1. Home
  2. ਖਬਰਾਂ

ਕਿਸਾਨਾਂ ਨੂੰ ਕਣਕ ਅਤੇ ਹੋਰ ਫ਼ਸਲਾਂ ਬੀਜਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਹੋਵੇ ਇਸ ਲਈ ਪੰਜਾਬ ਨੇ ਚੁੱਕਿਆ ਵਡਾ ਕਦਮ

ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਤੇ ਕਿਸਾਨਾਂ ਨੂੰ ਇਸ ਵਾਰ ਯੂਰੀਆ ਤੇ DAP ਖਾਦ ਨਾ ਮਿਲਣ ਦੀ ਚਿੰਤਾ ਹੈ ਕਿਉਂਕਿ ਇਸ ਵਾਰ ਕਿਸਾਨ ਦਾ ਜੋ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਉਸ ਅੰਦੋਲਨ ਦੇ ਕਾਰਨ ਕਿਸਾਨਾਂ ਨੂੰ ਡਰ ਹੈ ਕੇ ਇਸ ਵਾਰ ਕਿਸਾਨਾਂਨੂੰ ਖਾਦ ਮਿਲਣ ਦੀ ਦਿਕਤ ਆ ਸਕਦੀ ਹੈ ਪਰ ਸਰਕਾਰ ਨੇ ਕਿਸਾਨਾਂ ਨੂੰ ਇਸ ਸਮਸਿਆ ਤੋਂ ਨਿਜਾਤ ਦਵਾਉਣ ਲਈ

KJ Staff
KJ Staff

ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਤੇ ਕਿਸਾਨਾਂ ਨੂੰ ਇਸ ਵਾਰ ਯੂਰੀਆ ਤੇ DAP ਖਾਦ ਨਾ ਮਿਲਣ ਦੀ ਚਿੰਤਾ ਹੈ ਕਿਉਂਕਿ ਇਸ ਵਾਰ ਕਿਸਾਨ ਦਾ ਜੋ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਉਸ ਅੰਦੋਲਨ ਦੇ ਕਾਰਨ ਕਿਸਾਨਾਂ ਨੂੰ ਡਰ ਹੈ ਕੇ ਇਸ ਵਾਰ ਕਿਸਾਨਾਂਨੂੰ ਖਾਦ ਮਿਲਣ ਦੀ ਦਿਕਤ ਆ ਸਕਦੀ ਹੈ ਪਰ ਸਰਕਾਰ ਨੇ ਕਿਸਾਨਾਂ ਨੂੰ ਇਸ ਸਮਸਿਆ ਤੋਂ ਨਿਜਾਤ ਦਵਾਉਣ ਲਈ

ਪੰਜਾਬ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਯੂਰੀਆ ਸੜਕ ਰਾਹੀਂ ਲਿਆਂਦੀ ਜਾਵੇਗੀ।ਪੰਜਾਬ ਵਿੱਚ ਯੂਰੀਆ ਤੇ ਡੀਏਪੀ ਪਰ ਮੁੱਖ ਤੌਰ ‘ਤੇ ਮਹਾਰਾਸ਼ਟਰ ਤੇ ਗੁਜਰਾਤ ਤੋਂ ਆਉਂਦੀ ਹੈ। ਪੰਜਾਬ ਸਰਕਾਰ ਆਪਣੇ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਖਾਦ ਦੇ ਭਰੇ ਹੋਏ ਟਰੱਕਾਂ ਰਾਹੀਂ ਸਿੱਧੇ ਕੰਪਨੀਆਂ ਤੋਂ ਯੂਰੀਆ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂਜੋ ਕਿਸਾਨਾਂ ਨੂੰ ਕਣਕ ਅਤੇ ਹੋਰ ਫ਼ਸਲਾਂ ਬੀਜਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਯੂਰੀਆ ਦੀ ਘਾਟ ਕਾਰਨ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ।

ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਯੂਰੀਆ ਤੇ ਡੀਏਪੀ ਰੈਕ ਰਸਤੇ ਵਿੱਚ ਫਸੇ ਹੋਏ ਹਨ।ਇਸ ਨੂੰ ਸੜਕਾਂ ਦੁਆਰਾ ਕੁਝ ਸਟਾਕ ਮੰਗਵਾਇਆ ਜਾਵੇਗਾ ਤਾਂ ਜੋ ਸੂਬੇ ‘ਚ ਯੂਰੀਆ ਤੇ ਡੀਏਪੀ ਦੀ ਘਾਟ ਨਾ ਹੋਵੇ।ਪੰਜਾਬ ਨੂੰ ਇਸ ਵੇਲੇ 13.5 ਲੱਖ ਟਨ ਯੂਰੀਆ ਦੀ ਜ਼ਰੂਰਤ ਹੈ ਤੇ ਇਸ ਵੇਲੇ ਸਿਰਫ 1.7 ਲੱਖ ਟਨ ਹੀ ਬਚੇ ਹਨ।

6 ਲੱਖ ਟਨ ‘ਤੇ ਡੀਏਪੀ ਦੀ ਉਪਲਬਧਤਾ ਸਿਰਫ 4.6 ਲੱਖ ਟਨ ਹੈ। ਪੰਜਾਬ ‘ਚ ਆਲੂ, ਮਟਰ, ਕਣਕ ਦੀਆਂ ਫਸਲਾਂ ਲਈ 6 ਲੱਖ ਮੀਟ੍ਰਿਕ ਟਨ ਡੀਏਪੀ ਦੀ ਜ਼ਰੂਰਤ ਹੈ। ਇਸ ਲਈ ਅਧਿਕਾਰੀਆਂ ਨੂੰ ਕੰਪਨੀ ਅਧਿਕਾਰੀਆਂ ਨੂੰ ਟਾਈਅਪ ਕਰਨ ਲਈ ਕਿਹਾ ਗਿਆ ਹੈ,ਤਾਂ ਜੋ ਯੂਰੀਆ ਤੇ ਡੀਏਪੀ ਨੂੰ ਜਲਦ ਤੋਂ ਜਲਦ ਮੰਗਵਾਇਆ ਜਾ ਸਕੇ ਕਿਉਂਕਿ ਅੱਜ ਕੱਲ੍ਹ ‘ਚ ਹੀ ਯੂਰੀਆ ਕੰਪਨੀਆਂ ਤੋਂ ਸਪਲਾਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ :- ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੀਤੇ ਨਵੇਂ ਯਤਨ

Summary in English: Big step taken by Punjab govt. In favour of farmers for easily sowing with no obsticle for wheat and other crops.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters