Advisory: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਿਸ ਵਿੱਚ ਕਿਸਾਨਾਂ ਨੂੰ ਫਸਲਾਂ, ਸਬਜ਼ੀਆਂ, ਫ਼ਲਾਂ, ਬੂਟਿਆਂ, ਪਸ਼ੂਆਂ ਸੰਬੰਧੀ ਜ਼ਰੂਰੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਇਹ ਐਡਵਾਈਜ਼ਰੀ ਕੱਲ ਤੱਕ ਯਾਨੀ 2 ਸਤੰਬਰ 2022 ਤੱਕ ਵੈਧ ਹੈ। ਆਓ ਜਾਣਦੇ ਹਾਂ ਕਿਸਾਨਾਂ ਲਈ ਜਾਰੀ ਹੋਈ ਇਸ ਐਡਵਾਈਜ਼ਰੀ ਦੀਆਂ ਖਾਸ ਗੱਲਾਂ...
Agricultural Advice: ਕਦੇ ਮੀਂਹ ਤੇ ਕਦੇ ਗਰਮੀ...ਦਿਨੋ-ਦਿਨ ਮੌਸਮ ਵਿੱਚ ਆ ਰਹੇ ਬਦਲਾਵ ਦਾ ਸਿੱਦਾ ਅਸਰ ਖੇਤੀ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਿਸਾਨਾਂ ਦੇ ਨਾਲ-ਨਾਲ ਸਰਕਾਰ ਅਤੇ ਮੌਸਮ ਵਿਭਾਗ ਦੀਆਂ ਚਿੰਤਾਵਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਮੌਸਮ ਵਿਭਾਗ ਨੇ ਪੰਜਾਬ ਦੇ ਕਿਸਾਨਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਕਿਸਾਨਾਂ ਨੂੰ ਜ਼ਰੂਰੀ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਮੌਸਮ ਵਿੱਚ ਜਾਨਵਰਾਂ ਅਤੇ ਫਸਲਾਂ ਦੀ ਦੇਖਭਾਲ ਕਿਵੇਂ ਕਰਨ।
ਪੰਜਾਬ ਦੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ:
ਝੋਨਾ:
● ਯੂਰੀਆ ਦੇ ਅਧਾਰ ਤੇ PAU ਪੱਤਾ ਰੰਗ ਚਾਰਟ ਦੀ ਵਰਤੋ ਕਰੋ।
● ਝੋਨੇ ਦੀ ਫ਼ਸਲ ਨੂੰ ਮਿਆਨ ਝੁਲਸ ਰੋਗ ਵਰਗੀ ਬਿਮਾਰੀ ਤੋਂ ਬਚਾਉਣ ਲਈ ਚੌਲਾਂ ਦੇ ਬੰਡਲ ਨੂੰ ਖੇਤ 'ਚੋਂ ਦੂਰ ਰੱਖੋ।
● ਜੇਕਰ ਬਿਮਾਰੀ ਦੇ ਹੋਣ ਦਾ ਆਭਾਸ ਹੋਵੇ ਤਾਂ 200 ਲੀਟਰ ਪਾਣੀ ਵਿੱਚ 50 ਮਿਲੀਲੀਟਰ ਪਲਸਰ ਜਾਂ 26.8 ਗ੍ਰਾਮ ਐਪਿਕ ਜਾਂ 80 ਗ੍ਰਾਮ ਨਟੀਵੋ ਜਾਂ 200 ਮਿਲੀਲੀਟਰ ਐਮੀਸਟਾਰ ਟਾਪ ਦਾ ਛਿੜਕਾਅ ਕਰੋ।
