![Ladyfinger cultivation Ladyfinger cultivation](https://d2ldof4kvyiyer.cloudfront.net/media/5443/bhindi-ki-kheti.png)
Ladyfinger cultivation
ਭਿੰਡੀ ਬਹਾਰ ਰੁੱਤ ਦੀ ਇੱਕ ਮਹੱਤਵਪੂਰਣ ਸਬਜ਼ੀ ਹੈ। ਇਸ ਰੁੱਤ ਵਿੱਚ ਪੀਲੀਏ ਰੋਗ ਦਾ ਹਮਲਾ ਘੱਟ ਹੂੰਦਾ ਹੈ। ਭਿੰਡੀ ਦੀ ਸਫ਼ਲ ਪੈਦਾਵਾਰ ਲਈ ਲੰਮੇਗਰਮ ਅਤੇ ਸਿਲ੍ਹੇ ਮੌਸਮ ਦੀ ਲੋੜ ਹੂੰਦੀ ਹੈ।
ਭਿੰਡੀ ਦੇ ਬੀਜ ਦੀ ਪੁੰਗਰਣ ਸ਼ਕਤੀ ਤਾਪਮਾਨ ਤੇ ਨਿਰਭਰ ਕਰਦੀ ਹੈ ਜੇਹੜੇ ਕਿ 20 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੋਂ ਥੱਲੇ ਨਹੀਂ ਪੁੰਗਰਦੇ ਅਤੇ ਪੁੰਗਰਨ ਵਾਸਤੇ ਢੁਕਵਾਂ ਤਾਪਮਾਨ 29 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੁੰਦਾ ਹੈ। ਭਿੰਡੀ ਹਰ ਤਰ੍ਹਾਂ ਦੀ ਜਮੀਨ ਵਿੱਚ ਪੈਦਾ ਕੀਤੀ ਜਾ ਸਕਦੀ ਹੈ। ਰੇਤਲੀ ਮੈਰਾ ਤੋਂ ਮੈਰਾਜ਼ਮੀਨ ਇਸ ਫਸਲ ਦੀ ਸਫ਼ਲ ਕਾਸਤ ਲਈ ਢੁਕਵੀਂ ਹੁੰਦੀ ਹੈ। ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿਣ ਦੀ ਸਮਰਥਾ ਰੱਖਦੀ ਹੈ।
ਉਨੱਤ ਕਿਸਮਾਂ :
ਪੰਜਾਬ ਸੁਹਾਵਨੀ: ਇਸ ਕਿਸਮ ਦੇ ਬੂਟੇ ਦਰਮਿਆ ਨੇ ਉੱਚੇ ਅਤੇ ਇਸ ਦੀ ਡੰਡੀ ਉਤੇ ਜ਼ਾਮਣੀ ਰੰਗ ਦੇ ਡੱਬ ਹੁੰਦੇ ਹਨ। ਇਸ ਕਿਸਮ ਦੇ ਪੱਤੇ ਡੂੰਘੇ ਕਟਵੇਂ, ਗੂੜੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਇਸ ਕਿਸਮ ਦੇ ਪੱਤਿਆਂ, ਤਣੇ ਅਤੇ ਡੰਡੀ ਉਤੇ ਲੂੰ ਹੁੰਦੇ ਹਨ। ਇਸਦੇ ਫਲ ਦਰਮਿਆ ਨੇ ਲੰਮੇ, ਗੂੜੇ ਹਰੇ, ਨਰਮ ਅਤੇ ਪੰਜਧਾਰੀਆਂ ਵਾਲੇ ਹੁੰਦੇ ਹਨ। ਇਸ ਕਿਸਮ ਵਿੱਚ ਪੀਲੀਏ ਰੋਗ ਨੂੰ ਸਹਿਣ ਦੀ ਸਮਰਥਾ ਹੁੰਦੀਹੈ। ਇਸ ਦਾ ਔਸਤ ਝਾੜ 49 ਕੰੁਇੰਟਲ ਪ੍ਰਤੀ ਏਕੜ ਹੈ।
ਪੰਜਾਬ8:
ਇਸ ਕਿਸਮ ਦੇ ਬੂਟੇ ਦਰਮਿਆ ਨੇ ਉੱਚੇ ਅਤੇ ਤਣੇ ਤੇ ਜਾਮਨੀ ਰੰਗ ਦੇ ਡੱਬ ਹੁੰਦੇ ਹਨ। ਇਸ ਦੇ ਫਲ ਪਤਲੇ, ਲੰਮੇ, ਗੂੜੇ ਹਰੇ ਰੰਗ ਦੇ ਅਤੇ ਪੰਜ ਨੁਕਰਾਂ ਵਾਲੇ ਹੁੰਦੇ ਹਨ। ਇਸ ਕਿਸਮ ਵਿੱਚ ਪੀਲੀਏ ਰੋਗ ਨੂੰ ਸਹਿਣ ਦੀ ਸਮਰਥਾ ਹੁਮਦਿ ਹੈ। ਇਹ ਕਿਸਮ ਫ਼ਲ ਛੇਦ ਕਸੁੰਡੀ ਦੇ ਹਮਲੇ ਨੂੰ ਕੁੱਝ ਹੱਦ ਤੱਕ ਸਹਾਰ ਸਕਦੀ ਹੈ। ਇਸ ਦਾ ਔਸਤ ਝਾੜ 55 ਕੁਇੰਟਲ ਪ੍ਰਤੀ ਏਕੜਹੈ ।
ਪੰਜਾਬ7:
ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਤਣੇ ਤੇ ਜਾਮਨੀ ਰੰਗ ਦੇ ਡੱਬ ਹੁੰਦੇ ਹਨ। ਪੱਤਿਆਂ, ਤਣੇ ਤੇ ਡੰਡੀ ਉੱਤੇ ਲੂੰਹੁੰਦੇ ਹਨ। ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ ਹਰੇ, ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਫਲ ਦੀ ਨੋਕ ਖੂੰਢੀ ਹੁਮਦਿ ਹੈ। ਇਸ ਕਿਸਮ ਵਿੱਚ ਪੀਲੀਏ ਨੂੰ ਸਹਿਣ ਦੀ ਸਮਰਥਾ ਹੁੰਦੀ ਹੈ। ਇਸ ਦਾ ਔਸਤ ਝਾੜ 45 ਕੁਇੰਟਲ ਪ੍ਰਤੀ ਏਕੜ ਹੈ।
![Ladyfinger cultivation Ladyfinger cultivation](https://d2ldof4kvyiyer.cloudfront.net/media/5445/capture.jpg)
Ladyfinger cultivation
ਬਿਜਾਈ ਦਾ ਸਮਾਂ ਅਤੇ ਢੰਗ: ਉੱਤਰ ਭਾਰਤ ਦੇ ਮੈਦਾਨੀ ਇਲਾਇਕਾਂ ਵਿੱਚ ਬਹਾਰ ਰੁੱਤ ਵਿੱਚ ਭਿੰਡੀ ਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿਚੱ ਵੱਟਾਂ ਉਪੱਰ ਕਰਨੀ ਚਾਹੀਦੀ ਹੈ। ਪੰਦਰਾਂ ਤੋਂ ਅਠਾਰਾਂ ਕਿਲੋ ਬੀਜ ਪ੍ਰਤੀ ਏਕੜ ਅੱਧ ਫ਼ਰਵਰੀ ਦੀ ਬਿਜਾਈ ਵਾਸਤੇ,810 ਕਿਲੋ ਬੀਜ ਮਾਰਚ ਦੀ ਬਿਜਾਈ ਵਾਸਤੇ ਕਾਫੀ ਹੈ । ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 15 ਸੈਂਟੀਮੀਟਰ ਹੋਣਾ ਚਾਹੀਦਾ ਹੈ। ਜੇ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਲਈ ਪਾਣੀ ਵਿੱਚ ਭਿਉਂ ਲਿਆ ਜਾਵੇ ਤਾਂ ਬੀਜ ਅਗੇਤਾ ਅਤੇ ਇੱਕ ਸਾਰ ਉੱਗਦਾ ਹੈ।
