ਭਾਰਤ ਦੇਸ਼ ਵਿੱਚ ਖੇਤੀ ਦੀ ਦਸ਼ਾ ਅਤੇ ਦਿਸ਼ਾ ਬਦਲ ਰਹੀ ਹੈ, ਇਸ ਸਮੇਂ ਜੈਵਿਕ ਖੇਤੀ ਦੇ ਨਾਲ-ਨਾਲ ਕੁਦਰਤੀ ਖੇਤੀ ਉੱਪਰ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਅਸੀਂ ਭੋਜਨ ਸੁਰੱਖਿਆ ਦੇ ਨਾਲ-ਨਾਲ ਪੋਸ਼ਣ ਸੁਰੱਖਿਆ ਵੀ ਹਾਸਿਲ ਕਰ ਸਕੀਏ। ਵਿਗਿਆਨਕ ਮਧੂ-ਮੱਖੀ ਪਾਲਣ ਅਪਨਾਉਣ ਨਾਲ ਅਸੀਂ ਛੋਟੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਾਂ ਅਤੇ ਆਮਦਨ ਵਿੱਚ ਵੀ ਵਾਧਾ ਕਰ ਸਕਦੇ ਹਾਂ।
90 ਦੇ ਦਹਾਕੇ ਦੇ ਅੰਤ ਤੋਂ ਲੈ ਕੇ ਭਾਰਤ ਦੇਸ਼ ਵਿੱਚ ਸ਼ਹਿਦ ਉਤਪਾਦਨ ਵਿੱਚ ਸ਼ਲਾਘਾਯੋਗ ਵਾਧਾ ਦੇਖਣ ਨੂੰ ਮਿਲਿਆ ਹੈ ਜਿਸ ਵਿੱਚ 70% ਹਿੱਸਾ ਗੈਰ-ਰਵਿਾਇਤੀ ਖੇਤਰਾਂ ਤੋਂ ਆਉਂਦਾ ਹੈ। ਇਸ ਲਈ ਮਧੂ-ਮੱਖੀ ਪਾਲਣ ਦਾ ਕਿੱਤਾ ਇੱਕ ਲਾਹੇਵੰਦ ਕਿੱਤਾ ਹੈ ਅਤੇ ਵਾਤਾਵਰਣ ਦੇ ਅਨਕੂਲ ਇੱਕ ਚੰਗਾ ਖੇਤੀ ਵਪਾਰਕ ਮਾਡਲ ਸਿੱਧ ਹੋਇਆ ਹੈ।
ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨੇ (31 ਜੁਲਾਈ 2022 ਨੂੰ ਪ੍ਰਸਾਰਿਤ) 91ਵੀਂ “ਮਨ ਕੀ ਬਾਤ” ਪ੍ਰੋਗਰਾਮ ਵਿੱਚ ਇਹ ਸਪਸ਼ਟ ਕੀਤਾ ਸੀ ਕਿ, “ਸ਼ਹਿਦ ਦੀ ਮਿਠਾਸ ਆਮਦਨ ਵਧਾ ਕੇ ਕਿਸਾਨਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਰਹੀ ਹੈ”। ਇਸ ਸੰਦਰਭ ਵਿੱਚ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਉੱਧਮ ਦੀ ਭਾਵਨਾ ਨਾਲ ਮਧੂ-ਮੱਖੀ ਪਾਲਣ ਵਿੱਚ ਮੋਕਿਆਂ ਨੂੰ ਘੋਖਣ ਅਤੇ ਨਵੀਆਂ ਸੰਭਾਵਨਾਵਾਂ ਨੂੰ ਲੱਭਣਲਈ ਕਿਹਾ।
ਇਹ ਵੀ ਪੜ੍ਹੋ : Government Initiative: ਕਿਸਾਨਾਂ ਨੂੰ ਜੈਵਿਕ ਖੇਤੀ ਨਾਲ ਜੋੜਨ ਲਈ ਬਜਟ ਪਾਸ
