Rice Export: ਇਹ ਗੱਲ ਤਾਂ ਸਭ ਚੰਗੀ ਤਰ੍ਹਾਂ ਜਾਣਦੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਬਰਾਮਦਕਾਰ ਦੇਸ਼ ਹੈ ਅਤੇ ਪੂਰੀ ਦੁਨੀਆ ਚੌਲਾਂ ਲਈ ਭਾਰਤ ਵੱਲ ਤੱਕਦੀ ਹੈ। ਅਜਿਹੇ 'ਚ ਜੇਕਰ ਭਾਰਤ 'ਚ ਚੌਲਾਂ ਦਾ ਉਤਪਾਦਨ ਘਟਿਆ ਹੈ ਤਾਂ ਸੁਭਾਵਿਕ ਹੈ ਕਿ ਭਾਰਤ ਘੱਟ ਨਿਰਯਾਤ ਕਰ ਸਕੇਗਾ ਅਤੇ ਵਧੀਆਂ ਕੀਮਤਾਂ ਨਾਲ ਸਮੱਸਿਆ ਵਧੇਗੀ।
Rice Price Increase: ਕਣਕ ਤੋਂ ਬਾਅਦ ਦੁਨੀਆ 'ਚ ਚੌਲਾਂ ਦਾ ਸੰਕਟ ਆ ਸਕਦਾ ਹੈ। ਦਰਅਸਲ, ਇਸ ਵਾਰ ਉੱਤਰ ਭਾਰਤ 'ਚ ਬਹੁਤ ਘੱਟ ਬਾਰਿਸ਼ ਹੋਈ ਹੈ ਅਤੇ ਇਸ ਕਾਰਨ ਝੋਨੇ ਦੀ ਬਿਜਾਈ ਵੀ ਘੱਟ ਗਈ ਹੈ। ਅਜਿਹੇ 'ਚ ਭਾਰਤ 'ਚ ਚੌਲਾਂ ਦਾ ਉਤਪਾਦਨ ਘੱਟ ਹੋ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਬਰਾਮਦਕਾਰ ਹੈ ਅਤੇ ਪੂਰੀ ਦੁਨੀਆ ਚੌਲਾਂ ਲਈ ਭਾਰਤ ਵੱਲ ਦੇਖਦੀ ਹੈ। ਅਜਿਹੇ 'ਚ ਜੇਕਰ ਭਾਰਤ 'ਚ ਉਤਪਾਦਨ ਘਟਿਆ ਹੈ ਤਾਂ ਸੁਭਾਵਿਕ ਹੈ ਕਿ ਭਾਰਤ ਘੱਟ ਨਿਰਯਾਤ ਕਰ ਸਕੇਗਾ ਅਤੇ ਵਧੀਆਂ ਕੀਮਤਾਂ ਨਾਲ ਸਮੱਸਿਆ ਵਧੇਗੀ।
ਦੁਨੀਆ ਭਰ ਵਿੱਚ ਹੋਵੇਗਾ ਭੋਜਨ ਸੰਕਟ
ਭਾਰਤ ਅਜੇ ਵੀ ਵਿਸ਼ਵ ਅਰਥਵਿਵਸਥਾ 'ਤੇ ਮਹੱਤਵਪੂਰਨ ਪ੍ਰਭਾਵ ਪਾਉਣ ਦੇ ਸਮਰੱਥ ਹੈ। ਅਸੀਂ ਕਣਕ ਦੇ ਮਾਮਲੇ ਵਿਚ ਇਹ ਦੇਖਿਆ ਸੀ, ਜਦੋਂ ਭਾਰਤ ਨੇ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ, ਉਦੋਂ ਪੂਰੀ ਦੁਨੀਆ ਵਿਚ ਅਨਾਜ ਸੰਕਟ ਪੈਦਾ ਹੋ ਗਿਆ ਸੀ। ਹੁਣ ਚੌਲਾਂ ਦਾ ਉਤਪਾਦਨ ਘੱਟ ਹੋਣ ਦੀ ਸੂਰਤ ਵਿੱਚ ਭਾਰਤ ਵੱਲੋਂ ਘੱਟ ਨਿਰਯਾਤ ਦੁਨੀਆ ਭਰ ਵਿੱਚ ਸਮੱਸਿਆਵਾਂ ਪੈਦਾ ਕਰੇਗਾ।
ਮੀਂਹ ਘੱਟ ਪੈਣ ਕਾਰਨ ਝੋਨੇ ਦੀ ਬਿਜਾਈ ਘਟੀ
ਵਧਦੀ ਮਹਿੰਗਾਈ ਅਤੇ ਚੱਲ ਰਹੇ ਅਨਾਜ ਸੰਕਟ ਦਰਮਿਆਨ ਮੀਂਹ ਘੱਟ ਪੈਣ ਕਾਰਨ ਝੋਨੇ ਦੀ ਫ਼ਸਲ ਵਿੱਚ 13 ਫੀਸਦੀ ਦੀ ਕਮੀ ਆਈ ਹੈ। ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ 25% ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਹੁੰਦਾ ਹੈ ਅਤੇ ਇਸ ਵਾਰ ਇਨ੍ਹਾਂ ਖੇਤਰਾਂ ਵਿੱਚ ਵੀ ਝੋਨੇ ਦੀ ਬਿਜਾਈ ਕਾਫੀ ਘੱਟ ਕੀਤੀ ਗਈ ਹੈ।
