ਡਾ: ਇੰਦਰਜੀਤ ਸਿੰਘ, ਮਾਨਯੋਗ ਉਪ ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਰਾਸ਼ਟਰੀ ਮਧੂ ਮੱਖੀ ਅਤੇ ਸ਼ਹਿਦ ਮਿਸ਼ਨ (ਐਨਬੀਐਚਐਮ) ਅਧੀਨ ਵਿਗਿਆਨਕ ਮੱਧੁ ਮੱਖੀ ਮਿੰਨੀ ਮਿਸ਼ਨ-1 ਦਾ ਉਦਘਾਟਨ ਕੇ.ਵੀ.ਕੇ ਤਰਨ ਤਾਰਨ ਵਿਖੇ ਕੀਤਾ।
ਭਾਰਤ ਸਰਕਾਰ ਦੁਆਰਾ ਇਹ ਸਕੀਮ ਆਤਮ ਨਿਰਭਰ ਭਾਰਤ ਯੋਜਨਾ ਦੇ ਹੇਠ ਘੋਸ਼ਿਤ ਕੀਤੀ ਗਈ ਜੋ ਦੇਸ਼ ਵਿਚ ਸ਼ਹਿਦ ਕ੍ਰਾਂਤੀ ਦੇ ਟੀਚੇ ਨੂੰ ਪ੍ਰਾਪਤ ਕਰੇਗੀ।
ਰਾਜ ਵਿਭਾਗ ਦੇ ਅਧਿਕਾਰੀਆਂ, ਸਰਪੰਚਾਂ ਅਤੇ ਵਿਦਿਆਰਥੀਆਂ ਦੇ ਨਾਲ 50 ਕਿਸਾਨਾਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਐਸੋਸੀਏਟ ਡਾਇਰੈਕਟਰ ਡਾ: ਬਲਵਿੰਦਰ ਕੁਮਾਰ ਨੇ ਪ੍ਰੋਗਰਾਮ ਵਿੱਚ ਭਾਗੀਦਾਰਾਂ ਦਾ ਸਵਾਗਤ ਕੀਤਾ। ਉਪ ਕੁਲਪਤੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਇੱਕ ਨਵੀਂ ਕੇਂਦਰੀ ਸੈਕਟਰ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਰਾਜ ਵਿੱਚ ਏਕੀਕ੍ਰਿਤ ਖੇਤੀ ਪ੍ਰਣਾਲੀ ਦੇ ਹਿੱਸੇ ਵਜੋਂ ਮਧੂ ਮੱਖੀ ਪਾਲਣ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮਿਸ਼ਨ ਦਾ ਮੁੱਖ ਉਦੇਸ਼ ਮਧੂ ਮੱਖੀ ਪਾਲਣ ਉਦਯੋਗ ਦੇ ਸੰਪੂਰਨ ਵਾਧੇ ਨੂੰ ਘਰਾਂ ਲਈ ਆਮਦਨੀ ਅਤੇ ਰੁਜ਼ਗਾਰ ਪੈਦਾਵਾਰ ਨੂੰ ਉਤਸ਼ਾਹਤ ਕਰਨਾ ਹੈ।
ਡਾ: ਸਿੰਘ ਨੇ ਸ਼ਹਿਦ ਦੇ ਚਿਕਿਤਸਕ ਮੁੱਲ ਬਾਰੇ ਵਿਚਾਰ ਵਟਾਂਦਰੇ ਕੀਤੇ। ਡਾ: ਬਲਵਿੰਦਰ ਕੁਮਾਰ, ਐਸੋਸੀਏਟ ਡਾਇਰੈਕਟਰ, ਕੇਵੀਕੇ ਤਰਨ ਤਾਰਨ ਨੇ ਕਿਹਾ ਕਿ ਸ਼ਹਿਦ ਮਿਸ਼ਨ ਨਾਲ ਪੇਂਡੂ ਨੌਜਵਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਕਿਸਾਨੀ ਦੀ ਰੋਜ਼ੀ-ਰੋਟੀ ਵਿੱਚ ਸੁਧਾਰ ਹੋਏਗਾ।
ਉਨ੍ਹਾਂ ਨੇ ਪਸ਼ੂ ਪਾਲਣ ਤੋਂ ਇਲਾਵਾ ਮਧੂ ਮੱਖੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਸਥਾਪਤ ਕਰਨ ਬਾਰੇ ਵੀ ਕਿਹਾ। ਉਨ੍ਹਾਂ ਨੇ ਕਿਸਾਨਾਂ ਨੂੰ ਮਧੂ ਮੱਖੀ ਪਾਲਣ ਮਿਸ਼ਨ ਸੰਬੰਧੀ ਐਫ.ਪੀ.ਓ਼, ਸਵੈ ਸਹਾਇਤਾ ਸਮੂਹ ਬਣਾਉਣ ਦੀ ਅਪੀਲ ਕੀਤੀ। ਇਸ ਪ੍ਰੋਜੈਕਟ ਤਹਿਤ ਕੇਵੀਕੇ ਇਕ ਹਫ਼ਤੇ ਦੇ 5 ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਆਯੋਜਿਤ ਕਰੇਗਾ ਅਤੇ ਪੇਂਡੂ ਨੌਜਵਾਨਾਂ ਨੂੰ ਸਿਖਲਾਈ ਦੇਵੇਗਾ।
ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਧੂ ਮੱਖੀ ਪਾਲਣ ਦੀ ਸਿਖਲਾਈ ਲੈਣ ਲਈ ਕੇਵੀਕੇ ਨਾਲ ਸੰਪਰਕ ਕਰਨ। ਡਾ: ਅਨਿਲ ਕੁਮਾਰ, ਡਾ: ਸੁਰੇਸ਼ ਕੁਮਾਰ, ਡਾ: ਪੀਵਰਜੀਤ ਕੌਰ ਢਿੱਲੋਂ, ਡਾ: ਭਾਨੂ ਪ੍ਰਕਾਸ਼, ਡਾ: ਨਿਰਮਲ ਸਿੰਘ ਅਤੇ ਹੋਰ ਕੇਵੀਕੇ ਸਟਾਫ ਵੀ ਮੌਜੂਦ ਸਨ।
ਇਹ ਵੀ ਪੜ੍ਹੋ :- ਜਲੰਧਰ ਵਿਖੇ 30 ਅਪ੍ਰੈਲ ਤੱਕ ਲਗਾਏ ਜਾਣਗੇ 17 ਸਿਖਲਾਈ ਕੈਂਪ ਝੋਨੇ ਅਤੇ ਮੱਕੀ ਦੀ ਸਿੱਧੀ ਬਿਜਾਈ ਦੀ ਵੀ ਮਿਲੇਗੀ ਜਾਣਕਾਰੀ
Summary in English: Beekeeping Mini Mission-1 started at KVK Taran Taran