● Foot rot ਯਾਨੀ ਜੜ੍ਹਾਂ ਦਾ ਗਲਣਾ, ਜੇਕਰ ਪੌਦੇ ਦੀਆਂ ਜੜ੍ਹਾਂ ਖ਼ਰਾਬ ਹੋਣ ਤਾਂ ਉਸ ਨੂੰ ਬਾਸਮਤੀ ਝੋਨੇ ਵਾਲੇ ਖੇਤ 'ਚੋਂ ਪੁੱਟ ਕੇ ਦੂਰ ਸੁੱਟ ਦੋ।
● ਝੋਨੇ ਦੀ ਫ਼ਸਲ ਨੂੰ ਕੀੜੇ-ਮਕੌੜੇ ਤੋਂ ਬਚਾਉਣ ਲਈ ਸ਼ਾਮ ਨੂੰ ਸਾਰੇ ਛੇਕ ਬੰਦ ਕਰ ਦੋ ਅਤੇ ਅਗਲੇ ਦਿਨ 6 ਇੰਚ ਦੀ ਡੂੰਘਾਈ `ਚ ਕੀਤੇ ਹੋਏ ਛੇਕਾਂ `ਚ 10-10 ਗ੍ਰਾਮ ਜ਼ਿੰਕ ਫੋਸਫਿਦ ਦਾ ਦਾਨਾ ਪਾਓ।
ਮੱਕੀ:
● ਮੱਕੀ ਨੂੰ ਫੌਜੀ ਕੀੜਾ (Army Worm) ਨਾਮ ਦੇ ਕੀੜੇ ਤੋਂ ਬਚਾਉਣ ਲਈ ਖੇਤ `ਚ ਕੋਰਜਿਅਨ (Corgean) 18.5 sc @4 ਲਿਟਰ ਨੂੰ ਪਾਣੀ `ਚ ਮਿਲਾ ਲਓ।
● ਇਸ 120-200 ਲਿਟਰ ਦੇ ਘੋਲ ਨੂੰ ਹਰ ਏਕੜ `ਚ ਪਾ ਦਵੋ।
ਗੰਨਾ:
● ਜੇਕਰ ਗੰਨੇ ਦੀ ਫ਼ਸਲ `ਚ ਬੋਰਰ ਕੀੜੇ ਦਾ ਪ੍ਰਭਾਵ ਜਿਆਦਾ ਹੋਵੇ ਤਾਂ 10 ਕਿਲੋਗ੍ਰਾਮ ਫੇਰਟਰਰਾਖਾਦ 0.4GR ਜਾਂ 12 ਕਿਲੋਗ੍ਰਾਮ ਫੁਰਾਡੇਨ/ਡਿਆਫੁਰੇਨ/ਫਿਊਰਾਕਰਬ/ਫਿਊਰੀ 3ਜੀ ਕਾਰਬੋਫੁਰੈਨਪਰ ਏਕੜ ਸ਼ੂਟ ਦੇ ਅਧਾਰ 'ਤੇ ਛਿੜਕਾਅ ਕਰੋ।
● ਗੰਨੇ ਦੀ ਜ਼ਮੀਨ ਨੂੰ ਥੋੜਾ ਜਿਹਾ ਉੱਪਰ ਰੱਖੋ ਅਤੇ ਨਾਲ ਦੇ ਨਾਲ ਹੀ ਹਲਕਾ ਪਾਣੀ ਵੀ ਦੇ ਦਵੋ।
● ਇਸ ਨਾਲ ਫਾਲਤੂ ਬੂਟੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਕਪਾਹ:
● ਨਦੀਨਾਂ ਨੂੰ ਕਪਾਹ ਦੇ ਖੇਤਾਂ ਦੇ ਬੰਨ੍ਹਾਂ, ਰਹਿੰਦ-ਖੂੰਹਦ ਵਾਲੀਆਂ ਜ਼ਮੀਨਾਂ, ਸੜਕ ਦੇ ਕਿਨਾਰਿਆਂ ਤੋਂ ਹਟਾ ਦੋ।
● ਖੇਤ ਵਿੱਚ ਚਿੱਟੀ ਮੱਖੀ ਨੂੰ ਫੈਲਣ `ਤੋਂ ਰੋਕਣ ਲਈ ਖੇਤ `ਚ ਪਾਣੀ ਦਾ ਸਹੀ ਤਰ੍ਹਾਂ ਨਿਕਾਸ ਕਰੋ।
