ਕੱਲ ਦਿਨ ਐਤਵਾਰ 19 ਜੁਲਾਈ ਸਵੇਰੇ 11 ਵਜੇ ਕ੍ਰਿਸ਼ੀ ਜਾਗਰਣ ਦੇ #farmer the brand ਮੁਹਿੰਮ ਤਹਿਤ ਕ੍ਰਿਸ਼ੀ ਜਾਗਰਣ ਪੰਜਾਬ ਫੈਕਬੂਕ ਪੇਜ ਉੱਤੇ ਗੁਰਬਿੰਦਰ ਸਿੰਘ ਬਾਜਵਾ ਲਾਈਵ ਹੋਣਗੇ, ਜੋ ਗੁਰਦਾਸਪੁਰ ਦੇ ਰਹਿਣ ਵਾਲੇ ਹੈ | ਕੱਲ ਉਹ ਫੈਕਬੂਕ ਪੇਜ ਤੇ ਝੋਨੇ ਦੀ ਸਿੱਧੀ ਬਿਜਾਈ ਵਿਸ਼ਾ ਉਤੇ ਆਪਣੀਆਂ ਗੱਲਾਂ ਸਾਂਝੀਆਂ ਕਰਣਗੇ | ਤੇ ਕੱਲ ਵੱਧ ਤੋਂ ਵੱਧ ਕਿਸਾਨ ਵੀਰਾ ਨੇ, ਤੇ ਹੋਰ ਜਿੰਨੇ ਵੀ ਖੇਤੀਬਾੜੀ ਸੈਕਟਰ ਨਾਲ ਜੁੜੇ ਮੇਰੇ ਵੀਰ ਹਨ, ਉਹ ਸਾਰੇ ਵੀਰਾਂ ਨੇ ਉਹਨਾਂ ਦਾ ਲਾਈਵ ਪ੍ਰੋਗਰਾਮ ਸਵੇਰੇ 11 ਵਜੇ ਜਰੂਰ ਦੇਖਣਾ ਹੈ ਅਤੇ ਲਾਈਵ ਪ੍ਰੋਗਰਾਮ ਦੌਰਾਨ ਤੁਸੀ ਉਹਨਾਂ ਦੀ ਵੀਡੀਓ ਤੇ ਕੋਮੈਂਟ ( comment ) ਕਰਕੇ ਆਪਣੀਆਂ ਸਮੱਸਿਆ ਦੇ ਸਮਾਧਾਨ ਵੀ ਪੁੱਛ ਸਕਦੇ ਹੋ |
ਕੱਲ ਉਹ ਕਿਸਾਨ ਵੀਰਾ ਨੂੰ ਦੱਸਣਗੇ ਕਿ ਝੋਨੇ ਦੀ ਸਿੱਧੀ ਬਿਜਾਈ ਕਿਵੇਂ ਕਰਨੀ ਚਾਹੀਦੀ ਹੈ, ਇਸ ਵਿਚ ਕਿਵੇਂ ਦੇ ਹਾਲਾਤ ਚਾਹੀਦੇ ਹਨ, ਕਿੰਨੀ ਮਰਿਆਦਾ ਨਾਲ ਕਰਨੀ ਚਾਹੀਦੀ ਹੈ, ਅਤੇ ਬੀਜਣ ਤੋਂ ਬਾਅਦ 50 ਦਿਨ ਤਕ ਕਿਵੇਂ ਫ਼ਸਲ ਦੀ ਦੇਖਭਾਲ ਕਰਨੀ ਹੈ, ਕਹਿਣ ਦਾ ਇਹ ਮਤਲਬ ਹੈ ਬਿਜਾਈ ਦੀ ਤਿਆਰੀ ਤੋਂ ਲੈ ਕੇ ਬਿਜਾਈ ਕਰਨ ਦੀ ਵਿਧੀ ਤਕ ਅਤੇ ਉਹਨਾਂ ਵਿਚ ਕਿਹੜੀਆਂ ਮਸ਼ੀਨਾਂ ਸ਼ਾਮਲ ਹਨ, ਜੇ ਮਸ਼ੀਨਾਂ ਸ਼ਾਂਮਲ ਨਹੀਂ ਤੇ ਦੇਸੀ ਤਰੀਕੇ ਨਾਲ ਓਹਨੂੰ ਕੀਦਾ ਬੀਜ ਸਕਦੇ ਹਾਂ, ਅਤੇ ਉਹਨਾਂ ਨੂੰ 100% ਕੀਦਾ ਕਾਮੀਆਬ ਕਰ ਸਕਦੇ ਹਾਂ ਇਹ ਸਾਰੇ ਵਿਸ਼ਾ ਉਤੇ ਕੱਲ ਉਹ ਗੱਲਬਾਤ ਕਰਣਗੇ |
ਜਿਵੇ ਕਿ ਤੁਹਾਨੂੰ ਪਤਾ ਹੈ ਝੋਨੇ ਦੀ ਸਿੱਧੀ ਬਿਜਾਈ ਪਹਿਲੀ ਵਾਰ ਤਾ ਹੋ ਨੀ ਰਹੀ ਪਹਿਲੇ ਵੀ ਕਿਸਾਨ ਇਹ ਕਰਦੇ ਆ ਰਹੇ ਹਨ | ਤੇ ਨਾਲ ਹੀ ਗੁਰਬਿੰਦਰ ਸਿੰਘ ਜੀ ਇਹ ਵੀ ਦੱਸਣਗੇ ਕੇ ਖਾਦਾਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਸ੍ਪ੍ਰੇ ਕਿਵੇਂ ਕਰਨੀ ਹੈ | ਕਹਿਣ ਦਾ ਮਤਲਬ ਕਿ ਕੱਲ ਉਹ ਝੋਨੇ ਦੀ ਸਿੱਧੀ ਬਿਜਾਈ ਵਿਸ਼ਾ ਉਤੇ A TO Z ਆਪਣੀਆਂ ਸਾਰੀਆਂ ਗੱਲਾਂ ਫੈਕਬੂਕ ਪੇਜ ਤੇ ਸਾਂਝੀਆਂ ਕਰਣਗੇ | ਤੇ ਮੈ ਇਕ ਵਾਰੀ ਫਿਰ ਬੇਨਤੀ ਕਰਦਾ ਹਾਂ ਕਿਸਾਨ ਵੀਰਾਂ ਨਾਲ ਤੇ ਜਿੰਨੇ ਵੀ ਮੇਂਬਰ ਜੋ ਸਾਡੇ ਨਾਲ ਕ੍ਰਿਸ਼ੀ ਜਾਗਰਣ ਪੰਜਾਬ ਪੇਜ ਤੇ ਜੁੜੇ ਹਨ, ਉਹ ਸਾਰੇ ਕਿਰਪਾ ਕਰਕੇ ਸਵੇਰੇ 11 ਵਜੇ ਕ੍ਰਿਸ਼ੀ ਜਾਗਰਣ ਪੰਜਾਬ ਫੇਸਬੁੱਕ ਪੇਜ ਤੇ ਗੁਰਬਿੰਦਰ ਸਿੰਘ ਬਾਜਵਾ ਦਾ ਲਾਈਵ ਪ੍ਰੋਗਰਾਮ ਜਰੂਰ ਦੇਖਣ ਤੇ ਆਪਣੀਆਂ ਸਮੱਸਿਆ ਕੰਮੈਂਟ ਉੱਤੇ ਜਰੂਰ ਕਰਣ |
ਧੰਨਵਾਦ
Summary in English: conversation on direct sowing of paddy