Profitable Business: ਭਿੰਡੀ ਦੀ ਸਬਜ਼ੀ ਸਾਡੇ ਦੇਸ਼ `ਚ ਬਹੁਤ ਮਸ਼ਹੂਰ ਹੈ। ਇਹ ਘੱਟ ਸਮੇਂ `ਚ ਜਲਦੀ ਬਨਣ ਵਾਲੀ ਸਬਜ਼ੀ ਹੈ ਅਤੇ ਇਸਦਾ ਸੁਆਦ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ।
ਅਜੋਕੇ ਸਮੇਂ `ਚ ਲਾਲ ਭਿੰਡੀ ਹਰੀ ਭਿੰਡੀ ਨਾਲੋਂ ਜ਼ਿਆਦਾ ਫਾਇਦੇਮੰਦ ਸਿੱਧ ਹੋ ਰਹੀ ਹੈ। ਲਾਲ ਭਿੰਡੀ ਆਪਣੇ ਆਮ ਹਰੇ ਰੰਗ ਦੀ ਬਜਾਏ ਲਾਲ ਰੰਗ ਦੀ ਹੁੰਦੀ ਹੈ। ਲਾਲ ਭਿੰਡੀ`ਚ ਪੌਸ਼ਟਿਕ ਤੱਤਾਂ ਦੀ ਮਾਤਰਾ ਵੀ ਵਧੇਰੀ ਹੁੰਦੀ ਹੈ। ਲਾਲ ਭਿੰਡੀ ਦੀ ਖੇਤੀ ਇਕ ਅਜਿਹਾ ਜ਼ਰੀਆ ਹੈ ਜਿਸ ਤੋਂ ਘੱਟ ਤੋਂ ਘੱਟ ਲਾਗਤ `ਚ ਵਧੇਰਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਜਿਸ ਕਰਕੇ ਲੋਕਾਂ `ਚ ਭਿੰਡੀ ਦੀ ਖੇਤੀ ਦਾ ਰੁਝਾਨ ਦਿਨੋਦਿਨ ਵੱਧਦਾ ਜਾ ਰਿਹਾ ਹੈ। ਲਾਲ ਭਿੰਡੀ ਲਗਭਗ 500 ਰੁਪਏ ਪ੍ਰਤੀ ਕਿਲੋ ਵਿਕਦੀ ਹੈ। ਇਸ ਅਨੁਸਾਰ ਕਿਸਾਨ 1 ਏਕੜ ਵਿੱਚ ਲਾਲ ਭਿੰਡੀ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ।
ਲਾਲ ਭਿੰਡੀ ਦੀ ਕਾਸ਼ਤ
ਕਿਸਾਨਾਂ ਨੂੰ ਦੱਸ ਦੇਈਏ ਕਿ ਲਾਲ ਭਿੰਡੀ ਨੂੰ ਉਗਾਉਣ ਲਈ ਕਿਸੇ ਵੀ ਖਾਸ ਤਰ੍ਹਾਂ ਦੇ ਖਾਦਾਂ ਦਾ ਜਾਂ ਖੇਤੀ ਉਪਕਰਣਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ। ਲਾਲ ਭਿੰਡੀ ਦੀ ਕਾਸ਼ਤ ਕਰਨ ਦੌਰਾਨ ਇੱਕ ਗੱਲ ਹਰ ਕਿਸਾਨ ਦੇ ਮਨ `ਚ ਜ਼ਰੂਰ ਆਉਂਦੀ ਹੈ ਕਿ ਲਾਲ ਭਿੰਡੀ ਦੀ ਖੇਤੀ ਕਰਨ ਦਾ ਸਹੀ ਸਮਾਂ ਕਿਹੜਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਮਾਨਸੂਨ ਦਾ ਸਮਾਂ ਇਸ ਖੇਤੀ ਲਈ ਬਿਲਕੁਲ ਅਨੁਕੂਲ ਮੰਨਿਆ ਜਾਂਦਾ ਹੈ। ਇਸਦਾ ਕਾਰਨ ਇਹ ਹੈ ਕਿ ਲਾਲ ਭਿੰਡੀ ਦੀ ਕਾਸ਼ਤ ਦੌਰਾਨ ਪਾਣੀ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ।
