PM Kisan Yojana Latest Update: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 14ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ 13ਵੀਂ ਕਿਸ਼ਤ ਪੀਐਮ ਮੋਦੀ ਦੁਆਰਾ ਜਨਵਰੀ ਮਹੀਨੇ ਵਿੱਚ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਰਿਪੋਰਟਾਂ ਮਿਲ ਰਹੀਆਂ ਹਨ ਕਿ ਆਉਣ ਵਾਲੇ ਹਫ਼ਤਿਆਂ ਵਿੱਚ 14ਵੀਂ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ। ਆਓ ਜਾਣਦੇ ਹਾਂ ਕਿ 14ਵੀਂ ਕਿਸ਼ਤ ਦੀ ਅਰਜ਼ੀ ਦੇਣ ਲਈ ਕਿਹੜੇ ਦਸਤਾਵੇਜ਼ ਲੋੜੀਂਦੇ ਹਨ।
ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਦੇ ਯੋਗ ਲਾਭਪਾਤਰੀਆਂ ਨੂੰ ਕੁੱਲ 6,000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਹਰ ਚਾਰ ਮਹੀਨੇ ਬਾਅਦ 2,000 ਰੁਪਏ ਦਿੱਤੇ ਜਾਂਦੇ ਹਨ। ਹਰ ਸਾਲ ਕਿਸਾਨਾਂ ਨੂੰ ਇਹ ਵਿੱਤੀ ਸਹਾਇਤਾ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਇਸ ਵਿੱਚ ਅਪ੍ਰੈਲ-ਜੁਲਾਈ, ਅਗਸਤ-ਨਵੰਬਰ ਅਤੇ ਦਸੰਬਰ-ਮਾਰਚ ਸ਼ਾਮਲ ਹਨ।
14ਵੀਂ ਕਿਸ਼ਤ ਸਬੰਧੀ ਮਹੱਤਵਪੂਰਨ ਜਾਣਕਾਰੀ
ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ ਦੇ ਪੈਸੇ ਮਿਲ ਚੁੱਕੇ ਹਨ। ਅਜਿਹੇ 'ਚ ਕਿਸਾਨ ਸਕੀਮ ਦੀ 14ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਲਈ, ਕਿਸਾਨਾਂ ਨੂੰ ਯੋਜਨਾ ਲਈ ਆਪਣਾ ਕੇਵਾਈਸੀ ਅਪਡੇਟ ਕਰਨਾ ਲਾਜ਼ਮੀ ਹੈ। ਇਸਦੇ ਲਈ, ਲਾਭਪਾਤਰੀ ਓਟੀਪੀ-ਆਧਾਰਿਤ ਤਕਨਾਲੋਜੀ ਦੀ ਵਰਤੋਂ ਕਰਕੇ MKISAN ਪੋਰਟਲ 'ਤੇ eKYC ਪ੍ਰਕਿਰਿਆ ਨੂੰ ਪੂਰਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਲਾਹ, Integrated Farming System ਦਾ ਮਾਡਲ ਅਪਣਾਓ: PAU
ਅਰਜ਼ੀ ਦੇਣ ਲਈ ਲੋੜੀਂਦੇ ਦਸਤਾਵੇਜ਼
● ਆਧਾਰ ਕਾਰਡ (Aadhar Card)
● ਮੋਬਾਈਲ ਫ਼ੋਨ ਨੰਬਰ (Mobile Phone Number)
● ਜ਼ਮੀਨ ਦੇ ਕਾਗਜ਼ (Land Documents)
● ਬੈਂਕ ਖਾਤੇ ਦੇ ਵੇਰਵੇ (Bank account details)
● ਆਮਦਨ ਸਰਟੀਫਿਕੇਟ (Income Certificate)
ਔਨਲਾਈਨ ਸਥਿਤੀ ਦੀ ਜਾਂਚ ਕਿਵੇਂ ਕਰੀਏ?
