ਇਨ੍ਹਾਂ ਸ਼ੁੱਧ ਖੇਤੀ ਤਕਨੀਕਾਂ ਰਾਹੀਂ ਮਿੱਟੀ-ਪਾਣੀ ਅਤੇ ਰਹਿੰਦ-ਖੂੰਹਦ ਦਾ ਪ੍ਰਬੰਧਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਭੂਮੀ ਵਿਗਿਆਨ ਵਿਭਾਗ ਦੁਆਰਾ ਸਥਾਈ ਖੇਤੀ ਲਈ ਮਿੱਟੀ ਅਤੇ ਪਾਣੀ ਪ੍ਰਬੰਧਨ ਵਿਸ਼ੇ 'ਤੇ 33ਵਾਂ ਰਾਸ਼ਟਰੀ ਪੱਧਰ ਸਮਾਗਮ ਕਰਵਾਇਆ ਗਿਆ। ਦੱਸ ਦੇਈਏ ਕਿ ਤਿੰਨ-ਹਫ਼ਤੇ ਦੇ ਸਿਖਲਾਈ ਕੋਰਸ ਪ੍ਰੋਗਰਾਮ ਦਾ ਵਧੀਆ ਤਰੀਕੇ ਨਾਲ ਸਮਾਪਨ ਹੋਇਆ। ਇਹ ਕੋਰਸ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਕਾਫਟ ਪ੍ਰੋਗਰਾਮ ਅਧੀਨ ਕਰਵਾਇਆ ਗਿਆ। ਆਓ ਦੇਖਦੇ ਹਾਂ 33ਵੇਂ ਰਾਸ਼ਟਰੀ ਪੱਧਰ ਦੀਆਂ ਖ਼ਾਸ ਝਲਕੀਆਂ...
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਭੂਮੀ ਵਿਗਿਆਨ ਵਿਭਾਗ ਦੁਆਰਾ ਆਯੋਜਿਤ 33ਵਾਂ ਰਾਸ਼ਟਰੀ ਪੱਧਰ ਦਾ ਤਿੰਨ-ਹਫਤੇ ਦਾ ICAR ਸਪਾਂਸਰਡ ਸੈਂਟਰ ਫਾਰ ਐਡਵਾਂਸਡ ਫੈਕਲਟੀ ਟ੍ਰੇਨਿੰਗ (CAFT) ਪ੍ਰੋਗਰਾਮ ਕੱਲ੍ਹ ਸਮਾਪਤ ਹੋ ਗਿਆ। ਸਿਖਲਾਈ ਪ੍ਰੋਗਰਾਮ ਵਿੱਚ ਦੇਸ਼ ਦੇ ਅੱਠ ਸੂਬਿਆਂ ਦੀ ਨੁਮਾਇੰਦਗੀ ਕਰਨ ਵਾਲੇ ICAR ਸੰਸਥਾਵਾਂ ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਦੇ ਕੁੱਲ 17 ਵਿਗਿਆਨੀ ਸ਼ਾਮਲ ਹੋਏ।
ਤੁਹਾਨੂੰ ਦੱਸ ਦੇਈਏ ਕਿ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਪੀਏਯੂ ਦੇ ਰਜਿਸਟਰਾਰ ਡਾ ਸ਼ੰਮੀ ਕਪੂਰ ਸਨ। ਮੁੱਖ ਮਹਿਮਾਨ ਸ਼ੰਮੀ ਕਪੂਰ ਨੇ ਭਾਗ ਲੈਣ ਵਾਲੇ ਵਿਗਿਆਨੀਆਂ ਨੂੰ ਭਵਿੱਖ ਵਿੱਚ ਭੂਮੀ ਵਿਗਿਆਨ ਦੇ ਮਾਹਿਰਾਂ ਨਾਲ ਬਣਾਏ ਸਬੰਧਾਂ ਨੂੰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਨੇ ਬਹੁ-ਸੰਸਥਾਗਤ ਪ੍ਰਾਜੈਕਟ ਤਿਆਰ ਕਰਨ 'ਤੇ ਜ਼ੋਰ ਦਿੱਤਾ ਜੋ ਕਿ ਸਮੇਂ ਦੀ ਲੋੜ ਹੈ।
ਇਹ ਵੀ ਪੜ੍ਹੋ: ਬੈਂਕ ਆਫ ਬੜੌਦਾ ਦਾ ਸ਼ਿਲਾਘਯੋਗ ਕਦਮ, ‘ਕਲੀਨ ਐਂਡ ਗ੍ਰੀਨ ਕੈਂਪਸ' ਮੁਹਿੰਮ ਲਈ ਦਿੱਤੇ 5 ਲੱਖ ਰੁਪਏ
