New Wheat Variety: ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ। ਇੱਥੋਂ ਦੇ ਜ਼ਿਆਦਾਤਰ ਕਿਸਾਨ ਖੇਤੀ 'ਤੇ ਨਿਰਭਰ ਹਨ। ਕਿਸਾਨ ਚੰਗੇ ਝਾੜ ਅਤੇ ਗੁਣਵੱਤਾ ਵਾਲੇ ਬੀਜਾਂ ਨੂੰ ਵਧੇਰੇ ਤਰਜੀਹ ਦਿੰਦੇ ਹਨ ਕਿਉਂਕਿ ਹਾੜੀ ਦੇ ਸੀਜ਼ਨ ਵਿੱਚ ਬੀਜੀ ਜਾਣ ਵਾਲੀ ਮੁੱਖ ਕਣਕ ਦੀ ਫ਼ਸਲ ਦੀਆਂ ਨਵੀਆਂ ਬਿਮਾਰੀਆਂ ਰੋਧਕ ਅਤੇ ਗੁਣਵੱਤਾ ਵਾਲੀਆਂ ਕਿਸਮਾਂ ਵਧੇਰੇ ਮੁਨਾਫ਼ੇ ਵਾਲੀਆਂ ਹੁੰਦੀਆਂ ਹਨ, ਜਿਸ ਨਾਲ ਵੱਧ ਝਾੜ ਦੇ ਨਾਲ ਵਧੀਆ ਮੁਨਾਫ਼ਾ ਹੁੰਦਾ ਹੈ।
ਅਜਿਹੇ 'ਚ ਅੱਜ ਅਸੀਂ ਕਿਸਾਨਾਂ ਨੂੰ ਕਣਕ ਦੇ ਨਵੇਂ ਬੀਜ ਐਚਡੀ 3385 (HD 3385) ਬਾਰੇ ਦੱਸਣ ਜਾ ਰਹੇ ਹਾਂ, ਜੋ ਨਾ ਸਿਰਫ ਮੌਸਮੀ ਬਦਲਾਅ ਦੇ ਅਨੁਕੂਲ ਹੈ, ਸਗੋਂ ਇਸ ਦਾ ਕਣਕ ਦੀ ਫਸਲ 'ਤੇ ਵੀ ਕੋਈ ਮਾੜਾ ਅਸਰ ਨਹੀਂ ਪਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਇਸ ਨਵੇਂ ਬੀਜ ਤੋਂ ਬੰਪਰ ਝਾੜ ਵੀ ਮਿਲੇਗਾ।
ਦੱਸ ਦੇਈਏ ਕਿ ਭਾਰਤੀ ਖੇਤੀ ਖੋਜ ਸੰਸਥਾਨ ਪੂਸਾ ਨੇ ਕਣਕ ਦਾ ਇੱਕ ਅਜਿਹਾ ਬੀਜ ਐਚਡੀ 3385 (HD 3385) ਤਿਆਰ ਕੀਤਾ ਹੈ, ਜਿਸ ਦੀ ਬਿਜਾਈ ਅਕਤੂਬਰ ਮਹੀਨੇ ਵਿੱਚ ਹੀ ਕੀਤੀ ਜਾ ਸਕਦੀ ਹੈ। ਕ੍ਰਿਸ਼ੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੂਸਾ ਦੇ ਸੀਨੀਅਰ ਵਿਗਿਆਨੀ ਡਾ. ਰਾਜਵੀਰ ਸਿੰਘ ਨੇ ਕਿਹਾ ਕਿ ਇਹ ਬੀਜ ਤਾਪਮਾਨ ਵਧਣ ਤੋਂ ਪਹਿਲਾਂ ਹੀ ਪੱਕਣ ਲਈ ਤਿਆਰ ਹੋ ਜਾਵੇਗਾ। ਅੱਗੇ ਉਨ੍ਹਾਂ ਦੱਸਿਆ ਕਿ ਇਸ ਬੀਜ ਦੀ ਬਿਜਾਈ ਅਕਤੂਬਰ ਤੋਂ ਬਾਅਦ ਨਵੰਬਰ ਜਾਂ ਦਸੰਬਰ ਵਿੱਚ ਕੀਤੀ ਜਾ ਸਕਦੀ ਹੈ, ਪਰ ਬਾਅਦ ਵਿੱਚ ਬਿਜਾਈ ਕਰਨ ਨਾਲ ਇਸਦੇ ਝਾੜ ਵਿੱਚ ਫਰਕ ਪਵੇਗਾ।
ਝਾੜ 7 ਟਨ ਪ੍ਰਤੀ ਹੈਕਟੇਅਰ
