ਅੰਕੜੇ ਦੱਸਦੇ ਹਨ ਕਿ ਵਿਸ਼ਵ ਪੱਧਰ ਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਪੱਖੋਂ ਭਾਰਤ ਵਿੱਚ 12-15% ਰਕਬੇ ਉੱਪਰ 6-7% ਬਨਸਪਤੀ ਤੇਲ ਦੀ ਪੈਦਾਵਾਰ ਹੁੰਦੀ ਹੈ, ਜਦੋਂਕਿ ਖਾਣ ਵਾਲੇ ਤੇਲ ਦੀ ਘਰੇਲੂ ਖਪਤ 9-10% ਹੈ, ਜਿਸ ਲਈ ਦੇਸ਼ 13.6% ਤੇਲ ਦੀ ਮਾਤਰਾ ਦਰਾਮਦ ਕਰਦਾ ਹੈ। ਅਨਾਜ਼ ਤੋਂ ਬਾਅਦ, ਤੇਲ ਬੀਜ ਫਸਲਾਂ ਖੇਤੀਬਾੜੀ ਆਰਥਿਕਤਾ ਦਾ ਦੂਜਾ ਸੱਭ ਤੋਂ ਮਹੱਤਵਪੂਰਨ ਆਧਾਰ ਹਨ।
ਅਮਰੀਕਾ, ਚੀਨ, ਬ੍ਰਾਜ਼ੀਲ ਅਤੇ ਅਰਜਨਟੀਨਾ ਤੋਂ ਬਆਦ ਭਾਰਤ, ਵਿਸ਼ਵ ਦੀ 5ਵੀਂ ਸੱਭ ਤੋਂ ਵੱਡੀ ਬਨਸਪਤੀ ਤੇਲ ਦੀ ਅਰਥਵਿਵਸਥਾ ਹੈ। ਪਰ ਤੇਲ ਬੀਜਾਂ ਦਾ ਘਰੇਲੂ ਉਤਪਾਦਨ ਦੇਸ਼ ਦੀ ਖਾਣ ਵਾਲੇ ਤੇਲ ਦੀ ਮੰਗ ਨੂੰ ਪੂਰਾ ਕਰਨ ਲਈ ਸੰਤੋਸ਼ਜਮਕ ਨਹੀਂ ਹੈ। ਖਾਣ ਵਾਲੇ ਤੇਲ ਦੀ ਘਰੇਲੂ ਮੰਗ ਦਾ ਲੱਗਭੱਗ 50% ਤੋਂ ਵੱਧ ਮਹਿੰਗੇ ਆਯਾਤ ਰਾਹੀਂ ਪੂਰਾ ਕੀਤਾ ਜਾਂਦਾ ਹੈ। ਕਾਰਨ ਸ਼ਾਇਦ ਇਹ ਹੋਵੇ ਕਿ ਖਾਣ ਵਾਲੇ ਤੇਲ ਦਾ ਤਕਰੀਬਨ 90% ਹਿੱਸਾ, ਕੇਵਲ ਦੋ ਫਸਲਾਂ-ਮੂੰਗਫਲੀ ਅਤੇ ਸਰੋਂ ਤੋਂ ਹੀ ਆਉਂਦਾ ਹੈ।
ਹਾਲਾਂਕਿ 2017 ਤੋਂ ਬਾਅਦ ਪੰਜਾਬ ਵਿੱਚ ਗੋਭੀ ਸਰੋਂ ਅਤੇ ਰਾਇਆ ਦੀਆਂ ਕਨੋਲਾ ਕੁਆਲਿਟੀ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਸੁਧਰੀਆਂ ਕਿਸਮਾਂ ਦੀ ਬਦੌਲਤ, ਸਰੋਂ ਦੀ ਕਾਸ਼ਤ ਹੇਠ ਰਕਬੇ ਵਿੱਚ ਜਿਕਰਯੋਗ ਵਾਧਾ ਹੋਇਆ ਹੈ, ਪਰ ਕਿਉਂਕਿ ਸਰੋਂ ਦੀ ਕਾਸ਼ਤ ਆਮ ਤੌਰ ‘ਤੇ ਘੱਟ/ਮਾੜੇ ਪਾਣੀ ਅਤੇ ਘੱਟ ਉਪਜਾਊ ਸ਼ਕਤੀ ਵਾਲੀਆਂ ਜਮੀਨਾਂ ਉੱਪਰ ਕੀਤੀ ਜਾਂਦੀ ਹੈ ਅਤੇ ੳਤਪਾਦਨ ਤਕਨੀਕਾਂ ਜਿਵੇਂ ਜਮੀਨ ਦੀ ਚੋਣ, ਬੀਜ ਦੀ ਚੋਣ, ਸਮੇਂ ਸਿਰ ਬਿਜਾਈ, ਲੋੜੀਂਦੀ ਖਾਦ, ਸਿੰਚਾਈ ਤੇ ਬੂਟਿਆਂ ਦੀ ਸਹੀ ਘਣਤਾ ਲਈ ਸਮੇਂ ਸਿਰ ਵਿਰਲਾ ਕਰਨ ਦੇ ਨਾਲ ਨਾਲ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਪੱਖੋਂ ਸਮਝੌਤੇ ਕਾਰਨ ਫਸਲ ਦੀ ਪੈਦਾਵਾਰ ਵਿੱਚ ਕਮੀਂ ਰਹਿ ਜਾਂਦੀ ਹੈ।