ਇਸ ਮੋਕੇ ਉਨ੍ਹਾਂ ਯਮੁਨਾਨਗਰ (ਹਰਿਆਣਾ), ਜੰਮੂ (ਜੰਮੂ ਅਤੇ ਕਸ਼ਮੀਰ) ਅਤੇ ਗੌਰਖਪੁਰ (ਉੱਤਰ ਪ੍ਰਦੇਸ਼) ਦੇ ਤਿੰਨ ਸਫਲ ਮਧੂ-ਮੱਖੀ ਪਾਲਕ ਨੌਜਵਾਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਮਾਣਯੋਗ ਪ੍ਰਧਾਨ ਮੰਤਰੀ ਨੇ ਇਸ ਵਾਰਤਾਲਾਪ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਮਧੂ-ਮੱਖੀ ਪਾਲਣ ਇਕ ਅਜਿਹਾ ਰਵਾਇਤੀ ਕਿੱਤਾ ਹੈ ਜੋ ਕਿ ਆਰਥਿਕ ਪੱਖੋਂ ਖੁਸ਼ਹਾਲੀ ਪ੍ਰਦਾਨ ਕਰਦਾ ਹੈ ਅਤੇ ਭੋਜਨ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ-ਨਾਲ ਚੋਗਿਰਦੇ ਦੇ ਰੱਖ-ਰਖਾਵ ਲਈ ਮਦਦਗਾਰ ਸਿੱਧ ਹੁੰਦਾ ਹੈ।
ਇਸ ਸੰਦਰਭ ਵਿੱਚ ਭਾਰਤੀ ਖੇਤੀ ਖੋਜ ਪਰਿਸ਼ਦ (ICAR), ਨਵੀਂ ਦਿੱਲੀ ਵੱਲੋਂ “ਮਨ ਕੀ ਬਾਤ” ਪ੍ਰੋਗਰਾਮ ਦੇ ਤੱਥਾਂ ਨੂੰ ਧਿਆਨ 'ਚ ਰੱਖਦਿਆਂ ਪਰਿਸ਼ਦ ਦੀ ਇੱਕ ਖੋਜੀ ਟੀਮ ਵੱਲੋਂ ਮਧੂ-ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਖੋਜ ਕਾਰਜ ਨੇਪਰੇ ਚਾੜਿਆ ਗਿਆ ਜੋ ਕਿ 40 ਵਿਅਕਤੀਗਤ ਮਧੂ-ਮੱਖੀ ਪਾਲਕਾਂ, 40 ਮਧੂ-ਮੱਖੀ ਪਾਲਕ ਸਮੂਹਾਂ (2221 ਮੈਂਬਰਾਂ) 'ਤੇ ਅਧਾਰਿਤ ਸੀ, ਜਿਸ ਵਿੱਚ 56 ਜ਼ਿਲ੍ਹੇ ਅਤੇ 26 ਸੂਬੇ ਸ਼ਾਮਲ ਕੀਤੇ ਗਏ ਸਨ।
ਇਹ ਵੀ ਪੜ੍ਹੋ : Pesticides: ਭਾਰਤ ਸਰਕਾਰ ਨੇ 24 ਕੀਟਨਾਸ਼ਕਾਂ ਦੀ ਸੂਚੀ ਕੀਤੀ ਜਾਰੀ
ਇਸ ਕੀਤੇ ਅਧਿਐਨ ਤੋਂ ਖੁਲਾਸਾ ਹੋਇਆ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇ.ਵੀ.ਕੇ.) ਨੇ ਜਾਗਰੂਕਤਾ, ਸਿਖਲਾਈਆਂ ਅਤੇ ਪ੍ਰਦਰਸ਼ਨੀ ਪ੍ਰੋਗਰਾਮ ਰਾਹੀਂ ਮਧੂ-ਮੱਖੀ ਪਾਲਣ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸਨੇ ਲਗਭਗ 32.0 ਪ੍ਰਤੀਸ਼ਤ ਵਿਅਕਤੀਗਤ ਮਧੂ-ਮੱਖੀ ਪਾਲਕਾਂ ਨੂੰ ਪ੍ਰੇਰਿਤ ਕੀਤਾ ਹੈ।
ਮਧੂ-ਮੱਖੀ ਪਾਲਣ ਇੱਕ ਲਾਭਦਾਇਕ ਕਿੱਤਾ ਹੈ 27.5% ਕਿਸਾਨਾਂ ਨੇ ਕਿਹਾ ਅਤੇ ਮਨ ਕੀ ਬਾਤ ਵਾਰਤਲਾਪ (22.5%) ਦੁਆਰਾ ਕੀਤੀਆ ਸਫਲਤਾ ਦੀਆਂ ਕਹਾਣੀਆਂ ਨੇ ਵਿਅਕਤੀਗਤ ਮਧੂ-ਮੱਖੀ ਪਾਲਕਾਂ ਨੂੰ ਇਸ ਨੂੰ ਵਪਾਰਕ ਕਿੱਤੇ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।
