1. Home
  2. ਖਬਰਾਂ

ਗੜੇ ਗਿਰਨ ਨਾਲ ਕਿਸਾਨਾਂ ਨੂੰ ਹੋਇਆ 45 ਲੱਖ ਕਰੋੜ ਦਾ ਨੁਕਸਾਨ

ਇਕ ਪਾਸੇ ਜਿੱਥੇ ਭਾਰਤ ਕੋਰੋਨਾ ਵਾਇਰਸ ਦਾ ਸ਼ਿਕਾਰ ਬਣਿਆ ਹੋਇਆ ਹੈ, ਉਥੇ ਦੂਜੇ ਪਾਸੇ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਭਾਰਤ ਦੇ ਕਿਸਾਨਾਂ ਅਤੇ ਆਮ ਲੋਕਾਂ 'ਤੇ ਦੁਗਣੀ ਮਾਰ ਪਈ ਹੈ | ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਇਹ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵਾਪਰਨ ਵਾਲੀ ਸਭ ਤੋਂ ਗੰਭੀਰ ਗੜੇਮਾਰੀ ਸੀ, ਜਿਸ ਨੂੰ ਇੱਕ ਅਸਾਧਾਰਣ ਵਰਤਾਰਾ ਵਜੋਂ ਵੇਖਿਆ ਗਿਆ ਜਿਸਦਾ ਕਿਸਾਨਾਂ ਦੀ ਖੇਤੀ ਤੇ ਬਹੁਤ ਪ੍ਰਭਾਵ ਪਿਆ।

KJ Staff
KJ Staff
oley

ਇਕ ਪਾਸੇ ਜਿੱਥੇ ਭਾਰਤ ਕੋਰੋਨਾ ਵਾਇਰਸ ਦਾ ਸ਼ਿਕਾਰ ਬਣਿਆ ਹੋਇਆ ਹੈ, ਉਥੇ ਦੂਜੇ ਪਾਸੇ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਭਾਰਤ ਦੇ ਕਿਸਾਨਾਂ ਅਤੇ ਆਮ ਲੋਕਾਂ 'ਤੇ ਦੁਗਣੀ ਮਾਰ ਪਈ ਹੈ | ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਇਹ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵਾਪਰਨ ਵਾਲੀ ਸਭ ਤੋਂ ਗੰਭੀਰ ਗੜੇਮਾਰੀ ਸੀ, ਜਿਸ ਨੂੰ ਇੱਕ ਅਸਾਧਾਰਣ ਵਰਤਾਰਾ ਵਜੋਂ ਵੇਖਿਆ ਗਿਆ ਜਿਸਦਾ ਕਿਸਾਨਾਂ ਦੀ ਖੇਤੀ ਤੇ ਬਹੁਤ ਪ੍ਰਭਾਵ ਪਿਆ।

ਖੇਤੀਬਾੜੀ ਨੂੰ ਕਿੰਨਾ ਨੁਕਸਾਨ ਹੋਇਆ ?

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਨੁਸਾਰ ਇਸ ਮੌਸਮ ਵਿਚ ਆਮ ਤੌਰ 'ਤੇ ਇਕ ਦੋ ਵਾਰ ਬਾਰਿਸ਼ ਹੁੰਦੀ ਹੈ। ਪਰ ਇਸ ਸਾਲ ਕਈ ਵਾਰ ਮੀ ਪੈਣ ਨਾਲ ਉਨ੍ਹਾਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਬਾਰਿਸ਼ ਕਾਰਨ ਸਰ੍ਹੋਂ, ਕਣਕ, ਸਬਜ਼ੀਆਂ ਅਤੇ ਅੰਬ-ਚਿਨੂ ਵਰਗੇ ਫਲ ਉਗਾਉਣ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਉਦਾਹਰਣ ਦੇ ਲਈ, ਉੱਤਰ ਭਾਰਤ ਵਿੱਚ, ਇਹ ਸਮੇ ਆਲੂ ਖੁਦਾਈ ਦਾ ਮੌਸਮ ਹੈ |  ਇਸ ਸਮੇਂ ਜ਼ਿਆਦਾ ਬਾਰਸ਼ ਹੋਣ ਕਾਰਨ ਆਲੂ ਖੇਤ ਵਿੱਚ ਨਹੀਂ ਪੁੱਟਿਆ ਜਾਂਦਾ ਹੈ। ਅਤੇ ਪਾਣੀ ਦੇ ਅਕਸਰ ਡਿੱਗਣ ਕਾਰਨ ਆਲੂ ਸੜਨ ਲੱਗ ਪੈਂਦੇ ਹਨ। ”