ਜਿਕਰਯੋਗ ਹੈ ਕਿ ਕਨੋਲਾ ਕੁਆਲਿਟੀ ਵਾਲੀਆਂ ਕਿਸਮਾਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ 2% ਤੋਂ ਘੱਟ ਹੋਣ ਕਰਕੇ, ਇਹ ਕੇਵਲ ਮਨੁੱਖੀ ਸਿਹਤ ਹੀ ਚੰਗਾ ਨਹੀ ਸਗੋਂ ਇਸਦੀ ਖਲ, ਗਲੁਕੋਸਿਨੋਲੇਟਸ ਦੀ ਘੱਟ ਮਾਤਰਾ ਹੋਣ ਕਰਕੇ ਪਸ਼ੂਆਂ ਲਈ ਵੀ ਬੇਹਤਰ ਹੈ। ਇਸ ਲਈ ਆਰਥਿਕਤਾ ਦੇ ਪੱਖ ਤੋਂ ਉਤਪਾਦਨ ਘੱਟ ਹੋਣ ਦੇ ਬਾਵਜੂਦ, ਸਰੋਂ ਦੀ ਪ੍ਰੋਸੈਸਿੰਗ ਕਰਕੇ ਸੁਚੱਜੇ ਮੰਡੀਕਰਨ ਦੁਆਰਾ ਮੁਨਾਫੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਇਸ ਕਰਕੇ ਸਰੋਂ ਦੀ ਕਾਸ਼ਤ ਤੋਂ ਵਧੇਰੇ ਝਾੜ ਲੈਣ ਲਈ ਵਿਗਿਆਨਕ ਨੁਕਤਿਆਂ ਉਪਰ ਅਮਲ ਕਰਨ ਦੇ ਨਾਲ ਨਾਲ ਸਰੋਂ ਦੀ ਪ੍ਰੋਸੈਸਿੰਗ ਕਰਕੇ ਤੇਲ ਉਤਪਾਦਨ ਵੱਲ ਵੀ ਧਿਆਨ ਦੇਣਾ ਸਮੇਂ ਦੀ ਲੋੜ ਹੈ। ਇਸ ਨਾਲ ਜਿੱਥੇ ਤੇਲ ਦੀਆਂ ਘਰੇਲੂ ਲੋੜਾਂ ਦੀ ਪੂਰਤੀ ਹੋਵੇਗੀ, ਉੱਥੇ ਤੇਲ ਦੇ ਮੰਡੀਕਰਨ ਦਾ ਭਰਪੂਰ ਲਾਹਾ ਲਿਆ ਜਾ ਸਕਦਾ ਹੈ।
ਸਾਲ 2017 ਦੌਰਾਨ ਲਗਾਏ ਪ੍ਰਦਰਸ਼ਨੀ ਪਲਾਟ ਦੇ ਅੰਕੜਿਆਂ ਰਾਹੀਂ ਇਹ ਦੇਖਿਆ ਗਿਆ ਹੈ ਕਿ ਤੇਲ ਬੀਜ ਉਤਪਾਦਨ ਨਾਲ ਜਿੱਥੇ 1.0 ਰੁਪਏ ਖਰਚ ਕੇ 2.9 ਰੁਪਏ ਆਮਦਨ ਹੁੰਦੀ ਹੈ, ਉੱਥੇ ਪ੍ਰੋਸੈਸਿੰਗ ਕਰਕੇ ਤੇਲ ਦੇ ਮੰਡੀਕਰਨ ਦੁਆਰਾ 29364 ਰੁਪਏ ਪ੍ਰਤੀ ਹੈਕਟੇਅਰ ਵਾਧੂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਖੇਤੀਬਾੜੀ ਪ੍ਰੋਸੈਸਿੰਗ ਲਈ ਸਿਖਲਾਈ ਕੈਂਪ ਦਾ ਆਯੋਜਨ, ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਤੇ ਜ਼ੋਰ
ਹੇਠਾਂ ਦਿੱਤੀ ਸਾਰਨੀ ਤੋਂ ਪਤਾ ਲਗਦਾ ਹੈ ਕਿ 15.5 ਕੁਇੰਟਲ ਪ੍ਰਤੀ ਹੈਕਟੇਅਰ ਘੱਟੋ-ਘੱਟ ਉਤਪਾਦਨ ਨਾਲ ਸਰੋਂ ਦੀ ਵਿਕਰੀ ਤੋਂ 57746 ਰੁਪਏ ਦੀ ਆਮਦਨ ਹੁੰਦੀ ਹੈ ਜਦਕਿ ਪ੍ਰੋਸੈਸਿੰਗ ਉੱਪਰ 10540 ਰੁਪਏ ਹੋਰ ਖਰਚ ਕਰਕੇ ਤੇਲ ਅਤੇ ਖਲ ਦੀ ਖੁੱਲੀ ਵਿਕਰੀ ਨਾਲ ਇਹ ਆਮਦਨ 97650 ਰੁਪਏ ਪ੍ਰਤੀ ਹੈਕਟੇਅਰ ਹੋ ਸਕਦੀ ਹੈ।ਇਸਦੇ ਨਾਲ ਨਾਲ ਰੁਜਗਾਰ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ।
ਸਾਰਨੀ: ਸਰ੍ਹੋਂ ਦੇ ਉਤਪਾਦਨ ਉਪਰੰਤ ਪ੍ਰੋਸੈਸਿੰਗ ਦਾ ਆਰਥਿਕ ਵਿਸਲੇਸ਼ਣ:
Summary in English: Doubling of Farmers Income: Oilseed processing to get additional income