ਦੇਸ਼ ਵਿਚ ਇਕ ਵਾਰ ਫੇਰ ਤੋਂ ਖਾਦਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਭਾਰਤ ਇਸ ਸਮੇਂ ਖਾਦਾਂ ਦੀਆਂ ਵਧੀਆਂ ਕੀਮਤਾਂ ਤੋਂ ਖੱਜਲ-ਖੁਆਲ ਹੋ ਰਿਹਾ ਹੈ। ਰੁਸ ਅਤੇ ਯੂਕਰੇਨ ਦੀ ਜੰਗ ਦੇ ਨਾਲ ਨਾਲ ਕਈ ਅਜਿਹੇ ਕਾਰਨ ਹਨ ਜੋ ਅੰਤਰਰਾਸ਼ਟਰ ਬਜਾਰਾਂ ਵਿਚ ਖਾਦਾਂ ਦੀਆਂ ਕੀਮਤਾਂ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਵਧੀ ਹੋਈ ਕੀਮਤਾਂ ਦੇ ਕਾਰਨ ਸਰਕਾਰ ਸਬਸਿਡੀ (Fertiliser Subsidy) ਬਿੱਲ ਨੂੰ ਵੀ ਅੱਗੇ ਵਧਾ ਸਕਦੀ ਹੈ। ਖਾਦ ਦੀ ਵੱਧਦੀ ਕੀਮਤਾਂ ਕਾਰਨ ਲਾਗਤ ਵਿਚ ਵੀ ਵਾਧਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕਿਸਾਨਾਂ ਤੇ ਸਰਕਾਰ ਇਸ ਦਾ ਭੋਜ ਨਹੀਂ ਪਾਉਣਾ ਚਾਹੁੰਦੀ ਹੈ। ਸਰਕਾਰ ਦੀ ਪਹਿਲ ਹੈ ਕਿ ਕਿਸਾਨਾਂ (farmers) ਨੂੰ ਅਨੁਕੂਲ ਕੀਮਤਾਂ ਤੇ ਯੂਰੀਆ ਅਤੇ ਡੀਏਪੀ ਵਰਗੀ ਜਰੂਰੀ ਖਾਦ ਪ੍ਰਦਾਨ ਕਰਵਾਈ ਜਾਵੇਗੀ।
ਜਾਣਕਾਰੀ ਅਨੁਸਾਰ ਯੂਕਰੇਨ-ਰੂਸ ਦੀ ਜੰਗ ਤੋਂ ਵੱਖ ਅਮਰੀਕਾ ਦੁਆਰਾ ਇਰਾਨ ਤੇ ਲਈ ਗਈ ਕਈ ਪਾਬੰਦੀਆਂ ਨੇ ਵੀ ਅੰਤਰਰਾਸ਼ਟ ਬਜਾਰਾਂ ਵਿਚ ਖਾਦਾਂ ਦੀਆਂ ਕੀਮਤਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਰਕਾਰ ਲਗਾਤਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਖਾਦਾਂ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਰਕੇ ਕਿਸਾਨਾਂ ਤੇ ਭੋਜ ਨਾ ਪਵੇ। ਇਸ ਦੇ ਲਈ ਸਰਕਾਰ ਨੇ ਆਪਣੀ ਤਿਆਰੀ ਤਹਿਤ ਖਾਦਾਂ ਦਾ ਵੱਡਾ ਸਟੋਰੇਜ ਸੁਰੱਖਿਅਤ ਰੱਖਿਆ ਹੈ। ਤਾਕਿ ਕਿਸਾਨਾਂ ਨੂੰ ਖਾਦ ਦੀ ਕੱਮੀ ਨਾ ਹੋਵੇ ਅਤੇ ਕਿਸਾਨਾਂ ਨੂੰ ਇਹ ਅਨੁਕੂਲ ਮੁੱਲ ਤੇ ਪ੍ਰਦਾਨ ਕਰਵਾਈ ਜਾਵੇ।
