ਕਿਸਾਨਾਂ ਨੂੰ ਆਪਣੇ ਖੇਤਾਂ ਤੋਂ ਵੱਧ ਪੈਦਾਵਾਰ ਲੈਣ ਲਈ ਸਮੇਂ-ਸਮੇਂ 'ਤੇ ਮਿੱਟੀ ਦੀ ਪਰਖ ਕਰਵਾਉਣੀ ਬੇਹੱਦ ਜ਼ਰੂਰੀ ਹੈ। ਖਾਸ ਗੱਲ ਇਹ ਹੈ ਕਿ ਮਿੱਟੀ ਦੀ ਪਰਖ ਕਰਵਾਉਣ ਲਈ ਤੁਹਾਨੂੰ ਕਿਸੇ ਕਿਸਮ ਦੀ ਫੀਸ ਨਹੀਂ ਦੇਣੀ ਪੈਂਦੀ ਹੈ।
ਖੇਤੀ ਕਰਨ ਲਈ ਖੇਤ ਵਿੱਚ ਚੰਗੀ ਮਿੱਟੀ ਦਾ ਹੋਣਾ ਸਬ ਤੋਂ ਵੱਧ ਜ਼ਰੂਰੀ ਹੁੰਦਾ ਹੈ। ਤਾਂ ਤੋਂ ਉਸ ਮਿੱਟੀ ਵਿੱਚ ਪੈਦਾਵਾਰ ਹੋਰ ਵੀ ਸੌਖੇ ਢੰਗ ਨਾਲ ਹੋ ਸਕੇ। ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।
ਤੁਹਾਨੂੰ ਦੱਸ ਦਈਏ ਕਿ ਮਿੱਟੀ ਦੀ ਜਾਂਚ ਕਰਕੇ ਇਹ ਪਤਾ ਚੱਲਦਾ ਹੈ ਕਿ ਖੇਤਾਂ ਵਿੱਚ ਕਿਸਾਨਾਂ ਨੂੰ ਮਿੱਟੀ ਦੀ ਲੋੜ ਅਨੁਸਾਰ ਕਿਨ੍ਹਾ ਕੁਦਰਤੀ ਤੱਤ ਉਪਲਬਧ ਕਰਾਉਣਾ ਹੁੰਦਾ ਹੈ। ਜਿਸ ਨਾਲ ਲਾਗਤ ਘੱਟ ਆਏ ਅਤੇ ਉਤਪਾਦਨ ਸਮਰੱਥਾ ਵਿੱਚ ਵਾਧਾ ਹੋ ਸਕੇ। ਸਰਕਾਰ ਵੱਲੋ ਵੀ ਮਿੱਟੀ ਦੀ ਜਾਂਚ ਲਈ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ। ਸਰਕਾਰ ਨੇ ਇਸ ਲਈ ਪੀ.ਐਮ. ਸੋਇਲ ਹੈਲਥ ਕਾਰਡ ਯੋਜਨਾ ਵੀ ਤਿਆਰ ਕੀਤੀ ਹੈ।
ਪਰੀਖਣ ਲਈ ਮਿੱਟੀ ਦਾ ਨਮੂਨਾ ਕਿਵੇਂ ਲਓ
-ਕਿਸਾਨਾਂ ਨੂੰ ਆਪਣੀ ਮਿੱਟੀ ਦਾ ਨਮੂਨਾ ਫਸਲ ਕੀ ਬੁਵਾਈ ਅਤੇ ਨਿਪਾਈ ਤੋਂ ਇੱਕ ਮਹੀਨੇ ਪਹਿਲਾਂ ਲੈਣਾ ਚਾਹੀਦਾ ਹੈ। ਇਸ ਲਈ ਤੁਸੀਂ ਆਪਣੇ ਖੇਤ ਵਿੱਚ 8 ਤੋਂ 10 ਵੱਖਰੇ-ਵੱਖਰੇ ਥਾਂਵਾ 'ਤੇ ਨਿਸ਼ਾਨ ਲਗਾਓ। ਜਿਨਾਂ ਥਾਵਾਂ 'ਤੇ ਤੁਸੀ ਨਿਸ਼ਾਨ ਲਗਾਇਆ ਹੈ, ਉਥੇ ਤੁਸੀ 15 ਸੇਮੀ ਗਹਿਰੇ ਟੋਏ ਬਣਾਓ ਅਤੇ ਫਿਰ ਖੁਰਪੇ ਦੀ ਸਹਾਇਤਾ ਤੋਂ ਉਂਗਲੀ ਦੀ ਮੋਟਾਈ ਜਿੰਨੀ ਜਾਂਚ ਲਈ ਨਮੂਨੇ ਲਓ।
