Annual Event at PAU: ਪੀ.ਏ.ਯੂ. ਵਿਖੇ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਵੱਲੋਂ ਪਾਲ ਆਡੀਟੋਰੀਅਮ ਵਿੱਚ ਅੱਜ ਯਾਨੀ 15 ਮਾਰਚ 2023 ਨੂੰ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਡਾ. ਦਰਸ਼ਨ ਸਿੰਘ ਬਰਾੜ ਯਾਦਗਾਰੀ ਸਨਮਾਨ ਤੋਂ ਇਲਾਵਾ ਪੀ.ਏ.ਯੂ. ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ 8 ਕਾਲਜਾਂ ਦੇ 12 ਪ੍ਰੋਗਰਾਮਾਂ ਲਈ ਪੇਂਡੂ ਖੇਤਰਾਂ ਦੇ ਹੋਣਹਾਰ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੱਤੇ ਜਾਣਗੇ।
ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ. ਖੁਸ਼ ਫਾਊਂਡੇਸ਼ਨ ਦੇ ਸਕੱਤਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਵਧੀਆ ਅਕਾਦਮਿਕ ਪ੍ਰਦਰਸ਼ਨ ਕਰਨ ਵਾਲੇ ਪੇਂਡੂ ਖੇਤਰ ਦੇ 57 ਵਿਦਿਆਰਥੀਆਂ ਨੂੰ ਵਜ਼ੀਫੇ ਲਈ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਨੂੰ 10 ਯਾਤਰਾ ਗ੍ਰਾਂਟਾ ਨਾਲ ਨਿਵਾਜ਼ਿਆ ਜਾਵੇਗਾ।
ਇਹ ਵੀ ਪੜ੍ਹੋ : ਸਿਫਾਰਸ ਕੀਤੇ ਹਾਈਬ੍ਰਿਡ ਕਪਾਹ ਦੇ ਬੀਜ ਵਰਤਣ 'ਤੇ ਕਿਸਾਨਾਂ ਨੂੰ ਮਿਲੇਗੀ 33% ਦੀ ਸਬਸਿਡੀ: PAU
ਜ਼ਿਕਰਯੋਗ ਹੈ ਕਿ 2013 ਤੋਂ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਸਲਾਨਾ ਐਵਾਰਡ ਸਮਾਰੋਹ ਅਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕਰਦੀ ਹੈ। ਹੁਣ ਤੱਕ ਫਾਊਡੇਸ਼ਨ ਨੇ 531 ਸਕਾਲਰਸ਼ਿਪਾਂ, 86 ਯਾਤਰਾ ਗ੍ਰਾਂਟਾ, 4 ਟੀਮ ਪੁਰਸਕਾਰ ਅਤੇ 8 ਮਹਿਮਾਨ ਭਾਸ਼ਣ ਆਯੋਜਿਤ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਇਸੇ ਸਮਾਗਮ ਵਿੱਚ 2022 ਲਈ ਡਾ. ਦਰਸ਼ਨ ਸਿੰਘ ਬਰਾੜ ਪੁਰਸਕਾਰ ਅਤੇ ਡਾ. ਦਰਸ਼ਨ ਸਿੰਘ ਬਰਾੜ ਨੌਜਵਾਨ ਵਿਗਿਆਨੀ ਪੁਰਸਕਾਰ ਵੀ ਪ੍ਰਦਾਨ ਕੀਤੇ ਜਾਣਗੇ।
ਇਹ ਵੀ ਪੜ੍ਹੋ : ਕਿਸਾਨ ਵੀਰੋਂ ਬਾਸਮਤੀ ਦੀ ਕਾਸ਼ਤ ਵਧਾਉਣ ਲਈ PAU ਵਲੋਂ ਸਿਫਾਰਿਸ਼ ਇਨ੍ਹਾਂ ਰਸਾਇਣਾਂ ਦਾ ਕਰੋ ਛਿੜਕਾਅ
ਸਮਾਗਮ ਦੌਰਾਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਗੁਰਦੇਵ ਸਿੰਘ ਖੁਸ਼ ਅਤੇ ਉਪ ਚੇਅਰਮੈਨ ਹਰਵੰਤ ਖੁਸ਼ ਤੋਂ ਇਲਾਵਾ ਬੋਰਡ ਦੇ ਮੈਂਬਰ ਅਤੇ ਪੀ.ਏ.ਯੂ. ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਮਾਹਿਰ ਸ਼ਾਮਿਲ ਹੋਣਗੇ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ।
Summary in English: Annual Award Ceremony at PAU: Annual event by Dr. Gurdev Singh Khush Foundation