Tips from Agricultural Experts: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਪਸਾਰ ਡਾਇਰੈਕਟੋਰੇਟ ਸਿੱਖਿਆ ਵੱਲੋਂ ਅੱਜ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਦੇ ਸਿਖਲਾਈ ਕੈਂਪ ਵਿੱਚ ਕੁੱਲ 30 ਸ਼ਹਿਦ ਮੱਖੀ ਪਾਲਕਾਂ ਸ਼ਾਮਲ ਹੋਏ।
ਐਸੋਸੀਏਸ਼ਨ ਦੇ ਮੈਂਬਰਾਂ ਦਾ ਸੁਆਗਤ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੰਜਾਬ ਨੇ 1976 ਵਿੱਚ ਇਤਾਲਵੀ ਸਹਿਦ ਮੱਖੀ ਦੀ ਸ਼ੁਰੂਆਤ ਨਾਲ ਪੰਜਾਬ ਵਿੱਚ ਸ਼ਹਿਦ ਕ੍ਰਾਂਤੀ ਦੀ ਨੀਂਹ ਰੱਖੀ ਗਈ।
ਉਨ੍ਹਾਂ ਕਿਹਾ ਕਿ ਪੀ.ਏ.ਯੂ. ਦੇ ਅਣਥੱਕ ਯਤਨਾਂ ਨਾਲ ਪੰਜਾਬ ਦੇ ਕਿਸਾਨਾਂ ਨੇ ਦਿਲਚਸਪੀ ਲਈ ਅਤੇ ਰਾਜ ਨੂੰ ਸ਼ਹਿਦ ਮੱਖੀ ਪਾਲਣ ਦੇ ਖੇਤਰ ਵਿੱਚ ਮੋਹਰੀ ਬਣਾ ਦਿੱਤਾ। ਸ਼ਹਿਦ ਮੱਖੀ ਪਾਲਣ ਨੂੰ ਸਹਾਇਕ ਕਿੱਤੇ ਵਜੋਂ ਵੱਡੇ ਪੱਧਰ ’ਤੇ ਅਪਣਾਉਣ ਦੀ ਵਕਾਲਤ ਕਰਦੇ ਹੋਏ ਡਾ. ਰਿਆੜ ਨੇ ਮੈਂਬਰਾਂ ਨੂੰ ਪਿੰਡ ਦੇ ਨੌਜਵਾਨਾਂ ਵਿੱਚ ਖੇਤੀ ਉੱਦਮ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : Beekeeping: ਇਟੈਲੀਅਨ ਸ਼ਹਿਦ ਮੱਖੀ ਪਾਲਣ ਨੌਜਵਾਨਾਂ ਲਈ Profitable Business
ਸੀਨੀਅਰ ਕੀਟ ਵਿਗਿਆਨੀ ਡਾ. ਜਸਪਾਲ ਸਿੰਘ ਅਤੇ ਸਕੂਲ ਆਫ ਬਿਜਨਸ ਸਟੱਡੀਜ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਕ੍ਰਮਵਾਰ ਰਾਣੀ ਮੱਖੀ ਦੀ ਤਿਆਰੀ ਅਤੇ ਕੁਸਲ ਸਹਿਦ ਮੰਡੀਕਰਨ ’ਤੇ ਚਰਚਾ ਕੀਤੀ| ਉਨ੍ਹਾਂ ਮਿਲਾਵਟ ਰਹਿਤ, ਉੱਚ ਗੁਣਵੱਤਾ ਵਾਲਾ ਸਹਿਦ ਪੈਦਾ ਕਰਨ ’ਤੇ ਜੋਰ ਦਿੱਤਾ।
ਸਕਿੱਲ ਡਿਵੈਲਮਪੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਧੰਨਵਾਦ ਕਰਦਿਆਂ ਮਧੂ ਮੱਖੀ ਪਾਲਕਾਂ ਨੂੰ ਸਲਾਹ ਦਿੱਤੀ ਕਿ ਉਹ ਸਾਥੀ ਕਿਸਾਨਾਂ ਨੂੰ ਵੀ ਇਸ ਕਿੱਤੇ ਦੀ ਸਿਖਲਾਈ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ।
ਇਹ ਵੀ ਪੜ੍ਹੋ : ਮਧੂ ਕ੍ਰਾਂਤੀ ਪੋਰਟਲ ਬਣਿਆ ਵਧੀਆ ਸਾਥੀ, ਹੁਣ ਹੋਵੇਗਾ ਆਮਦਨ 'ਚ ਵਾਧਾ
ਮਧੂ ਮੱਖੀ ਪਾਲਣ ਦਾ ਲਾਭ
ਮਧੂ ਮੱਖੀ ਪਾਲਣ ਦਾ ਕਾਰੋਬਾਰ ਕਿਸਾਨਾਂ ਲਈ ਲਾਭਦਾਇਕ ਹੈ, ਕਿਉਂਕਿ ਇਹ ਅਜਿਹਾ ਕਾਰੋਬਾਰ ਹੈ, ਜਿਸ ਵਿੱਚ ਲਾਗਤ ਘੱਟ ਅਤੇ ਵੱਧ ਮੁਨਾਫਾ ਹੁੰਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ 35 ਤੋਂ 40 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ।
ਮਧੂ ਮੱਖੀ ਪਾਲਣ ਲਈ ਸਬਸਿਡੀ
ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਪਸ਼ੂ ਮਾਲਕਾਂ ਨੂੰ ਮਧੂ ਮੱਖੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ, ਨਾਲ ਹੀ ਕੇਂਦਰ ਸਰਕਾਰ ਵੱਲੋਂ ਵੀ ਮੱਖੀ ਪਾਲਣ 'ਤੇ 80 ਤੋਂ 85 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਨਾਬਾਰਡ ਦੁਆਰਾ ਪ੍ਰਮੋਟ
ਨੈਸ਼ਨਲ ਬੀ ਬੋਰਡ (NBB) ਨੇ ਮਧੂ ਮੱਖੀ ਪਾਲਣ ਲਈ ਨਾਬਾਰਡ ਨਾਲ ਸਮਝੌਤਾ ਕੀਤਾ ਹੈ, ਜਿਸ ਵਿੱਚ ਦੋਵਾਂ ਨੇ ਮਿਲ ਕੇ ਦੇਸ਼ ਵਿੱਚ ਮਧੂ ਮੱਖੀ ਪਾਲਣ ਦੇ ਕਾਰੋਬਾਰ ਲਈ ਵਿੱਤੀ ਯੋਜਨਾਵਾਂ ਵੀ ਚਲਾਈਆਂ ਹਨ।
Summary in English: Agricultural Experts share honey bee breeding tips with farmers