ਦੇਸ਼ ਚ ਫੈਲੀ ਕੋਰੋਨਾ ਵਰਗੀ ਪੈੜੀ ਬਿਮਾਰੀ ਨੇ ਪੁਰ ਦੇਸ਼ ਨੂੰ ਤਹਿਸ-ਨਹਿਸ ਕਰ ਕੇ ਰੱਖ ਤਾ ਜਿਸ ਕਾਰਨ ਪੂਰੇ ਦੇਸ਼ ਦੀ ਆਰਥਿਕ ਸਥਿਤੀ ਕਾਫੀ ਵਿਗੜ ਗਈ ਹੈ | ਉਪਰੋਂ ਦੀ ਕੇਸ (case) ਰੁਕਣ ਦਾ ਨਾਮ ਹੀ ਨੀ ਲੈ ਰਹੇ | ਹੁਣ ਤਾ ਇਕ ਇਕ ਦਿਨ ਚ ਸਾਡੇ ਭਾਰਤ ਚ 85,000 ਤੋਂ ਵੱਧ ਕੇਸ ਆ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੇ ਹੁਣ ਗੱਲ ਕਰੀਏ ਪੰਜਾਬ ਦੀ ਤਾ ਕੈਪਟਨ ਅਮਰਿੰਦਰ ਸਿੰਘ ਵੀ ਬਹੁਤ ਸਾਰੇ ਪਰਯਤਨਾ ਤੇ ਲਗੇ ਨੇ ਕਿ ਕਿਸੀ ਤਰਾਂ ਇਸ ਬਿਮਾਰੀ ਨੂੰ ਖਤਮ ਕੀਤਾ ਜਾਵੇ |ਕੇਂਦਰ ਨੇ ਇਕ ਵਾਰ ਫਿਰ ਪੰਜਾਬ ਸਮੇਤ ਹੋਰ ਰਾਜਾਂ ਨੂੰ ਕੋਰੋਨਾ ਮਾਮਲੇ ਵਿਚ ਸਿਹਤਮੰਦ ਸਹੂਲਤਾਂ ਲਈ ਫੰਡ ਭੇਜੇ ਹਨ। ਇਸ ਤਹਿਤ ਪੰਜਾਬ ਨੂੰ 63825 ਲੱਖ ਰੁਪਏ ਭੇਜੇ ਹਨ। ਮੋਦੀ ਸਰਕਾਰ ਰਾਜਾਂ ਦੀ ਕੋਰੋਨਾ ਵਾਇਰਸ ਕਾਰਨ ਆਰਥਿਕਤਾ ਅਤੇ ਮਾਲੀਆ ਉੱਤੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਵਿੱਚ ਸਹਾਇਤਾ ਕਰ ਰਹੀ ਹੈ। ਇਹ ਫੰਡ ਉਸ ਤਹਿਤ ਜਾਰੀ ਕੀਤੇ ਗਏ ਸਨ। ਵਿੱਤ ਮੰਤਰੀ ਨੇ ਇੱਕ ਵਾਰ ਫਿਰ 14 ਰਾਜਾਂ ਨੂੰ ਮਾਲੀਆ ਘਾਟੇ ਦੀ ਗ੍ਰਾਂਟ ਵਜੋਂ 6,195.08 ਕਰੋੜ ਰੁਪਏ ਦੀ ਸਹਾਇਤਾ ਦਿੱਤੀ, ਜਿਸ ਵਿਚ ਪੰਜਾਬ ਨੂੰ 63825 ਲੱਖ ਮਿਲੇ ਹਨ।
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਦਿਨੋਂ-ਦਿਨ ਭਿਆਨਕ ਹੁੰਦੀ ਸਥਿਤੀ ਦਰਮਿਆਨ ਲਗਾਤਾਰ ਦੂਜੇ ਦਿਨ ਨਵੇਂ ਮਾਮਲਿਆਂ ਅਤੇ ਮ੍ਰਿਤਕਾਂ ਦੀ ਗਿਣਤੀ ਦੋਹਾਂ 'ਚ ਰਿਕਾਰਡ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 96 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਅਤੇ ਸਭ ਤੋਂ ਵੱਧ 1,209 ਲੋਕਾਂ ਦੀ ਇਸ ਇਨਫੈਕਸ਼ਨ ਨਾਲ ਮੌਤ ਹੋਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 96.551 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 45,62,415 ਹੋ ਗਿਆ। ਇਸ ਮਿਆਦ 'ਚ 1,209 ਪੀੜਤਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 76,271 ਹੋ ਗਈ।
Summary in English: central govt gave relief by Rs. 63825 lacs to punjab govt for counter corona.