ਗੱਲਬਾਤ ਦੌਰਾਨ ਪੂਸਾ ਦੇ ਸੀਨੀਅਰ ਵਿਗਿਆਨੀ ਡਾ. ਰਾਜਵੀਰ ਸਿੰਘ ਨੇ ਦੱਸਿਆ ਕਿ ਮੌਸਮ ਵਿੱਚ ਆਈ ਤਬਦੀਲੀ ਦੇ ਕਾਰਨ ਪੂਸਾ ਨੇ ਕਣਕ ਦਾ ਅਜਿਹਾ ਬੀਜ ਤਿਆਰ ਕੀਤਾ ਹੈ, ਜਿਸ ਦੀ ਬਿਜਾਈ ਅਕਤੂਬਰ ਮਹੀਨੇ ਵਿੱਚ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦਸਿਆ ਕਿ ਇਸ ਕਿਸਮ ਦਾ ਝਾੜ 7 ਟਨ ਪ੍ਰਤੀ ਹੈਕਟੇਅਰ ਹੋ ਸਕਦਾ ਹੈ। ਇਹ ਤਾਪਮਾਨ ਵਧਣ ਤੋਂ ਪਹਿਲਾਂ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਵੰਬਰ ਵਿੱਚ ਬੀਜਿਆ ਜਾਵੇ ਤਾਂ ਝਾੜ 6 ਟਨ ਅਤੇ ਦਸੰਬਰ ਵਿੱਚ ਬੀਜਿਆ ਜਾਵੇ ਤਾਂ 5 ਟਨ ਪ੍ਰਤੀ ਹੈਕਟੇਅਰ ਝਾੜ ਨਿਕਲ ਸਕਦਾ ਹੈ। ਭਾਵ ਜੇਕਰ ਸਮੇਂ ਸਿਰ ਬਿਜਾਈ ਕੀਤੀ ਜਾਵੇ ਤਾਂ ਪ੍ਰਤੀ ਹੈਕਟੇਅਰ ਦੋ ਟਨ ਤੱਕ ਦਾ ਲਾਭ ਪ੍ਰਾਪਤ ਹੋ ਸਕਦਾ ਹੈ।
ਇਹ ਵੀ ਪੜ੍ਹੋ: Punjab Agricultural University ਵੱਲੋਂ ਨਵੇਂ ਜਾਰੀ ਕੀਤੇ PP-102 ਸਮੇਤ ਆਲੂ ਦੇ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ, ਪ੍ਰੀ-ਬੁਕਿੰਗ ਦੀ ਜਾਣਕਾਰੀ ਲਈ ਇੱਥੇ ਕਰੋ ਕਲਿੱਕ
75 ਕੰਪਨੀਆਂ ਨਾਲ ਸਮਝੌਤੇ
ਬੀਜ ਦੀ ਉਪਲਬਧਤਾ ਬਾਰੇ ਸਵਾਲ ਕਰਨ 'ਤੇ ਡਾ. ਰਾਜਵੀਰ ਸਿੰਘ ਨੇ ਦੱਸਿਆ ਕਿ ਇਹ ਬੀਜ ਸਾਰੇ ਵਿਕਰੇਤਾਵਾਂ ਕੋਲ ਉਪਲਬਧ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਬੀਜ ਬੀਜ ਐਚਡੀ 3385 (HD 3385) ਲਈ 75 ਕੰਪਨੀਆਂ ਨਾਲ ਸਮਝੌਤੇ ਕੀਤੇ ਗਏ ਹਨ। ਇਹ ਬੀਜ ਇਨ੍ਹਾਂ ਕੰਪਨੀਆਂ ਤੋਂ ਹੀ ਮਿਲੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਜਲਦੀ ਹੀ ਵਿਕਰੇਤਾਵਾਂ ਦੀ ਸੂਚੀ ਵੀ ਜਾਰੀ ਕੀਤੀ ਜਾਵੇਗੀ, ਤਾਂ ਜੋ ਕਿਸਾਨ ਆਪਣੇ ਨੇੜਲੇ ਵਿਕਰੇਤਾਵਾਂ ਤੋਂ ਇਹ ਬੀਜ ਆਸਾਨੀ ਨਾਲ ਖਰੀਦ ਸਕਣ।
Summary in English: New wheat seed HD 3385 developed by PUSA, adaptable to climate change, will not adversely affect wheat crop, farmers will get bumper yield