ਲਾਲ ਭਿੰਡੀ ਦੀ ਕਾਸ਼ਤ ਘਰ `ਚ ਜਾਂ ਕਿਸੇ ਖੇਤ ਵਿੱਚ ਅਜਿਹੀ ਥਾਂ ਤੇ ਕਰੋ ਜਿੱਥੇ ਸੂਰਜ ਦੀ ਰੌਸ਼ਨੀ ਆਸਾਨੀ ਨਾਲ ਆ ਸਕੇ। ਸੂਰਜ ਦੀ ਰੌਸ਼ਨੀ ਸਾਰੇ ਪੌਦਿਆਂ ਲਈ ਊਰਜਾ ਦਾ ਮੁੱਖ ਸਰੋਤ ਹੈ ਅਤੇ ਜਿਸਦੀ ਮੌਜੂਦਗੀ `ਚ ਪੌਦੇ ਹੋਰ ਵੀ ਚੰਗੀ ਤਰ੍ਹਾਂ ਵਿਕਾਸ ਕਰਦੇ ਹਨ। ਇਸ ਖੇਤੀ ਲਈ ਦੋਮਟ ਮਿੱਟੀ ਵਧੇਰੀ ਫਾਇਦੇਮੰਦ ਹੁੰਦੀ ਹੈ। ਕਿਉਂਕਿ ਇਸ ਮਿੱਟੀ `ਚ ਹੁੰਮਸ (humid) ਅਤੇ ਖਣਿਜ ਕਣ (mineral particles) ਸਹੀ ਮਾਤਰਾ `ਚ ਪਾਏ ਜਾਂਦੇ ਹਨ।
ਇਸ ਖੇਤੀ ਦੀ ਚੰਗੀ ਪੈਦਾਵਾਰ ਲਈ ਮਿੱਟੀ ਦੀ ph ਮਾਤਰਾ 6.5 – 7.5 ਦੇ ਵਿੱਚਕਾਰ ਹੋਣੀ ਚਾਹੀਦੀ ਹੈ। ਇਸ ਖੇਤੀ ਦੀ ਪੈਦਾਵਾਰ ਵਧਾਉਣ ਲਈ ਕਿਸਾਨਾਂ ਨੂੰ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਸਿੰਚਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਫ਼ਸਲ ਆਪਣੀ ਸਹੀ ਸ਼ਕਲ ਅਤੇ ਰੰਗ ਪ੍ਰਾਪਤ ਕਰ ਲੈਂਦੀ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਵਾਢੀ ਲਈ ਤਿਆਰ ਹੈ।
ਇਹ ਵੀ ਪੜ੍ਹੋ : ਜ਼ੀਰੋ ਬਜਟ ਖੇਤੀ ਨਾਲ ਕਿਸਾਨ ਔਰਤਾਂ ਨੇ ਬਣਾਈ ਘਰੇਲੂ ਖਾਦ, ਵੱਧ ਝਾੜ ਕੀਤਾ ਪ੍ਰਾਪਤ
ਲਾਲ ਭਿੰਡੀ ਦੇ ਫਾਇਦੇ:
● ਇਹ ਦਿਲ ਅਤੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਲਈ ਬਹੁਤ ਫਾਇਦੇਮੰਦ ਸਿੱਧ ਹੋ ਰਹੀ ਹੈ।
● ਇਹ ਉੱਚ ਕੋਲੇਸਟ੍ਰੋਲ, ਸ਼ੂਗਰ ਦਾ ਸਾਹਮਣਾ ਕਰ ਰਹੇ ਮਰੀਜਾਂ ਲਈ ਬਹੁਤ ਵਧੀਆ ਹੈ।
● ਲਾਲ ਭਿੰਡੀ `ਚ ਪੌਸ਼ਟਿਕ ਤੱਤਾਂ ਦੀ ਮਾਤਰਾ ਵੀ ਵਧੇਰੀ ਹੁੰਦੀ ਹੈ।
● ਲਾਲ ਭਿੰਡੀ ਦੀ ਕਾਸ਼ਤ ਦੌਰਾਨ ਕਿਸੇ ਵੀ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ, ਜਿਸ ਦਾ ਮਨੁੱਖੀ ਸ਼ਰੀਰ `ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
Summary in English: Red Ladyfinger: Cultivation of red ladyfinger at home is easy