ਕੁਝ ਨਵਾਂ ਕਰਨ ਦਾ ਜਨੂੰਨ, ਇਕ ਨਾ ਇਕ ਦਿਨ ਜ਼ਰੂਰ ਰੰਗ ਲਿਆਉਂਦਾ ਹੈ। ਅਜਿਹੀ ਸਫ਼ਲਤਾ ਦੀ ਕਹਾਣੀ ਵਿੱਚ ਇਕ ਕਿਸਾਨ ਨੇ ਆਪਣਾ ਨਾਮ ਸ਼ੁਮਾਰ ਕਰਵਾ ਲਿਆ ਹੈ। ਆਓ ਜਾਣਦੇ ਹਾਂ ਇਸ ਸਫਲ ਕਿਸਾਨ ਬਾਰੇ...
ਖੇਤੀ ਇੱਕ ਅਜਿਹਾ ਧੰਦਾ ਹੈ ਜਿਸ ਵਿੱਚ ਕਈ ਵਾਰ ਨਿਰਾਸ਼ਾ ਹੱਥ ਲੱਗਦੀ ਹੈ, ਪਰ ਕਿਸਾਨ ਨਵੇਂ-ਨਵੇਂ ਤਰੀਕੇ ਲੱਭ ਕੇ ਮੁਨਾਫ਼ਾ ਕਮਾਉਣ ਦਾ ਰਸਤਾ ਕੱਢ ਹੀ ਲੈਂਦਾ ਹੈ। ਅੱਜਕਲ ਕਿਸਾਨ ਰਵਾਇਤੀ ਢੰਗ ਛੱਡ ਕੇ ਆਧੁਨਿਕ ਤਕਨੀਕਾਂ ਵੱਲ ਆਪਣਾ ਕਦਮ ਵਧਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਕਿਸਾਨ ਆਪਣੇ ਖੇਤਾਂ ਵਿੱਚ ਵੀ ਮੁਨਾਫ਼ੇ ਲਈ ਨਵੀਆਂ ਫ਼ਸਲਾਂ ਉਗਾ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।
ਬੇਰ ਦੀ ਖੇਤੀ ਕਰਕੇ ਮੁਨਾਫਾ ਕਮਾਇਆ
ਅੱਸੀ ਗੱਲ ਕਰ ਰਹੇ ਹਾਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਮਛੋਲਾ ਪਿੰਡ ਦੇ ਸੁਨੀਲ ਦੀ, ਜਿਨ੍ਹੇ ਰਵਾਇਤੀ ਖੇਤੀ ਛੱਡ ਕੇ ਨਵੀਂ ਖੇਤੀ ਨੂੰ ਅਪਣਾਇਆ ਹੈ। ਇਸ ਨੌਜਵਾਨ ਕਿਸਾਨ ਨੇ ਕਣਕ ਅਤੇ ਝੋਨੇ ਦੀ ਕਾਸ਼ਤ ਨੂੰ ਛੱਡ ਕੇ ਅਜਿਹੀਆਂ ਫ਼ਸਲਾਂ ਦੀਆਂ ਕਿਸਮਾਂ ਉਗਾਈਆਂ ਹਨ, ਜੋ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਫਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ।
ਬੇਰ ਦੀਆਂ ਕਿਸਮਾਂ
ਦੱਸ ਦਈਏ ਕਿ ਨੌਜਵਾਨ ਕਿਸਾਨ ਸੁਨੀਲ ਨੇ ਆਪਣੇ ਬਾਗਾਂ ਵਿੱਚ ਬੇਰ ਦੀ ਖੇਤੀ ਸ਼ੁਰੂ ਕੀਤੀ ਹੈ। ਇਸ ਵਿੱਚ ਉਸ ਨੇ ਸੇਬ, ਬਾਲ ਸੁੰਦਰੀ, ਮਾਧੋਪੁਰ ਕਿਸਮਾਂ ਦੇ ਬੇਰ ਲਗਾਏ ਹਨ। ਜਿਸ ਕਾਰਨ ਉਹ ਹਰ ਮਹੀਨੇ ਲੱਖਾਂ ਦਾ ਮੁਨਾਫਾ ਕਮਾ ਰਿਹਾ ਹੈ।
ਬਾਜ਼ਾਰ ਵਿੱਚ ਖੁਦ ਕਰਦੇ ਹਨ ਸਪਲਾਈ