wheat

ਗੜੇ ਪੈਣ ਨਾਲ ਕਿਸਾਨਾਂ ਤੇ ਕੀ ਬੀਤੀ ?

ਉੱਤਰ ਪ੍ਰਦੇਸ਼ ਤੋਂ ਲੈ ਕੇ ਪੰਜਾਬ ਅਤੇ ਰਾਜਸਥਾਨ ਤੱਕ ਭਾਰੀ ਬਾਰਸ਼ ਅਤੇ ਗੜੇਮਾਰੀ ਕਾਰਨ ਖੇਤੀਬਾੜੀ ਨੂੰ ਵੱਡਾ ਨੁਕਸਾਨ ਹੋਇਆ ਹੈ। ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਸਬਜ਼ੀਆਂ ਉਗਾਉਣ ਵਾਲੇ ਇੱਕ ਕਿਸਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਵੀਹ ਸਾਲਾਂ ਵਿੱਚ ਮਾਰਚ ਦੇ ਮਹੀਨੇ ਵਿੱਚ ਇੰਨੀ ਬਾਰਸ਼ ਅਤੇ ਗੜੇ ਕਦੇ ਨਹੀਂ ਵੇਖੇ ਹਨ। ਉਨ੍ਹਾਂ ਦੀ ਸ਼ਿਮਲਾ ਮਿਰਚ, ਟਮਾਟਰ ਅਤੇ ਹੋਰ ਸਾਰੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਉਨ੍ਹਾਂ ਨੂੰ ਉਮੀਦ ਸੀ ਕਿ ਇਹ ਫਸਲ ਤਕਰੀਬਨ 12 ਲੱਖ ਰੁਪਏ ਦਾ ਲਾਭ ਦੇਵੇਗੀ, ਪਰ ਹੁਣ ਤਕਰੀਬਨ ਛੇ ਲੱਖ ਰੁਪਏ ਦੀ ਲਾਗਤ ਲਗਾਈ ਸੀ | ਪਰ ਹੁਣ ਉਸ ਦੀ ਵੀ ਉਮੀਦ ਨੀ ਕਿ ਲਾਭ ਮਿਲੇਗਾ | ਜੇ ਇਹ ਇਸੇ ਤਰ੍ਹਾਂ ਜਾਰੀ ਰਿਹਾ, ਤਾਂ ਉਹਨਾਂ ਨੂੰ ਇਨੀ ਵੀ ਉਮੀਦ ਨਹੀਂ ਹੈ ਕਿ ਅਗਲੇ ਦੋ ਤੋਂ ਤਿੰਨ ਸਾਲ ਗੁਜਾਰਾ ਹੋ ਪਾਵੇਗਾ ਜਾ ਨਹੀ |

musturd

ਮਾਰਚ ਦੇ ਮਹੀਨੇ ਵਿੱਚ ਕਿਉਂ ਪਏ ਗੜੇ ?