● ਸਮੇਂ-ਸਮੇਂ 'ਤੇ ਮੁੜੇ ਹੋਏ ਪੱਤਿਆਂ ਵਾਲੇ ਪੌਦੇ ਨੂੰ ਪੁੱਟੋ ਅਤੇ ਨਸ਼ਟ ਕਰੋ।
● ਜੇਕਰ ਬਰਸਾਤ ਤੋਂ ਬਾਅਦ, ਪੱਤਿਆਂ ਵਿੱਚ ਧੱਬੇ ਦਿਖਾਈ ਦਿੰਦੇ ਹਨ ਤਾਂ ਖੇਤ ਵਿੱਚ, 200 ਮਿਲੀਲਿਟਰ ਅਮਿਸਟਰ ਟਾਪ ਨੂੰ 200 ਲੀਟਰ ਪਾਣੀ `ਚ ਮਿਲਾ ਕੇ ਪ੍ਰਤੀ ਏਕੜ ਵਿੱਚ ਛਿੜਕਾਅ ਕਰੋ।
ਇਹ ਵੀ ਪੜ੍ਹੋ : PM Kisan Samman Nidhi Yojana: 44% ਕਿਸਾਨਾਂ ਦਾ ਰਿਕਾਰਡ ਅਪਡੇਟ: ਧਾਲੀਵਾਲ
ਸਬਜ਼ੀਆਂ:
● ਸਬਜ਼ੀਆਂ ਦੀ ਫ਼ਸਲ ਲਈ ਹਫ਼ਤੇ ਦੌਰਾਨ ਸਿੰਚਾਈ ਕਰੋ।
● ਮਿਰਚ `ਚ Foot rot ਅਤੇ die back ਵਰਗੀ ਬਿਮਾਰੀ ਨੂੰ ਰੋਕਣ ਲਈ `ਚ 10 ਦਿਨਾਂ ਦੇ ਵਿੱਚਕਾਰ 250 ਮਿਲੀਲੀਟਰ Folicur ਜਾਂ 250 ਲਿਟਰ Britax ਨੂੰ ਖੇਤ `ਚ ਪਾਓ।
● ਭਿੰਡੀ `ਚ jassid ਕੀੜੇ ਨੂੰ ਰੋਕਣ ਲਈ 2 ਲਿਟਰ PAU ਨੀਮ ਖਾਦ ਦੀ ਵਰਤੋ ਕਰੋ।
● 100-125 ਲੀਟਰ ਪਾਣੀ `ਚ 40 ਮਿਲੀਲੀਟਰ ਕਨਫੀਡੋਰ 17.8 SL ,40 ਗ੍ਰਾਮ ਐਕਟਾਰਾ 25 ਡਬਲਯੂਜੀ, 100 ਮਿਲੀਲੀਟਰ ਸੁਮੀਸੀਡੀਨ 20 ਈਸੀ ਨੂੰ ਮਿਲਾ ਕੇ ਪ੍ਰਤੀ ਏਕੜ ਵਿੱਚ ਛਿੜਕਾਅ ਕਰੋ।
ਫ਼ਲ:
ਸਦਾਬਹਾਰ ਪੌਦੇ ਜਿਵੇਂ ਕਿ ਨਿੰਬੂ ਜਾਤੀ, ਅਮਰੂਦ, ਅੰਬ, ਲੀਚੀ, ਸਪੋਟਾ, ਜਾਮੁਨ ਦੀ ਬਿਜਾਈ ਲਈ ਇਹ ਬਹੁਤ ਢੁਕਵਾਂ ਸਮਾਂ ਹੈ।
● ਬਾਗਾਂ ਦੇ ਅੰਦਰ ਅਤੇ ਆਲੇ-ਦੁਆਲੇ ਉੱਗਣ ਵਾਲੇ ਵੱਡੇ ਨਦੀਨ ਜਿਵੇਂ ਕਿ ਗਾਜਰ ਘਾਹ, ਭੰਗ ਆਦਿ ਨੂੰ ਹਟਾ ਦਵੋ ਕਿਉਂਕਿ ਇਸ ਮੌਸਮ ਦੌਰਾਨ ਇਨ੍ਹਾਂ ਨੂੰ ਪੁੱਟਣਾ ਬਹੁਤ ਆਸਾਨ ਹੁੰਦਾ ਹੈ।
● ਬਾਗ਼ `ਚ ਮੀਂਹ ਦੇ ਪਾਣੀ ਨੂੰ ਖੜਾ ਨਾ ਹੋਣ ਦੋ।
● ਸੂਖਮ ਪੌਸ਼ਟਿਕ ਤੱਤ ਜਿਵੇਂ ਕਿ ਜ਼ਿੰਕ ਸਲਫੇਟ @ 4.7 ਗ੍ਰਾਮ ਅਤੇ ਮੈਂਗਨੀਜ਼ ਸਲਫੇਟ @ 3.3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਦੋ ਅਤੇ ਕਿੰਨੂ ਦੇ ਬਾਗਾਂ ਵਿੱਚ ਛਿੜਕਾਅ ਕਰੋ।
