Veterinary University: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮਾਡਲ ਪ੍ਰਦਰਸ਼ਨੀ ਇਕਾਈ ਰਾਹੀਂ ਝੀਂਗਾ ਪਾਲਣ ਦਾ ਜਾਇਜ਼ਾ ਲੈਣ ਅਤੇ ਵਿਚਾਰ ਵਟਾਂਦਰਾ ਕਰਨ ਲਈ ਫ਼ਾਜ਼ਿਲਕਾ ਦੇ ਪਿੰਡਾਂ ਸ਼ਜਰਾਨਾ ਅਤੇ ਗੱਦਾਂ ਡੋਬ ਦਾ ਦੌਰਾ ਕੀਤਾ।
Promote Shrimp Farming through Model Exhibition: ਵਿਗਿਆਨਕ ਢੰਗ ਨਾਲ ਝੀਂਗਾ ਪਾਲਣ ਕਰਕੇ ਸੇਮ ਅਤੇ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਤੋਂ ਭਰਪੂਰ ਉਤਪਾਦਨ ਲੈ ਕੇ ਆਰਥਿਕ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੱਲ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਮਾਡਲ ਪ੍ਰਦਰਸ਼ਨੀ ਇਕਾਈ ਰਾਹੀਂ ਝੀਂਗਾ ਪਾਲਣ ਦਾ ਜਾਇਜ਼ਾ ਲੈਣ ਮੌਕੇ ਕਹੀ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਹਰ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਨੇ 2008 ਤੋਂ 2016 ਤਕ ਅੱਠ ਸਾਲ ਇਸ ਖੇਤਰ ਵਿਚ ਝੀਂਗਾ ਪਾਲਣ ਸੰਬੰਧੀ ਬੜੇ ਅਣਥੱਕ ਤਜਰਬੇ ਕੀਤੇ। ਨਤੀਜੇ ਵਜੋਂ ਮੱਛੀ ਪਾਲਣ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਨਵੀਆਂ ਯੋਜਨਾਵਾਂ ਉਲੀਕ ਕੇ ਪਿਛਲੇ 5-6 ਸਾਲ ਵਿਚ ਇਸ ਖੇਤਰ ਨੇ ਝੀਂਗਾ ਪਾਲਣ ਵਿਚ ਬਹੁਤ ਤਰੱਕੀ ਕੀਤੀ ਹੈ।
ਇਸ ਮੌਕੇ ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਸਭ ਤੋਂ ਪਹਿਲਾਂ 2014 ਵਿਚ ਇਕ ਏਕੜ ਵਿਚ ਸਫ਼ਲ ਝੀਂਗਾ ਪਾਲਣ ਕਰਨ ਤੋਂ ਬਾਅਦ ਮੁੜ ਕੇ ਕਦੇ ਪਿੱਛੇ ਨਹੀਂ ਵੇਖਿਆ ਅਤੇ 2021 ਵਿਚ ਇਸ ਇਲਾਕੇ ਦੀ 800 ਏਕੜ ਭੂਮੀ ਰਕਬੇ ਵਿਚ ਝੀਂਗਾ ਪਾਲਣ ਹੋ ਚੁੱਕਾ ਹੈ। 2022 ਵਿਚ 1500 ਏਕੜ ਤੋਂ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਹ ਵੀ ਪੜ੍ਹੋ : ਫਾਰਮਰ ਫਸਟ ਪ੍ਰਾਜੈਕਟ ਤਹਿਤ ਵੈਟਨਰੀ ਯੂਨੀਵਰਸਿਟੀ ਵੱਲੋਂ ਗੋਦ ਲਿਆ ਗਿਆ ਇਕ ਹੋਰ ਪਿੰਡ
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਅਧੀਨ ਤਿੰਨ ਝੀਂਗਾ ਪਾਲਣ ਇਕਾਈਆਂ ਸ਼ੁਰੂ ਕੀਤੀਆਂ ਗਈਆਂ ਸਨ ਤਾਂ ਜੋ ਪ੍ਰਦਰਸ਼ਨੀ ਵਜੋਂ ਉਨ੍ਹਾਂ ਦੇ ਪ੍ਰਬੰਧਨ ਨੂੰ ਨਮੂਨੇ ਦੇ ਤੌਰ ’ਤੇ ਸਥਾਪਿਤ ਕੀਤਾ ਜਾ ਸਕੇ। ਬਿਹਤਰ ਜੈਵਿਕ ਸੁਰੱਖਿਆ ਨਾਲ ਇਹ ਪ੍ਰਯੋਗ ਬਹੁਤ ਸਫ਼ਲ ਰਹੇ।ਇਹ ਇਕਾਈਆਂ ਡਾ. ਪ੍ਰਭਜੀਤ ਸਿੰਘ, ਪ੍ਰਾਜੈਕਟ ਇੰਚਾਰਜ ਦੀ ਨਿਗਰਾਨੀ ਵਿਚ ਕੰਮ ਕਰ ਰਹੀਆਂ ਹਨ।
Summary in English: An initiative of the Veterinary University to promote shrimp farming through model exhibition