Fog Alert: ਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਕੋਹਰੇ ਦੇ ਵਧਦੇ ਪ੍ਰਕੋਪ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਖਾਸ ਤੌਰ 'ਤੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਧੁੰਦ ਕਾਰਨ ਨਾ ਸਿਰਫ ਮਨੁੱਖੀ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਸਗੋਂ ਫਸਲਾਂ ਅਤੇ ਪਸ਼ੂਆਂ ਲਈ ਵੀ ਚੁਣੌਤੀ ਬਣ ਰਹੀ ਹੈ।
ਅਜਿਹੇ 'ਚ ਕਿਸਾਨਾਂ ਨੂੰ ਇਸ ਸਮੇਂ ਆਪਣੀਆਂ ਫਸਲਾਂ ਅਤੇ ਪਸ਼ੂਆਂ ਦਾ ਖਾਸ ਖਿਆਲ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਪੀ.ਏ.ਯੂ. ਮਾਹਿਰਾਂ ਨੇ ਵੀ ਕੋਹਰੇ ਦੀ ਸਥਿਤੀ ਬਾਰੇ ਕਿਸਾਨਾਂ ਨੂੰ ਕੁਝ ਸਿਫ਼ਾਰਿਸ਼ਾਂ ਕੀਤੀਆਂ ਹਨ।
ਪੀ.ਏ.ਯੂ. ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅੱਜ-ਕਲ੍ਹ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦੇ ਆਸਪਾਸ ਜਾਂ ਕੁਝ ਥਾਵਾਂ 'ਤੇ ਇਸ ਤੋਂ ਵੀ ਘੱਟ ਦੇਖਿਆ ਜਾ ਰਿਹਾ ਹੈ। ਮਾਹਿਰਾਂ ਮੁਤਾਬਕ ਸੂਬੇ ਦੇ ਕਈ ਸਥਾਨਾਂ 'ਤੇ ਆਉਣ ਵਾਲੇ ਦਿਨਾਂ ਵਿੱਚ ਕੋਹਰਾ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰਤ ਮੌਸਮ ਵਿਭਾਗ ਨੇ ਵੀ ਆਉਣ ਵਾਲੇ 3-4 ਦਿਨਾਂ ਲਈ ਸੂਬੇ ਵਿਚ ਸੀਤ ਲਹਿਰ ਦੇ ਹਾਲਾਤ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਨਾਲ ਫਸਲਾਂ, ਬਾਗਾਂ ਅਤੇ ਸਬਜ਼ੀਆਂ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਮਾਹਿਰਾਂ ਅਨੁਸਾਰ ਸਬਜ਼ੀਆਂ ਅਤੇ ਨਵੇਂ ਲਗਾਏ ਬਾਗਾਂ ਨੂੰ ਠੰਡ ਦਾ ਜ਼ਿਆਦਾ ਖ਼ਤਰਾ ਹੈ।
ਮਾਹਿਰਾਂ ਦੀ ਸਲਾਹ
ਪੀ.ਏ.ਯੂ. ਮਾਹਿਰਾਂ ਅਨੁਸਾਰ ਅਜਿਹੇ ਹਾਲਾਤ ਵਿੱਚ, ਇਹਨਾਂ ਫਸਲਾਂ ਦੀ ਹਲਕੀ ਸਿੰਚਾਈ ਕਰਕੇ ਤਰ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ। ਮਾਹਿਰਾਂ ਨੇ ਕਿਹਾ ਕਿ ਪੌਸ਼ਟਿਕ ਤੱਤ ਦੀ ਵਰਤੋਂ ਨਾਲ ਫਸਲਾਂ ਦੀ ਸਿਹਤ ਸੰਤੁਲਨ ਦਾ ਧਿਆਨ ਰੱਖਣ ਦੀ ਵੀ ਲੋੜ ਹੈ।
ਇਹ ਵੀ ਪੜ੍ਹੋ: Punjab Youth: ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਿਖਲਾਈ ਕੋਰਸ ਹੋਣ ਜਾ ਰਿਹੈ ਸ਼ੁਰੂ
ਕੋਹਰੇ ਤੋਂ ਬਚਾਅ ਲਈ ਉੱਤਰ-ਪੱਛਮੀ ਦਿਸ਼ਾ 'ਤੇ ਮਲਚ ਅਤੇ ਛੌਰੇ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਠੰਡ ਤੋਂ ਸੁਰੱਖਿਆ ਲਈ ਖਾਸ ਤੌਰ 'ਤੇ ਸਬਜ਼ੀਆਂ ਦੀਆਂ ਫਸਲਾਂ ਅਤੇ ਫਲਾਂ ਨੂੰ ਬਚਾਉਣ ਦੀ ਲੋੜ ਹੈ।
ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਨਿਯਮਤ ਦੌਰਾ ਕਰਨ ਅਤੇ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਸਿਫਾਰਿਸ਼ਾਂ ਅਨੁਸਾਰ ਢੁਕਵੇਂ ਉਪਾਅ ਵੀ ਕਰਨ।
Summary in English: Advice to farmers regarding fog situation, recommendations issued by PAU experts