ਗਾਵਾਂ ਅਤੇ ਮੱਝਾਂ:
● ਗਾਵਾਂ ਅਤੇ ਮੱਝਾਂ `ਚ ਛੂਤ ਦੀ ਬਿਮਾਰੀ ਲੰਪੀ ਰੋਗ ਬਹੁਤ ਜਿਆਦਾ ਫੈਲ ਗਿਆ ਹੈ।
● ਇਸ ਬਿਮਾਰੀ ਦੇ ਮੁੱਖ ਲੱਛਣ ਜਿਵੇਂ ਕਿ ਬੁਖਾਰ, ਚਮੜੀ 'ਤੇ ਨੋਡਿਊਲ, ਅੱਖਾਂ ਵਿੱਚ ਪਾਣੀ ਭਰਨਾ, ਨੱਕ ਅਤੇ ਲਾਰ ਦੇ ਨਿਕਾਸ ਵਿੱਚ ਵਾਧਾ ਹੋਣਾ ਆਦਿ ਸ਼ਾਮਲ ਹਨ।
● ਇਸ ਬਿਮਾਰੀ ਦੇ ਪ੍ਰਭਾਵ ਨਾਲ ਦੁੱਧ ਦਾ ਉਤਪਾਦਨ ਵੀ ਬਹੁਤ ਘੱਟ ਜਾਂਦਾ ਹੈ।
● ਇਸ ਬਿਮਾਰੀ ਨੂੰ ਰੋਕਣ ਲਈ "ਗੋਟ ਪਾਕਸ" ਟੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ।
● ਸੰਕਰਮਿਤ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਦੂਰ ਰੱਖੋ।
● ਬਿਮਾਰ ਜਾਨਵਰਾਂ ਨੂੰ ਕਿਸੇ ਮੁਕਾਬਲੇ ਦਾ ਹਿੱਸਾ ਨਾ ਬਣਾਓ।
ਪੰਛੀ:
● ਗਰਮ ਅਤੇ ਨਮੀ ਵਾਲੇ ਮੌਸਮ `ਚ ਪੰਛੀਆਂ ਨੂੰ ਅਜਿਹਾ ਭੋਜਨ ਦਵੋ ਜਿਸ `ਚ 15-20 ਪ੍ਰਤੀਸ਼ਤ ਪ੍ਰੋਟੀਨ, ਖਣਿਜ ਅਤੇ ਵਿਟਾਮਿਨ ਦੀ ਮਾਤਰਾ ਵਧੇਰੀ ਹੋਵੇ।
● ਕੋਕਸੀਡਿਓਸਿਸ(Coccidiosis) ਬਿਮਾਰੀ `ਤੋਂ ਬਚਾਉਣ ਲਈ ਪੰਛੀਆਂ ਨੂੰ ਬਰਸਾਤ ਦੇ ਮੌਸਮ ਵਿੱਚ ਗਿੱਲੇ ਨਾ ਹੋਣ ਦੋ।
● ਇਸ ਬਿਮਾਰੀ ਨੂੰ ਰੋਕਣ ਲਈ ਪੰਛੀਆਂ ਦੇ ਭੋਜਨ `ਚ ਕੋਕਸੀਡਿਓਸਟੈਟਸ ਨੂੰ ਸ਼ਾਮਿਲ ਕਰੋ।
● ਰਾਣੀਖੇਤ ਦੀ ਬਿਮਾਰੀ `ਤੋਂ ਰੋਕਣ ਲਈ ਆਪਣੇ 6-8 ਹਫ਼ਤਿਆਂ ਦੀ ਉਮਰ ਵਾਲੇ ਪੰਛੀਆਂ ਨੂੰ R2B ਦੇ ਟੀਕੇ ਲਾਓ।
● ਇਸ ਟੀਕੇ ਨੂੰ ਪੀਣ ਵਾਲੇ ਪਾਣੀ ਜਾਂ ਲੱਸੀ ਵਿੱਚ ਨਾ ਦਿਓ।
Summary in English: Advisory issued for the farmers of Punjab