ਇਹ ਵੀ ਦੇਖਿਆ ਗਿਆ ਕਿ ਮਧੂ-ਮੱਖੀ ਪਾਲਣ ਤੋਂ ਟਿਕਾਊ ਤੇ ਚੰਗੇ ਮੁਨਾਫੇ ਅਤੇ ਸਰਕਾਰੀ/ਗੈਰ ਸਰਕਾਰੀ ਏਜੰਸੀਆਂ ਤੋਂ ਮਿਲੀ ਸਹਾਇਤਾ ਨੇ ਵਿਆਕਤੀਗਤ ਅਤੇ ਸਮੂਹ ਮਧੂ-ਮੱਖੀ ਪਾਲਕਾਂ ਦਾ ਨਜ਼ਰੀਆ ਬਦਲ ਦਿੱਤਾ ਹੈ। ਮਧੂ-ਮੱਖੀ ਪਾਲਕਾਂ ਨੂੰ ਮੁੱਖ ਤੌਰ 'ਤੇ ਤਕਨੀਕੀ ਮਾਰਗ-ਦਰਸ਼ਨ ਤੇ ਸਿਖਲਾਈ‟ ਅਤੇ ਮੱਖੀਆਂ ਵਿੱਚ ਕੀਟ ਅਤੇ ਰੋਗ ਪ੍ਰਬੰਧਨ ਬਾਰੇ “ਗਿਆਨ ਦੀ ਘਾਟ” ਵਰਗੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਲਾਹ, ਕਿਸਾਨ ਨਰਮੇ ਦੀ ਬਿਜਾਈ 15 ਮਈ ਤੱਕ ਪੂਰੀ ਕਰ ਲੈਣ
ਮਧੂ-ਮੱਖੀ ਪਾਲਕਾਂ (35%) ਅਤੇ ਸਮੂਹ ਮਧੂ-ਮੱਖੀ ਪਾਲਕਾਂ (30%) ਦੋਵਾਂ ਲਈ, ਇਹ ਸਮੱਸਿਆਵਾਂ ਨੂੰ ਵਪਾਰਕ ਕਿੱਤੇ ਵਜੋਂ ਦੇਖਿਆ ਗਿਆ ਹੈ। ਖੋਜ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਮਧੂ-ਮੱਖੀ ਪਾਲਣ ਇੱਕ ਲਾਹੇਵੰਦ ਧੰਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ।
ਜਿੱਥੇ ਸਮੂਹ ਕਿਸਾਨਾਂ ਨੇ 1,28,328/- ਰੁਪਏ ਕਮਾਏ ਉੱਥੇ ਵਿਅਕਤੀਗਤ ਮਧੂ-ਮੱਖੀ ਪਾਲਕਾਂ ਨੇ ਕੁੱਲ 92,947 ਰੁਪਏ ਪ੍ਰਤੀ 50 ਮਧੂ-ਮੱਖੀ ਬਕਸਿਆ ਤੋਂ ਆਮਦਨ ਪ੍ਰਾਪਤ ਕੀਤੀ ਹੈ। ਭਾਵੇਂ ਮਧੂ-ਮੱਖੀ ਪਾਲਣ ਧੰਦਾ ਹਾਲੇ ਨਵੀਨਤਮ ਪੜਾਅ 'ਤੇ ਹੈ, ਪਰ ਖੋਜ ਅਦਾਰਿਆਂ ਦੀ ਸ਼ਮੂਲੀਅਤ, ਚੰਗੇਰੀਆਂ ਨੀਤੀਆਂ ਅਤੇ ਤਕਨੀਕੀ ਦਿਸ਼ਾ-ਨਿਰਦੇਸ਼ਾਂ ਨਾਲ ਇਸ ਦੇਸ਼ ਵਿੱਚ ਚੰਗਾ ਮਾਹੌਲ ਸਿਰਜਿਆ ਜਾ ਸਕਦਾ ਹੈ।
ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ “ਮਨ ਕੀ ਬਾਤ” ਕੜੀ ਦਾ ਯੋਗਦਾਨ ਸਲਾਹੁਣਯੋਗ ਹੈ। ਪਰ ਹਾਲੇ ਵੀ ਕੁੱਝ ਹੋਰ ਯਤਨਾਂ ਨਾਲ ਸ਼ਹਿਦ ਦੀ ਮੰਡੀਕਰਨ ਪ੍ਰਣਾਲੀ ਨੂੰ ਮਜ਼ਬੂਤੀ ਦੇ ਕੇ ਇਸ ਖੇਤਰ ਵਿੱਚ ਨਵੇਂ “ਸਟਾਰਟ- ਅਪ” ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: "Beekeeping can double farmers' income"