ਨੇੜਲੇ ਪਿੰਡ ਹਮੀਦੀ ਅਤੇ ਤਲਵੰਡੀ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ: ਚਰਨਜੀਤ ਸਿੰਘ ਕੈਂਥ ਦੀ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਡਾ: ਚਰਨਜੀਤ ਸਿੰਘ ਕੈਂਥ ਨੇ ਦੱਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਦਿਨੋ ਦਿਨ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ਨੂੰ ਵਧਾਉਣ ਅਤੇ ਨਰਮੀ ਅਧੀਨ ਰਕਬੇ ਵਿੱਚ ਵਾਧਾ ਕਰਨ ਨਵੀ ਤਕਨੀਕਾਂ ਅਪਣਾਏ ਅਤੇ ਪੀਏਯੂ ਦੁਆਰਾ ਪ੍ਰਮਾਣਿਤ ਕਿਸਮਾਂ ਹੀ ਉਗਾਉਣ।
ਇਸ ਤੋਂ ਇਲਾਵਾ, ਕਿਸਾਨ ਇਸ ਖੇਤਰ ਦੇ ਅਧੀਨ ਮੱਕੀ ਦੀਆਂ ਫਸਲਾਂ ਨੂੰ ਉਤਸ਼ਾਹਤ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹਨ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿੱਚ ਹੀ ਜੋਤ ਦੇਣਾ ਚਾਹੀਦਾ ਹੈ। ਅਪੀਲ ਕੀਤੀ ਕਿ ਹੁਣ ਫਸਲ ਦੀ ਕਟਾਈ ਤੋਂ ਬਾਅਦ ਖੇਤ ਖਾਲੀ ਹਨ। ਇਸ ਲਈ ਕਿਸਾਨਾਂ ਨੂੰ ਆਪਣੀ ਮਿੱਟੀ ਦੀ ਪਰਖ ਕਰਵਾਉਣੀ ਚਾਹੀਦੀ ਹੈ, ਅਤੇ ਜ਼ਮੀਨੀ ਸਿਹਤ ਕਾਰਡ ਦੇ ਅਨੁਸਾਰ ਆਪਣੇ ਖੇਤਾਂ ਵਿੱਚ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।
ਪਿਛਲੇ ਸਮੇਂ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰ ਚੁਕੇ ਕਿਸਾਨ ਮਘਘਰ ਸਿੰਘ ਨੇ ਆਪਣੇ ਤਜੁਰਬੇ ਕਿਸਾਨਾਂ ਨਾਲ ਸਾਂਝੇ ਕਰਦੇ ਹੋਏ ਹੋਰ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾ: ਸੁਖਪਾਲ ਸਿੰਘ, ਡਾ: ਸੁਖਦੀਪ ਸਿੰਘ, ਡਾ: ਜਸਵਿਦਰ ਸਿੰਘ, ਸੁਖਵੀਰ ਸਿੰਘ, ਦੀਪਕ ਗਰਗ, ਸੋਨੀ ਖਾਨ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ :- ਬੱਲੋਵਾਲ ਸੌਂਖੜੀ ਵਿੱਚ ਖੇਤੀਬਾੜੀ ਕਾਲਜ ਲਈ ਪੰਜਾਬ ਸਰਕਾਰ ਨੇ 13.7 ਕਰੋੜ ਰੁਪਏ ਦਾ ਫੰਡ ਕੀਤਾ ਜਾਰੀ
Summary in English: Use compost only as per soil health card: DAO