ਭਾਰਤੀ ਮੌਸਮ ਵਿਭਾਗ ਅਨੁਸਾਰ ਮਾਰਚ ਵਿੱਚ ਜੋ ਮੀਂਹ ਪੈ ਰਿਹਾ ਹੈ ਅਤੇ ਗੜੇਮਾਰੀ ਹੋ ਰਹੀ ਹੈ ਇਹ ਪੱਛਮੀ ਵਿਸ਼ੋਭ ਕਾਰਨ ਹੋ ਰਹੀ ਹੈ । ਇਕ ਤਰ੍ਹਾਂ ਨਾਲ, ਇਹ ਇਕ ਆਮ ਘਟਨਾ ਹੈ | ਪਰ ਇਹ ਕਿਤੇ ਨਾ ਕੀਤੇ ਜਲਵਾਯੂ ਪਰਿਵਰਤਨ ਨਾਲ ਸਬੰਧਤ ਹੈ |ਕਿਉਂਕਿ ਬੀਤੀ ਸਰਦੀ ਵਿੱਚ,15 ਤੋਂ 20 ਦਿਨਾਂ ਦੀ ਤੇਜ਼ ਸਰਦੀਆਂ ਦਾ ਸਮਾਂ ਆ ਗਿਆ ਸੀ, ਉਹ ਵੀ ਬਹੁਤ ਸਾਲਾਂ ਬਾਅਦ.ਆਇਆ ਸੀ |

45 ਲੱਖ ਕਰੋੜ ਦਾ ਨੁਕਸਾਨ

ਅੰਤਰਰਾਸ਼ਟਰੀ ਸੰਸਥਾ ਓਈਸੀਡੀ ਦੀ ਇਕ ਰਿਪੋਰਟ ਅਨੁਸਾਰ 2000-01 ਤੋਂ 2016-17 ਦੇ ਵਿਚਾਲੇ, ਭਾਰਤੀ ਕਿਸਾਨਾਂ ਨੂੰ 45 ਲੱਖ ਕਰੋੜ ਦਾ ਘਾਟਾ ਸਹਿਣਾ ਪਿਆ ਹੈ। ਗੜੇ ਪੈਣ ਨਾਲ ਖੇਤਾਂ ਨੂੰ ਹੋਏ ਨੁਕਸਾਨ ਕਾਰਨ ਕਿਸਾਨ ਇਕ ਨਵੀਂ ਸ਼ੁਰੂਆਤ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਦੀ ਹਾਲਤ ਇਹ ਹੈ ਕਿ ਉਸਨੂੰ ਕੀਨੀ ਵੀ ਪਰੇਸ਼ਾਨੀ ਕਿਊ ਨਾ ਹੋਏ, ਉਸਨੂੰ ਸ਼ਾਹੂਕਾਰਾਂ ਤੋਂ ਕਰਜ਼ਾ ਲੈਣਾ ਹੀ ਪੈਂਦਾ ਹੈ | ਕਿਸਾਨ ਕਰੈਡਿਟ ਕਾਰਡ ਵਰਗੀਆਂ ਯੋਜਨਾਵਾਂ ਇੱਕ ਵਾਰ ਕਿਸਾਨਾਂ ਨੂੰ ਕਰਜ਼ੇ ਦਿੰਦੀਆਂ ਹਨ, ਜਿਸਨੂੰ ਇੱਕ ਸਾਲ ਵਿੱਚ ਅਦਾ ਕਰਨੀਆਂ ਪੈਂਦੀਆਂ ਹਨ। ਪਰ ਹੁਣ ਜਦੋਂ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ, ਤਾ ਸਾਨੂੰ ਇੱਕ ਨਵੀਂ ਸ਼ੁਰੂਆਤ ਕਰਨ ਲਈ ਸ਼ਾਹੂਕਾਰਾਂ ਤੋਂ ਕਰਜਾ ਲੈਣ ਲਈ ਮਜਬੂਰ ਹੋਣਾ ਹੀ ਪੈਂਦਾ ਹੈ

Summary in English: 45 lakh crore loss to farmers due to hailstorm

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters