਵਾਰ 'ਚ ਵੀ ਵਾਧਾ ਹੋਵੇਗਾ। ਫਿਲਹਾਲ ਸੂਬਾ ਸਰਕਾਰ ਨੇ ਸਾਉਣੀ ਦੀ ਫਸਲ ਲਈ ਬੀਜ ਮਿਨੀਕਿਟਸ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਿਸਾਨ ਪਿੰਡਾਂ ਦੇ ਪੰਚਾਇਤ ਪੱਧਰ ਦੇ ਬੀਜ ਕੇਂਦਰਾਂ ਅਤੇ ਖੇਤੀਬਾੜੀ ਕਾਮਿਆਂ ਨਾਲ ਸੰਪਰਕ ਕਰਕੇ ਸਰਕਾਰ ਦੇ ਇਸ ਫੈਸਲੇ ਦਾ ਲਾਭ ਚੁੱਕ ਸਕਦੇ ਹਨ।
Summary in English: Free Seeds: Good News! Government is giving free seeds to 25 lakh farmers!