ਹੁਣ ਹੋਰ ਵਧੇਗੀ ਮਹਿੰਗਾਈ
ਮਾਹਿਰਾਂ ਦਾ ਮੰਨਣਾ ਹੈ ਕਿ ਝੋਨੇ ਦੀ ਪੈਦਾਵਾਰ ਘੱਟ ਹੋਣ ਨਾਲ ਮਹਿੰਗਾਈ ਵਧੇਗੀ, ਉੱਥੇ ਹੀ ਝੋਨੇ ਦੀ ਬਰਾਮਦ 'ਤੇ ਪਾਬੰਦੀ ਲੱਗ ਸਕਦੀ ਹੈ, ਕਿਉਂਕਿ ਭਾਰਤ ਪਹਿਲਾਂ ਆਪਣੇ ਦੇਸ਼ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨਾ ਚਾਹੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੁਨੀਆ ਦੇ 40 ਫੀਸਦੀ ਚੌਲਾਂ ਦਾ ਨਿਰਯਾਤ ਕਰਦਾ ਹੈ, ਯਾਨੀ ਭਾਰਤ 'ਚ ਉਤਪਾਦਨ ਦੀ ਕਮੀ ਪੂਰੀ ਦੁਨੀਆ 'ਚ ਭੋਜਨ ਦੀ ਸਮੱਸਿਆ ਪੈਦਾ ਕਰ ਸਕਦੀ ਹੈ।
ਇਹ ਵੀ ਪੜ੍ਹੋ : ਕਾਸ਼ਤਕਾਰਾਂ ਨੂੰ ਮਿਲੀ ਰਾਹਤ, ਹੁਣ ਐੱਮ.ਐੱਸ.ਪੀ 'ਤੇ ਮੂੰਗੀ ਦੀ ਖਰੀਦ 10 ਤੱਕ ਰਹੇਗੀ ਜਾਰੀ
ਗੁਆਂਢੀ ਮੁਲਕਾਂ 'ਚ ਦਹਿਸ਼ਤ
ਪੱਛਮੀ ਬੰਗਾਲ, ਉੜੀਸਾ ਅਤੇ ਛੱਤੀਸਗੜ੍ਹ ਵਿੱਚ ਘੱਟ ਮੀਂਹ ਨੇ ਝੋਨੇ ਦੇ ਉਤਪਾਦਨ ਵਿੱਚ ਕਮੀ ਲਿਆਂਦੀ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਵਰਗੇ ਚੌਲ ਦਰਾਮਦ ਕਰਨ ਵਾਲੇ ਦੇਸ਼ਾਂ 'ਚ ਵੀ ਦਹਿਸ਼ਤ ਫੈਲ ਗਈ ਹੈ। ਜਿੱਥੇ ਦੋ ਮਹੀਨੇ ਪਹਿਲਾਂ ਚੌਲਾਂ ਦੀ ਬਰਾਮਦ ਕੀਮਤ 365 ਡਾਲਰ ਪ੍ਰਤੀ ਟਨ ਸੀ, ਉਹ ਵਧ ਕੇ 400 ਡਾਲਰ ਪ੍ਰਤੀ ਟਨ ਹੋ ਗਈ ਹੈ। ਫਿਲਹਾਲ, ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਹੈ।
ਰੂਸ-ਯੂਕਰੇਨ ਯੁੱਧ (Russia-Ukraine War) ਕਾਰਨ ਪੂਰੀ ਦੁਨੀਆ ਵਿਚ ਕਣਕ ਦੀ ਕਾਫੀ ਘਾਟ ਹੋ ਗਈ ਸੀ ਅਤੇ ਦੇਸ਼ਾਂ ਨੂੰ ਉਮੀਦ ਸੀ ਕਿ ਚੌਲਾਂ ਤੋਂ ਇਸਦੀ ਭਰਪਾਈ ਕੀਤੀ ਜਾ ਸਕੇਗੀ, ਪਰ ਭਾਰਤ ਦੇ ਕਈ ਹਿੱਸਿਆਂ ਵਿਚ ਮਾਨਸੂਨ ਦੀ ਕਮਜ਼ੋਰ ਆਮਦ ਕਾਰਨ ਇਸ ਵਿਚ ਭਾਰੀ ਕਮੀ ਆਈ ਹੈ | ਹਾਲਾਂਕਿ, ਮਾਹਿਰਾਂ ਨੂੰ ਅਜੇ ਵੀ ਆਸ ਹੈ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਝੋਨੇ ਦੀ ਲਵਾਈ 'ਚ ਵਾਧਾ ਹੋ ਸਕਦਾ ਹੈ।
Summary in English: After wheat, now it is the turn of rice, prices are all set to rise