ਇਸ ਤੋਂ ਪਹਿਲਾਂ ਤਿੰਨ ਭਾਗੀਦਾਰਾਂ ਨੇ ਡਾ. ਐਮ.ਐਸ. ਕਾਹਲੋਂ, ਡਾ. ਬੀ.ਬੀ. ਵਸ਼ਿਸ਼ਟ ਅਤੇ ਡਾ. ਸੰਦੀਪ ਸ਼ਰਮਾ ਸਮੇਤ ਸੀਏਐਫਟੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਸਿਖਲਾਈ ਕੋਰਸ ਦੌਰਾਨ ਵਿਕਸਿਤ ਧਾਰਨਾਵਾਂ ਅਤੇ ਵਿਧੀਆਂ ਨੂੰ ਸਿੱਖਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਡਾ. ਰਾਜੀਵ ਸਿੱਕਾ, ਮੁੱਖ ਕੋਆਰਡੀਨੇਟਰ ਨੇ ਰਸਮੀ ਤੌਰ 'ਤੇ ਮੁੱਖ ਮਹਿਮਾਨ ਡਾ. ਸ਼ੰਮੀ ਕਪੂਰ, ਰਜਿਸਟਰਾਰ, ਪੀਏਯੂ, ਲੁਧਿਆਣਾ ਅਤੇ ਡਾ. ਓ.ਪੀ. ਚੌਧਰੀ, ਯੂਨੀਵਰਸਿਟੀ ਲਾਇਬ੍ਰੇਰੀਅਨ ਅਤੇ ਸਾਬਕਾ ਡਾਇਰੈਕਟਰ ਸੀ.ਏ.ਐਫ.ਟੀ. ਡਾ. ਆਰ.ਕੇ. ਗੁਪਤਾ, ਸੀਏਐਫਟੀ ਦੇ ਮੁਖੀ ਅਤੇ ਨਿਰਦੇਸ਼ਕ, ਡਾ. ਜੀ.ਪੀ.ਐਸ. ਸੋਢੀ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ ਆਈਸੀਏਆਰ ਸੰਸਥਾਵਾਂ ਅਤੇ ਦੇਸ਼ ਦੇ ਅੱਠ ਸੂਬਿਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਐਸਏਯੂ ਦੇ 17 ਵਿਗਿਆਨੀਆਂ ਨੇ ਸਿਖਲਾਈ ਵਿੱਚ ਭਾਗ ਲਿਆ।
ਇਹ ਵੀ ਪੜ੍ਹੋ: ਖੇਤੀਬਾੜੀ ਪ੍ਰੋਸੈਸਿੰਗ ਲਈ ਸਿਖਲਾਈ ਕੈਂਪ ਦਾ ਆਯੋਜਨ, ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਤੇ ਜ਼ੋਰ
ਉਨ੍ਹਾ ਅੱਗੇ ਦੱਸਿਆ ਕਿ ਸਾਰੇ 40 ਲੈਕਚਰਾਂ ਅਤੇ 11 ਪ੍ਰੈਕਟੀਕਲਾਂ ਦਾ ਪ੍ਰਬੰਧ ਪੀਏਯੂ ਦੇ ਖੋਜ ਫਾਰਮਾਂ ਦੇ ਦੌਰੇ ਤੋਂ ਇਲਾਵਾ ਕੀਤਾ ਗਿਆ ਸੀ। ਪੌਸ਼ਟਿਕ ਤੱਤ, ਪਾਣੀ ਅਤੇ ਰਹਿੰਦ-ਖੂੰਹਦ ਪ੍ਰਬੰਧਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਬਦਲਵੀਂ ਵਰਤੋਂ, ਐਗਰੋਫੋਰੈਸਟਰੀ, ਜੈਵਿਕ ਖੇਤੀ, ਖੇਤੀ ਪ੍ਰਣਾਲੀ ਦੀਆਂ ਪਹੁੰਚਾਂ ਅਤੇ ਵਰਤੀ ਸਮਗਰੀ ਵਰਤੋਂ ਦੀ ਕੁਸ਼ਲਤਾ ਨੂੰ ਵਧਾਉਣ ਲਈ ਸ਼ੁੱਧ ਖੇਤੀ ਤਕਨੀਕਾਂ ਬਾਰੇ ਉੱਘੇ ਵਿਗਿਆਨੀਆਂ ਦੁਆਰਾ ਲੈਕਚਰ ਦਿੱਤੇ ਗਏ।
ਸਿਖਿਆਰਥੀਆਂ ਨੂੰ ਗੈਸ ਕ੍ਰੋਮੈਟੋਗ੍ਰਾਫ, ਐਨਾਲਾਈਜ਼ਰ, ਕ੍ਰੌਪਿੰਗ ਸਿਮੂਲੇਸ਼ਨ ਮਾਡਲਿੰਗ ਅਤੇ ਗ੍ਰੀਨਸੀਕਰ 'ਤੇ ਸਿਖਲਾਈ ਦਿੱਤੀ ਗਈ। ਡਾ ਸਿੱਕਾ ਨੇ ਅੱਗੇ ਦੱਸਿਆ ਕਿ ਸੀਐਸਐਸਆਰਆਈ ਕਰਨਾਲ, ਡਾ ਵਾਈਐਸ ਪਰਮਾਰ ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫੋਰੈਸਟਰੀ, ਨੌਨੀ, ਸੋਲਨ ਅਤੇ ਪੀਆਰਐਸਸੀ ਦੇ ਮਾਹਿਰਾਂ ਨੇ ਵੀ ਭਾਸ਼ਣ ਦਿੱਤੇ। ਅੰਤ ਵਿੱਚ ਡਾ. ਜੀਵਨਜੋਤ ਧਾਲੀਵਾਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Summary in English: 33rd National Level Training Course on Soil-Water Management, Focus on Farming Techniques