ਵਿਦੇਸ਼ਾਂ ਵਿਚ ਵੀ ਵੱਧ ਕੀਮਤਾਂ ਚ' ਵਿੱਕ ਰਹੀ ਹੈ ਖਾਦ
ਜਾਣਕਾਰੀ ਅਨੁਸਾਰ ਅਮਰੀਕਾ, ਬ੍ਰਾਜ਼ੀਲ, ਪਾਕਿਸਤਾਨ ਅਤੇ ਚੀਨ ਵਰਗੇ ਦੇਸ਼ਾਂ ਵਿਚ ਯੂਰੀਆ, ਡੈਮੋਨੀਅਮ ਫਾਸਫੇਟ (ਡੀਏਪੀ) ਅਤੇ ਮਯੂਰੀਅਤ ਆਫ ਪੋਟਾਸ਼ (ਐਮਓਪੀ) ਬਹੁਤ ਮਹਿੰਗੀ ਕੀਮਤਾਂ ਵਿਚ ਵਿੱਕ ਰਹੀ ਹੈ। ਭਾਰਤ ਵਿਚ 50 ਕਿਲੋ ਵਾਲੀ ਯੂਰੀਆ ਦੀ ਪ੍ਰਤੀ ਬੋਰੀ ਦੀ ਕੀਮਤ ਕਿਸਾਨਾਂ ਲਈ 266.70 ਪੈਸਾ ਹੈ। ਜਦ ਕਿ ਪਾਕਿਸਤਾਨ ਵਿਚ 50 ਕਿਲੋ ਦੇ ਯੂਰੀਆਂ ਦੀ ਬੋਰੀ ਦੀ ਕੀਮਤ ਕਿਸਾਨਾਂ ਦੇ ਲਈ 791 ਰੁਪਏ ਹੈ। ਜਦਕਿ ਇੰਡੋਨੇਸ਼ੀਆ 50 ਕਿਲੋ ਦੀ ਬੋਰੀ 593 ਰੁਪਏ ਦੇ ਦਰ ਤੋਂ ਵਿੱਕ ਰਹੀ ਹੈ , ਉਥੇ ਹੀ ਬੰਗਲਾਦੇਸ਼ ਉਹੀ ਬੋਰੀ 719 ਰੁਪਏ ਦੀ ਵਿੱਕ ਰਹੀ ਹੈ।
ਬ੍ਰਾਜ਼ੀਲ ਵਿਚ ਭਾਰਤ ਨਾਲੋਂ 13.5 ਗੁਣਾਂ ਵੱਧ ਹੈ ਯੂਰੀਆ ਦੀ ਕੀਮਤ
ਚੀਨ ਵਿਚ 50 ਕਿਲੋ ਯੂਰੀਆ ਦੀ ਕੀਮਤ ਭਾਰਤ ਤੋਂ ਲਗਭਗ ਅੱਠ ਗੁਣਾਂ ਵੱਧ ਹੈ। ਜਦ ਕਿ ਬ੍ਰਾਜ਼ੀਲ ਵਿਚ ਯੂਰੀਆ ਭਾਰਤ ਤੋਂ 13.5
ਗੁਣਾਂ ਵੱਧ ਕੀਮਤਾਂ ਵਿਚ ਵਿੱਕ ਰਹੀ ਹੈ। ਬ੍ਰਾਜ਼ੀਲ ਵਿਚ ਯੂਰੀਆ ਦੀ ਕੀਮਤ 3600 ਰੁਪਏ ਹੈ। ਅਮਰੀਕਾ ਵਿਚ 3060 ਰੁਪਏ ਪ੍ਰਤੀ ਬੋਰੀ ਹੈ। ਚੀਨ ਵਿਚ ਕਿਸਾਨਾਂ ਨੂੰ 2100 ਰੁਪਏ ਪ੍ਰਤੀ ਬੋਰੀ ਦੇ ਦਰ ਤੋਂ ਯੂਰੀਆ ਮਿੱਲ ਰਹੀ ਹੈ। ਇਸੀ ਤਰ੍ਹਾਂ ਇਨ੍ਹਾਂ ਦੇਸ਼ਾਂ ਅਤੇ ਭਾਰਤ ਵਿਚ ਡੀਏਪੀ ਅਤੇ ਐਮਓਪੀ ਦੀ ਕੀਮਤਾਂ ਵਿਚ ਭਾਰੀ ਅੰਤਰ ਹੈ।