ਖਾਦਾਂ: ਬਿਜਾਈ ਤੋਂ ਪਹਿਲਾ ਜ਼ਮੀਨ ਦੀ ਮਿੱਟੀ ਪਰਖ ਕਰਵਾ ਲੈਣੀ ਚਾਹੀਦੀ ਹੈ। ਖੇਤ ਦੀ ਤਿਆਰੀ ਵੇਲੇ 15-20 ਟਨ ਗਲੀ ਸੜੀ ਰੂੜੀ ਖੇਤ ਵਿੱਚ ਪਾ ਦਿਉ । ਭਰਪੂਰ ਫਸਲ ਲਈ 36 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ ਆਮ ਜਮੀਨਾਂ ਵਾਸਤੇ ਸਿਫਾਰਸ਼ ਕੀਤੀ ਜਾਂਦੀ ਹੈ। ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ ਪਾੳ।
ਨਦੀਨਾਂ ਦੀ ਰੋਕਥਾਮ: ਨਦੀਨ ਫ਼ਸਲ ਦਾ ਕਾਫੀ ਨੁਕਸਾਨ ਕਰਦੇ ਹਨ। ਇਸ ਲਈ 3-4 ਗੋਡੀਆਂ ਜਰੂਰੀ ਹਨ। ਪਹਿਲੀ ਗੋਡੀ ਬੀਜ ਉੱਗਣ ਤੋਂ 2 ਹਫ਼ਤੇ ਬਾਅਦ ਕਰੋ। ਇਸ ਪਿੱਛੋਂ ਗੋਡੀਆਂ ਪੰਦਰਾਂ-ਪੰਦਰਾਂ ਦਿਨਾਂ ਬਾਅਦ ਕਰਦੇ ਰਹੋ।
ਪਾਣੀ: ਬਿਜਾਈ ਠੀਕ ਵੱਤਰ ਵਾਲੀ ਜ਼ਮੀਨ ਵਿਚ ਕਰੋ। ਗਰਮੀਆਂ ਵਿਚ ਪਹਿਲਾ ਪਾਣੀ 4-5 ਦਿਨਂਾ ਬਾਅਦ ਅਤੇ ਫਿਰ 6-7 ਦਿਨ ਦੇ ਵਕਫੇ ਤੇ ਲਾਉੇ। ਕੁਲ 10-12 ਪਾਣੀਆਂ ਦੀ ਲੋੜ ਹੈ।
ਫਸਲ ਦੀ ਤੁੜਾਈ: ਕਿਸਮ ਅਤੇ ਮੌਸਮ ਮੁਤਾਬਕ ਫਸਲ 45-50 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਜਾਂਦੀ ਹੈ। ਛੋਟੀ ਤੇ ਨਰਮ ਭਿੰਡੀ ਵੱਡੀ ਭਿੰਡੀ ਦੇ ਮੁਕਾਬਲੇ ਜ਼ਿਆਦਾ ਮਹਿੰਗੀ ਵਿਕਦੀ ਹੈ। ਇਸ ਲਈ ਜਦੋਂ ਭਿੰਡੀ ਤਕਰੀਬਨ ਦਸ ਸੈਂਟੀਮੀਟਰ ਲੰਬੀ ਹੋਵੇ ਤਾਂ ਤੋੜ ਲੈਣੀ ਚਾਹੀਦੀ ਹੈ। ਆਮ ਤੌਰ ਤੇ 10-12 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ।
ਮਮਤਾ ਪਾਠਕ ਅਤੇ ਰੂਮਾ ਦੇਵੀ
ਸਬਜ਼ੀ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Summary in English: Successful cultivation of spring okra