● ਸਭ ਤੋਂ ਪਹਿਲਾਂ ਤੁਹਾਨੂੰ pmkisan.gov.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
● ਇਸ ਤੋਂ ਬਾਅਦ ਹੋਮਪੇਜ 'ਤੇ ਸਥਿਤ 'ਫਾਰਮਰ ਕਾਰਨਰ' ਵਿਕਲਪ 'ਤੇ ਜਾਣਾ ਹੋਵੇਗਾ।
● ਇਸ ਤੋਂ ਬਾਅਦ, ਤੁਹਾਨੂੰ ਡ੍ਰੌਪ-ਡਾਉਨ ਮੀਨੂ ਵਿੱਚ ਉਪਲਬਧ ਵਿਕਲਪਾਂ ਵਿੱਚੋਂ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣਨਾ ਹੋਵੇਗਾ।
● ਇੱਕ ਵਾਰ ਜਦੋਂ ਤੁਸੀਂ ਆਪਣੀ ਚੋਣ ਕਰ ਲੈਂਦੇ ਹੋ, ਤਾਂ 'ਰਿਪੋਰਟ ਪ੍ਰਾਪਤ ਕਰੋ' ਵਿਕਲਪ 'ਤੇ ਕਲਿੱਕ ਕਰੋ।
● ਹੁਣ ਸਥਿਤੀ ਤੁਹਾਡੀ ਸਕਰੀਨ 'ਤੇ ਉਪਲਬਧ ਹੋਵੇਗੀ।
ਇਹ ਵੀ ਪੜ੍ਹੋ : Agricultural Bulletin: ਪੰਜਾਬ ਦੇ ਕਿਸਾਨਾਂ-ਪਸ਼ੂ ਪਾਲਕਾਂ ਲਈ ਮੌਜੂਦਾ ਮੌਸਮ ਅਤੇ ਫਸਲਾਂ ਦਾ ਹਾਲ
ਕੀ ਹੈ ਪ੍ਰਧਾਨ ਮੰਤਰੀ-ਕਿਸਾਨ ਯੋਜਨਾ?
ਮੋਦੀ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਾਰੇ ਕਿਸਾਨਾਂ ਨੂੰ ਘੱਟੋ-ਘੱਟ ਆਮਦਨ ਸਹਾਇਤਾ ਵਜੋਂ ਹਰ ਸਾਲ 6,000 ਰੁਪਏ ਦਿੰਦੀ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਅੰਤਰਿਮ ਕੇਂਦਰੀ ਬਜਟ ਦੌਰਾਨ 1 ਫਰਵਰੀ, 2019 ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ ਸ਼ੁਰੂਆਤ ਕੀਤੀ। ਉਦੋਂ ਤੋਂ ਹੁਣ ਤੱਕ ਇਸ ਸਕੀਮ ਤਹਿਤ ਕਿਸਾਨਾਂ ਨੂੰ 13ਵੀਂ ਕਿਸ਼ਤ ਤੱਕ ਪੈਸੇ ਦਿੱਤੇ ਜਾ ਰਹੇ ਹਨ।
ਅੰਕੜਿਆਂ ਮੁਤਾਬਕ ਪੀਐੱਮ-ਕਿਸਾਨ ਦੀ ਸਾਲਾਨਾ ਲਾਗਤ 75,000 ਕਰੋੜ ਰੁਪਏ ਹੈ। ਇਸ ਸਕੀਮ ਤਹਿਤ ਹਰ ਕਿਸਾਨ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ 6000 ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ, ਜੋ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਜਾਂਦੇ ਹਨ। ਸਰਕਾਰ ਨੇ ਲਗਭਗ 8 ਕਰੋੜ ਯੋਗ ਕਿਸਾਨਾਂ ਨੂੰ 16,000 ਕਰੋੜ ਰੁਪਏ ਵੰਡੇ ਹਨ।
Summary in English: Documents required to apply for 14th installment of PM KISAN YOJANA