70 ਲੱਖ ਮੀਟ੍ਰਿਕ ਟਨ ਹੈ ਯੂਰੀਆ ਦਾ ਸਟਾਕ
ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਜੇਕਰ ਖਾਦਾਂ ਦੀਆਂ ਕੀਮਤਾਂ ਵਿਚ ਇਸੀ ਤਰ੍ਹਾਂ ਤੇਜੀ ਆਉਂਦੀ ਰਹੀ ਤਾਂ ਇਸ ਵਿੱਤੀ ਸਾਲ ਵਿਚ ਖਰੀਦ ਦੀ ਲਾਗਤ 2 ਲੱਖ ਕਰੋੜ ਰੁਪਏ ਤਕ ਜਾ ਸਕਦੀ ਹੈ। ਜਦਕਿ ਵਧੀ ਹੋਈ ਕੀਮਤਾਂ ਦਾ ਬੋਝ ਸਰਕਾਰ ਤੇ ਹੈ। ਕਿਸਾਨਾਂ ਤੇ ਇਸ ਦਾ ਭੋਜ ਨਹੀਂ ਪਹਿਣ ਦਿੱਤਾ ਗਿਆ ਹੈ। ਕਿਸਾਨਾਂ ਨੂੰ ਖਾਦ ਵਿਚ ਸਬਸਿਡੀ ਦਿੱਤੀ ਜਾ ਰਹੀ ਹੈ। ਸਰਕਾਰ ਨੇ 30 ਲੱਖ ਮੀਟ੍ਰਿਕ ਟਨ ਡੀਏਪੀ ਅਤੇ 70 ਲੱਖ ਮੀਟ੍ਰਿਕ ਟਨ ਯੂਰੀਆ ਦਾ ਸਟਾਕ ਕਿੱਤਾ ਹੈ।
ਸਰਕਾਰ ਤੇ ਵਧੇਗਾ ਸਬਸਿਡੀ ਦਾ ਬੋਝ
ਭਾਰਤ ਵਿਚ ਖਾਦਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ। ਸਰਕਾਰ ਖਾਦ ਦੀ ਲਾਗਤ ਦਾ ਵੱਡਾ ਹਿੱਸਾ ਕਿਫਾਇਤੀ ਕਰਦੀ ਹੈ। ਉਮੀਦ ਕਿੱਤੀ ਜਾ ਰਹੀ ਹੈ ਕਿ ਅੰਤਰ ਰਾਸ਼ਟਰ ਬਜਾਰਾਂ ਵਿਚ ਖਾਦਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਕਾਰਨ ਸਬਸਿਡੀ ਦਾ ਬੋਝ ਦੁਗਣਾ ਹੋ ਜਾਵੇਗਾ। ਖਾਦ ਦੀ ਸਬਸਿਡੀ 80,000 ਰੁਪਏ ਤੋਂ 90,000 ਕਰੋੜ ਰੁਪਏ ਦੇ ਵਿਚਕਾਰ ਰਹੀ ਹੈ। ਵਿੱਤ ਸਾਲ ਵਿਚ ਖਾਦ ਤੇ ਸਬਸਿਡੀ ਵਧਕੇ ਲਗਭਗ 2 ਲੱਖ ਕਰੋੜ ਰੁਪਏ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਵੇ ਤਾਂ ਤੁਰੰਤ ਇਸ ਨੰਬਰ 'ਤੇ ਕਰੋ ਕਾਲ
Summary in English: Fertilizer prices may rise! Read the full news