-ਨਮੂਨੇ ਦੇ ਤੌਰ 'ਤੇ ਲਿੱਤੀ ਗਈ ਮਿੱਟੀ ਨੂੰ ਇਕ ਬਾਲਟੀ ਜਾਂ ਕਿਸੇ ਭਾਂਡੇ ਵਿੱਚ ਇਕੱਠਾ ਕਰੋ। ਠੀਕ ਇੰਜ ਹੀ ਦੂਜਿਆਂ ਥਾਂਵਾ ਤੋਂ ਵੀ ਮਿੱਟੀ ਦੇ ਨਮੂਨੇ ਲਓ।
-ਸਾਰੀ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਆਪਣੇ ਕੋਲ ਸਿਰਫ 500 ਗ੍ਰਾਮ ਮਿੱਟੀ ਰੱਖੋ, ਬਾਕੀ ਬਚੀ ਮਿੱਟੀ ਨੂੰ ਸੁੱਟ ਦਿਓ।
-ਹੁਣ ਇਸ ਮਿੱਟੀ ਨੂੰ ਸਾਫ਼ ਥੈਲੀ ਵਿੱਚ ਪਾਓ।
-ਹੁਣ ਮਿੱਟੀ ਨੂੰ ਜਾਂਚ ਲਈ ਸਥਾਨਕ ਖੇਤੀਬਾੜੀ ਸੁਪਰਵਾਈਜ਼ਰ ਜਾਂ ਨਜ਼ਦੀਕੀ ਖੇਤੀਬਾੜੀ ਵਿਭਾਗ ਕੋਲ ਭੇਜੋ। ਇਸ ਤੋਂ ਇਲਾਵਾ, ਤੁਸੀਂ ਇਸਨੂੰ ਆਪਣੀ ਨਜ਼ਦੀਕੀ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਵੀ ਭੇਜ ਸਕਦੇ ਹੋ। ਜਿੱਥੇ ਤੁਹਾਡੀ ਮਿੱਟੀ ਉੱਤੇ ਤੁਹਾਡਾ ਨਾਮ-ਪਤਾ ਲਿਖ ਕੇ ਇਕ ਥਾਂ 'ਤੇ ਪ੍ਰੀਖਿਆ ਲਈ ਰੱਖ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਸਾਰੀਆਂ ਥਾਵਾਂ 'ਤੇ ਮਿੱਟੀ ਦੀ ਪਰਖ ਮੁਫਤ ਕੀਤੀ ਜਾਂਦੀ ਹੈ।
ਮਿੱਟੀ ਦੇ ਨਮੂਨੇ ਲੈਣ ਵੇਲੇ ਸਾਵਧਾਨੀਆਂ
-ਮਿੱਟੀ ਦੀ ਪਰਖ ਲਈ ਕਦੇ ਵੀ ਖੇਤ ਦੇ ਹੇਠਲੇ ਹਿੱਸੇ ਤੋਂ ਮਿੱਟੀ ਨਾ ਲਓ।
-ਪਾਣੀ ਅਤੇ ਖਾਦ ਦੇ ਢੇਰ ਤੋਂ ਮਿੱਟੀ ਨਾ ਲਓ।
-ਪਰੀਖਣ ਲਈ ਦਰਖਤ ਵਾਲੀ ਥਾਂ ਤੋਂ ਵੀ ਮਿੱਟੀ ਨਹੀਂ ਲੈਣੀ ਚਾਹੀਦੀ।
ਇਹ ਵੀ ਪੜ੍ਹੋ: Job Interview Tips! ਜਾਣੋ ਕਿਵੇਂ ਕਰੀਏ ਨੌਕਰੀ ਲਈ ਇੰਟਰਵਿਊ ਦੀ ਤਿਆਰੀ!
Summary in English: Farmers will get double benefit from soil test! Read the full report