ਸੁਨੀਲ ਕਿਸੇ ਵੀ ਸਬਜ਼ੀ ਮੰਡੀ ਵਿੱਚ ਆਪਣੀ ਬੇਰੀ ਨਹੀਂ ਵੇਚਦਾ, ਸਗੋਂ ਉਹ ਖੁਦ ਇਸ ਦੀ ਪੈਕਿੰਗ ਕਰਕੇ ਸ਼ਹਿਰਾਂ ਅਤੇ ਹੋਰਨਾਂ ਥਾਵਾਂ ਉੱਤੇ ਸਪਲਾਈ ਕਰਦਾ ਹੈ। ਉਹ ਆਪਣੇ ਖੇਤਾਂ ਵਿੱਚ ਮਜ਼ਦੂਰਾਂ ਦੀ ਮਦਦ ਨਾਲ ਬੇਰ ਪੁੱਟਦੇ ਹਨ ਅਤੇ ਦੁਕਾਨਾਂ ਵਿੱਚ ਸਪਲਾਈ ਕਰਵਾਉਂਦੇ ਹਨ।
ਬੇਰ ਦੀ ਆਰਗੈਨਿਕ ਖੇਤੀ
ਜਿਕਰਯੋਗ ਹੈ ਕਿ ਸੁਨੀਲ ਆਪਣੇ ਬਾਗ ਵਿੱਚ ਆਰਗੈਨਿਕ ਖੇਤੀ ਕਰ ਰਹੇ ਹਨ। ਉਹ ਆਪਣੇ ਬਾਗ ਵਿੱਚ ਬੇਰੀਆਂ ਦੀ ਕਾਸ਼ਤ ਲਈ ਆਰਗੈਨਿਕ ਖਾਦ ਦੀ ਵਰਤੋਂ ਕਰਦੇ ਹਨ। ਇਹੀ ਕਾਰਨ ਹੈ ਕਿ ਬਾਜ਼ਾਰ ਵਿੱਚ ਇਸ ਦੀ ਕਾਫੀ ਮੰਗ ਹੈ, ਕਿਉਂਕਿ ਲੋਕ ਆਰਗੈਨਿਕ ਫਲਾਂ ਦੀ ਲਗਾਤਾਰ ਮੰਗ ਕਰ ਰਹੇ ਹਨ।
ਇਸ ਤਰ੍ਹਾਂ ਕਮਾਓ ਇੱਕ ਵਾਰ ਵਿੱਚ ਲੱਖਾਂ ਦਾ ਮੁਨਾਫ਼ਾ
ਕਿਸਾਨ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ "ਉਸਨੇ ਬਾਗ 2020 ਵਿੱਚ ਲਾਇਆ ਸੀ ਅਤੇ ਸ਼ੁਰੂ ਵਿੱਚ ਇਸਦੀ ਲਾਗਤ 2.5 ਲੱਖ ਰੁਪਏ ਸੀ। ਸੁਨੀਲ ਨੇ ਦੱਸਿਆ ਕਿ “ਉਸਦੇ ਭਰਾ ਨੇ ਇਹ ਆਰਗੈਨਿਕ ਬੇਰ ਦਾ ਬਾਗ਼ ਲਗਾਉਣ ਦੀ ਸਲਾਹ ਦਿੱਤੀ ਸੀ। ਜਿਸ ਤੋਂ ਬਾਅਦ ਉਸਨੇ 1 ਏਕੜ ਵਿੱਚ 3 ਕਿਸਮਾਂ ਦੇ ਬੇਰ ਲਾਏ ਅਤੇ ਲੱਖਾਂ ਦਾ ਮੁਨਾਫ਼ਾ ਖੱਟਿਆ। ਸੁਨੀਲ ਹੁਣ ਇਸ ਬੇਰ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕਰ ਰਿਹਾ ਹੈ।
ਦੱਸ ਦਈਏ ਕਿ ਕਿਸਾਨ ਵੱਲੋ ਇਸ ਬੇਰੀ ਦੇ ਬਾਗ ਵਿੱਚ ਗੋਬਰ ਅਤੇ ਗਊ ਮੂਤਰ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।
ਇਹ ਵੀ ਪੜ੍ਹੋ : Health Tips: ਸਿਹਤਮੰਦ ਰਹਿਣ ਅਤੇ ਬੀਮਾਰੀਆਂ ਤੋਂ ਬਚਣ ਲਈ ਇਨ੍ਹਾਂ ਟਿਪਸ ਦਾ ਕਰੋ ਪਾਲਣ !
Summary in English: Farmer is earning millions of rupees by organic farming! Harvest occurs every month