Good News: ਪੇਂਡੂ ਖੇਤਰਾਂ ਵਿੱਚ ਪਸ਼ੂ ਪਾਲਣ ਦਾ ਧੰਦਾ ਕਾਫੀ ਵਧ-ਫੁੱਲ ਰਿਹਾ ਹੈ, ਜਿਸ ਕਾਰਨ ਹੁਣ ਸਰਕਾਰ ਕਿਸਾਨਾਂ ਨੂੰ ਡੇਅਰੀ ਧੰਦੇ ਲਈ ਉਤਸ਼ਾਹਿਤ ਕਰ ਰਹੀ ਹੈ, ਜਿਸ ਦਾ ਲਾਹਾ ਲੈਂਦਿਆਂ ਪੇਂਡੂ ਕਿਸਾਨ ਵੀ ਕਾਫੀ ਮੁਨਾਫਾ ਕਮਾ ਰਹੇ ਹਨ। ਜੇਕਰ ਤੁਸੀਂ ਵੀ ਡੇਅਰੀ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਡੇ ਨਾਲ ਇੱਕ ਲੈਂਡਲਾਈਨ ਅਤੇ ਮੋਬਾਈਲ ਨੰਬਰ ਸਾਂਝਾ ਕਰ ਰਹੇ ਹਾਂ, ਜੋ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਦਲਬੀਰ ਕੁਮਾਰ ਨੇ ਡਿਪਟੀ ਡਾਇਰੈਕਟਰ ਡੇਅਰੀ ਫ਼ਤਹਿਗੜ੍ਹ ਸਾਹਿਬ ਦਾ ਵਾਧੂ ਚਾਰਜ ਸੰਭਾਲਿਆ ਹੈ। ਇਸ ਮੌਕੇ ਉਨ੍ਹਾਂ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਸ਼੍ਰੀ ਦਲਬੀਰ ਕੁਮਾਰ ਨੇ ਇਹ ਵੀ ਕਿਹਾ ਕਿ ਦੁੱਧ ਉਤਪਾਦਕ ਕਿਸੇ ਵੀ ਕੰਮ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਆਪਣੇ ਡੇਅਰੀ ਯੂਨਿਟ ਸਥਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ : 6 ਤੋਂ 28 ਜੂਨ ਤੱਕ ਤਿੰਨ ਬੈਚਾਂ ਵਿੱਚ Goat Farming ਲਈ Training Course
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਪਸ਼ੂ ਯੂਨਿਟ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ 'ਤੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ 25 ਫੀਸਦੀ ਗਰਾਂਟ ਜਨਰਲ ਜਾਤੀ ਨੂੰ ਅਤੇ 33 ਫੀਸਦੀ ਗ੍ਰਾਂਟ ਗੈਰ ਜਾਤੀ ਦੇ ਲਾਭਪਾਤਰੀਆਂ ਨੂੰ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਦੁੱਧ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਰਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਸ੍ਰੀ ਸੋਹਣ ਸਿੰਘ ਕਲਰਕ, ਸ੍ਰੀ ਹਰਿੰਦਰ ਸਿੰਘ ਸਟੈਨੋ, ਸ੍ਰੀ ਹਰਵਿੰਦਰ ਸਿੰਘ ਕਲਰਕ ਲੁਧਿਆਣਾ, ਸ੍ਰੀ ਜਗਮਨ ਸਿੰਘ ਲੈਬ ਇੰਚਾਰਜ, ਸ੍ਰੀ ਜਗਦੀਪ ਸਿੰਘ ਡਰਾਈਵਰ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਡੇਅਰੀ ਸਿਖਲਾਈ ਕੋਰਸ 12 ਜੂਨ ਤੋਂ ਸ਼ੁਰੂ, ਚਾਹਵਾਨ ਉਮੀਦਵਾਰ 7 ਜੂਨ ਤੱਕ ਕਰਨ ਅਪਲਾਈ
ਇੱਥੇ ਕਰੋ ਸੰਪਰਕ
ਡੇਅਰੀ ਵਿਭਾਗ ਦੀਆਂ ਸਕੀਮਾਂ ਦਾ ਲਾਹਾ ਲੈਣ ਲਈ ਟੈਲੀਫੋਨ ਨੰ 01763-233334 ਜਾਂ ਡਿਪਟੀ ਡਾਇਰੈਕਟਰ ਦੇ ਮੋਬਾਇਲ ਨੰ 81461-00543 ਤੇ ਸਪੰਰਕ ਕੀਤਾ ਜਾ ਸਕਦਾ ਹੈ
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਤਹਿਗੜ੍ਹ ਸਾਹਿਬ (District Public Relations Office Fatehgarh Sahib)
Summary in English: Contact these numbers to avail Dairy Schemes