ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ ਕਿਸਾਨਾਂ ਨੂੰ ਇਕ ਵਾਰ ਮੁੜ ਦਿੱਲੀ ਵਿਚ ਦਾਖਲ ਹੋਣਾ ਹੋਵੇਗਾ ਤੇ ਬੈਰੀਕੇਡ ਤੋੜਨੇ ਪੈਣਗੇ। ਕਿਸਾਨ ਆਗੂ ਨੇ ਆਪਣੇ ਟਵਿਟਰ ਉਤੇ ਲਿਖਿਆ ਹੈ ਕਿ ਕਿਸਾਨਾਂ ਨੂੰ ਇਕ ਵਾਰ ਮੁੜ ਦਿੱਲੀ ਵਿਚ ਦਾਖਲ ਹੋਣਾ ਹੋਵੇਗਾ। ਇਸ ਲਈ ਬੈਰੀਕੇਟ ਤੋੜਨੇ ਪੈਣਗੇ।
ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ 26 ਜਨਵਰੀ ਪਿੱਛੋਂ ਗੱਲ਼ਬਾਤ ਰੁਕੀ ਹੋਈ ਹੈ। ਦੋਵੇਂ ਧਿਰਾਂ ਆਪਣੀ ਆਪਣੀ ਜ਼ਿਦ ਉਤੇ ਕਾਇਮ ਹਨ। ਸਰਕਾਰ ਭਾਵੇਂ ਗੱਲਬਾਤ ਸ਼ੁਰੂ ਕਰਨ ਦੀਆਂ ਗੱਲਾਂ ਤਾਂ ਕਰਦੀ ਹੈ ਪਰ ਕਿਸਾਨਾਂ ਨੂੰ ਕੋਈ ਰਸਮੀ ਸੱਦਾ ਨਹੀਂ ਦਿੱਤਾ ਜਾ ਰਿਹਾ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਵਾਲੇ ਸੂਬਿਆਂ ਵਿਚ ਭਾਜਪਾ ਖਿਲਾਫ ਮੁਹਿੰਮ ਛੇੜੀ ਹੋਈ ਹੈ। ਇਸ ਦੌਰਾਨ ਕਿਸਾਨ ਆਗੂ ਨੇ ਇਹ ਟਵੀਟ ਸਾਂਝਾ ਕਰਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਪੱਛਮੀ ਬੰਗਾਲ, ਆਸਾਮ ਅਤੇ ਹੋਰਨਾਂ ਸੂਬਿਆਂ ਵਿੱਚ ਹੋਣ ਵਾਲੀਆਂ ਚੋਣ ਵਿੱਚ ਵੀ ਭਾਜਪਾ ਨੂੰ ਮੂੰਹ ਦੀ ਖਾਣੀ ਪਵੇਗੀ। ਟਿਕੈਤ ਨੇ ਦੱਸਿਆ ਕਿ ਉਹ ਖ਼ੁਦ ਵੀ ਬੰਗਾਲ ਅਤੇ ਆਸਾਮ ਜਾਕੇ ਆਏ ਹਨ, ਉੱਥੇ ਦੇ ਕਿਸਾਨਾਂ ਨੂੰ ਜਾਗਰੂਕ ਕਰ ਕੇ ਆਏ ਨੇ ਹੁਣ ਉਹ ਵੀ ਕਿਸਾਨ ਅੰਦੋਲਨ ਵਿੱਚ ਖੜੇ ਹੋਣ ਲੱਗੇ ਹਨ।
26 ਮਾਰਚ ਨੂੰ ਭਾਰਤ ਬੰਦ ਦਾ ਐਲਾਨ, ਟਿਕੈਤ ਨੇ ਕਿਹਾ- ਸੰਸਦ ਜਾਕੇ ਵੇਚਾਂਗੇ ਫਸਲ
ਇੱਕ ਥਾਂ 'ਤੇ ਮਹਾਪੰਚਾਇਤ ਨੂੰ ਸੰਬੋਧਿਤ ਕਰਦੇ ਹੋਏ ਰਾਕੇਸ਼ ਟਿਕੈਤ ਨੇ ਜਿੱਥੇ 26 ਮਾਰਚ ਦੇ ਭਾਰਤ ਬੰਦ ਦਾ ਐਲਾਨ ਕੀਤਾ ਤਾਂ ਉੱਥੇ ਹੀ ਕਿਹਾ ਕਿ ਹੁਣ ਕਿਸਾਨ ਸੰਸਦ ਜਾਕੇ ਫਸਲ ਵੇਚਣਗੇ। ਤੰਜ ਕਸਦਿਆਂ ਅੱਗੇ ਕਿਹਾ ਕਿ ਮੋਦੀ ਜੀ ਕਹਿੰਦੇ ਹਨ ਕਿ ਦੇਸ਼ ਵਿੱਚ ਕਿਤੇ ਵੀ ਫਸਲ ਵੇਚੋ, ਤਾਂ ਸੰਸਦ ਤੋਂ ਵਧੀਆ ਥਾਂ ਹੋਰ ਕਿਹੜੀ ਹੋਵੇਗੀ। ਕਿਸਾਨ ਸੰਸਦ ਤੱਕ ਟਰੈਕਟਰ ਲੈ ਕੇ ਜਾਣਗੇ।
ਇਹ ਵੀ ਪੜ੍ਹੋ :- ਪੰਜਾਬ ਵਿੱਚ ਆਯੁਸ਼ਮਾਨ ਯੋਜਨਾ ਦੇ ਤਹਿਤ 10 ਹਸਪਤਾਲਾਂ ਵਿੱਚ ਇਲਾਜ ਦੀ ਸਹੂਲਤਾਂ
Summary in English: Announcing India shutdown on March 26, Tikait said, "We will go to Parliament and sell the crop."