ਹੁਣ ਤੱਕ ਤੁਸੀਂ ਬਾਜ਼ਾਰ 'ਚ ਸਿਰਫ ਲਾਲ ਮਿਰਚ ਦਾ ਪਾਊਡਰ ਹੀ ਦੇਖਿਆ ਹੋਵੇਗਾ ਪਰ ਹੁਣ ਜਲਦ ਹੀ ਹਰੀ ਮਿਰਚ ਦਾ ਪਾਊਡਰ ਵੀ ਬਾਜ਼ਾਰ 'ਚ ਮਿਲੇਗਾ। ਜੀ ਹਾਂ, ਹਰੀ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਹੁਣ ਮਿਰਚ ਦੀ ਖੇਤੀ ਦੇ ਨਾਲ-ਨਾਲ ਮਿਰਚ ਦਾ ਕਾਰੋਬਾਰ ਕਰਨ ਦਾ ਮੌਕਾ ਮਿਲੇਗਾ।
ਦਰਅਸਲ, ਇਹ ਜਾਣਕਾਰੀ ਸਾਨੂੰ ਵਾਰਾਣਸੀ ਦੇ ਇੰਡੀਅਨ ਵੈਜੀਟੇਬਲ ਰਿਸਰਚ ਇੰਸਟੀਚਿਊਟ (IIVR)ਤੋਂ ਮਿਲਿ ਹੈ। ਜਿਥੇ ਹਰੀ ਮਿਰਚ ਤੋਂ ਪਾਊਡਰ ਬਣਾਉਣ ਲਈ ਇੱਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਇਸ ਤਕਨੀਕ ਨੂੰ ਸੰਸਥਾ ਨੇ ਹਿਮਾਚਲ ਪ੍ਰਦੇਸ਼ ਸਥਿਤ ਕੰਪਨੀ ਹੋਲਟਨ ਕਿੰਗ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਜਿਸ ਵਿੱਚ ਹੁਣ ਹਰੀ ਮਿਰਚ ਤੋਂ ਪਾਊਡਰ ਤਿਆਰ ਕੀਤਾ ਜਾਵੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਭਾਰਤੀ ਸਬਜ਼ੀ ਖੋਜ ਸੰਸਥਾਨ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਕਿਸਾਨਾਂ ਨੂੰ ਹਰੀ ਮਿਰਚ ਦਾ ਪਾਊਡਰ ਬਣਾਉਣ ਦੀ ਸਿਖਲਾਈ ਦਿੱਤੀ ਜਾਵੇਗੀ। ਹਰੀ ਮਿਰਚ ਦੀ ਖੇਤੀ ਦੇ ਨਾਲ ਨਾਲ ਉਹ ਸਾਬਤ ਮਿਰਚਾਂ ਅਤੇ ਮਿਰਚ ਦਾ ਪਾਊਡਰ ਬਣਾ ਕੇ ਵੀ ਬਜਾਰਾਂ ਵਿਚ ਵੇਚ ਸਕਦੇ ਹਨ। ਜਿਸ ਨਾਲ ਗਾਹਕਾਂ ਨੂੰ ਲਾਲ ਮਿਰਚ ਪਾਊਡਰ ਦੇ ਨਾਲ-ਨਾਲ ਹਰੀ ਮਿਰਚ ਦਾ ਪਾਊਡਰ ਵੀ ਬਾਜ਼ਾਰ 'ਚ ਮਿਲੇਗਾ। ਅੱਗੇ ਦੱਸਣਾ ਬਣਦਾ ਹੈ ਕਿ ਹਰੀ ਮਿਰਚ ਦਾ ਪਾਊਡਰ ਬਣਾਉਣ ਦੀ ਤਕਨੀਕ ਪੇਟੈਂਟ ਆਈਆਈਵੀਆਰ ਦੇ ਨਾਂ ਤੋਂ ਹੈ।
ਹਰੀ ਮਿਰਚ ਦਾ ਪਾਊਡਰ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ(Green chili powder is rich in Vitamin C)
ਦੂਜੇ ਪਾਸੇ ਇੰਡੀਅਨ ਵੈਜੀਟੇਬਲ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਹਰੀਆਂ ਮਿਰਚਾਂ ਤੋਂ ਤਿਆਰ ਪਾਊਡਰ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਵਿੱਚ 30 ਫੀਸਦੀ ਤੋਂ ਵੱਧ ਵਿਟਾਮਿਨ ਸੀ ਪਾਇਆ ਜਾ ਰਿਹਾ ਹੈ ਅਤੇ 94 ਤੋਂ 95 ਫੀਸਦੀ ਕਲੋਰੋਫਿਲ ਅਤੇ 65 ਤੋਂ 70 ਫੀਸਦੀ ਕੈਪਸਾਇਸਿਨ ਪੋਸ਼ਕ ਤੱਤ ਵੀ ਪਾਏ ਜਾ ਰਹੇ ਹਨ, ਜਿਸ ਕਾਰਨ ਹਰੀ ਮਿਰਚ ਪਾਊਡਰ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਹਰੀ ਮਿਰਚ ਦਾ ਪਾਊਡਰ ਸਾਡੇ ਸਾਰਿਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੈ।
ਕੰਪਨੀਆਂ ਕਿਸਾਨਾਂ ਤੋਂ ਖਰੀਦੇਗੀ ਹਰੀ ਮਿਰਚ
ਤੁਹਾਨੂੰ ਦੱਸ ਦੇਈਏ ਕਿ ਹੁਣ ਹਰੀ ਮਿਰਚ ਦਾ ਪਾਊਡਰ ਬਣਾਉਣ ਲਈ ਕੰਪਨੀ ਕਿਸਾਨਾਂ ਤੋਂ ਸਿੱਧੀ ਹਰੀ ਮਿਰਚ ਖਰੀਦੇਗੀ। ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਕਿਸਾਨ ਦੀ ਫਸਲ ਦੀ ਮੰਗ ਵੀ ਵਧੇਗੀ।
ਇਹ ਵੀ ਪੜ੍ਹੋ: Baby corn farming : ਬੇਬੀ ਕੌਰਨ ਦੀ ਕਾਸ਼ਤ ਕਰਨ ਲਈ ਢੁਕਵਾਂ ਤਰੀਕਾ! ਪੜ੍ਹੋ ਪੂਰੀ ਜਾਣਕਾਰੀ
Summary in English: Farmer's income can exceed green chilli cultivation! Learn the technique