ਗੰਨਾ ਭਾਰਤ ਦੀਆਂ ਮੁੱਖ ਵਪਾਰਕ ਫਸਲਾਂ ਵਿੱਚੋਂ ਇੱਕ ਹੈ। ਗੰਨੇ ਦੀ ਕਾਸ਼ਤ 3.93 ਮਿਲੀਅਨ ਹੈਕਟੇਅਰ ਖੇਤਰ ਵਿੱਚ ਉਗਾਈ ਜਾਂਦੀ ਹੈ, ਜਿਸਦੀ ਸਾਲਾਨਾ ਉਤਪਾਦਨ 170 ਮਿਲੀਅਨ ਟਨ ਹੈ। ਭਾਰਤ ਵਿੱਚ ਗੰਨੇ ਦੀ ਉਤਪਾਦਕਤਾ ਲਗਭਗ 67 ਟਨ/ਹੈਕਟੇਅਰ ਹੈ। ਭਾਰਤ ਵਿੱਚ ਗੰਨਾ ਮੁੱਖ ਤੋਰ ਤੇ ਪੰਜਾਬ, ਬਿਹਾਰ, ਹਰਿਆਣਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ `ਚ ਉਗਾਇਆ ਜਾਂਦਾ ਹੈ।
ਗੰਨੇ ਦੀ ਕਾਸ਼ਤ
ਗੰਨੇ ਦੀ ਬਿਜਾਈ ਤਿੰਨ ਮੌਸਮਾਂ ਵਿੱਚ ਕੀਤੀ ਜਾਂਦੀ ਹੈ ਜੋ ਕਿ ਸਰੂ- ਜਨਵਰੀ-ਫਰਵਰੀ, ਅਸਾਲੀ-ਜੁਲਾਈ-ਅਗਸਤ ਅਤੇ ਪੂਰਵ-ਮੌਸਮੀ-ਅਕਤੂਬਰ-ਨਵੰਬਰ ਹਨ। ਸਭ ਤੋਂ ਪਹਿਲਾਂ ਕਿਸਾਨ ਨੂੰ ਆਪਣੇ ਖੇਤ `ਚ ਚੰਗੀ ਤਰ੍ਹਾਂ ਹੱਲ ਵਾਹੁਣਾ ਚਾਹੀਦਾ ਹੈ। ਗੰਨੇ ਦੀ ਚੰਗੀ ਕਾਸ਼ਤ ਲਈ 20 ਡਿਗਰੀ ਸੈਲਸੀਅਸ ਤੋਂ 50 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਵਧੀਆ ਹੁੰਦਾ ਹੈ।
ਕੁਝ ਹੋਰ ਖਾਸ ਜਾਣਕਾਰੀ
ਗੰਨਾ ਦਰਮਿਆਨੀ ਤੋਂ ਭਾਰੀ ਜ਼ਮੀਨਾਂ 'ਤੇ ਵਧੀਆ ਉੱਗਦਾ ਹੈ। ਉਪਜਾਊ ਮਿੱਟੀ ਵਿੱਚ 90 ਸੈਂਟੀਮੀਟਰ ਦੇ ਅੰਤਰ ਤੇ ਗੰਨੇ ਦੀ ਕਾਸ਼ਤ ਹੋਰ ਵੀ ਵਧੀਆ ਸਿੱਧ ਹੁੰਦੀ ਹੈ। ਗੰਨੇ ਦੇ ਖੇਤ `ਚ ਪੈਦਾਵਾਰ ਨੂੰ ਵਧਾਉਣ ਲਈ 10-12 ਟਨ ਪ੍ਰਤੀ ਹੈਕਟੇਅਰ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਗੰਨੇ ਦੀ ਫ਼ਸਲ ਲਈ 180-200 ਕਿਲੋ ਨਾਈਟ੍ਰੋਜਨ (nitrogen), 60-80 ਕਿਲੋ ਫਾਸਫੋਰਸ (phosphorus), 50-60 ਕਿਲੋ ਪੋਟਾਸ਼ (potash) ਅਤੇ 30 ਕਿਲੋ ਸਲਫਰ (sulphur) ਦੀ ਲੋੜ ਹੁੰਦੀ ਹੈ।
ਗੰਨੇ ਲਈ ਸਿੰਚਾਈ ਵੱਖ-ਵੱਖ ਪੜਾਵਾਂ ਦੌਰਾਨ ਕੀਤੀ ਜਾਂਦੀ ਹੈ। ਜਿਵੇਂ ਕਿ ਟਿਲਰਿੰਗ ਪੜਾਅ ਲਈ 36 ਤੋਂ 100 ਦਿਨ ਤੱਕ ਵਿਸ਼ਾਲ ਵਿਕਾਸ ਪੜਾਅ (101 - 270 ਦਿਨ) ਤੱਕ ਪਰਿਪੱਕਤਾ ਪੜਾਅ (271 - ਵਾਢੀ) ਤੱਕ ਸ਼ਾਮਲ ਹਨ।
ਗੰਨੇ ਦੀ ਫ਼ਸਲ `ਚ ਜ਼ਿਆਦਾਤਰ ਦੀਮਕ ਅਤੇ ਤਣੇ ਨੂੰ ਬੋਰ ਕਰਨ ਵਾਲੇ ਕੀੜੇ ਹਮਲਾ ਕਰਦੇ ਹਨ। ਜੋ ਗੰਨੇ ਦੀ ਪੈਦਾਵਾਰ ਨੂੰ ਘਟਾ ਦਿੰਦੇ ਹਨ। ਇਸ ਤਰ੍ਹਾਂ ਦੀ ਸਮਸਿਆ `ਤੋਂ ਬਚਨ ਲਈ ਕਿਸਾਨ ਭਰਾਵਾਂ ਨੂੰ ਆਪਣੇ ਖੇਤ `ਚ 350-400 ਲੀਟਰ ਪਾਣੀ ਵਿੱਚ 2 ਲਿਟਰ ਕਲੋਰਪਾਈਰੀਫਾਸ ਮਿਲਾ ਕੇ ਪ੍ਰਤੀ ਏਕੜ ਦੀ ਸੁਲਾਹ ਦਿੱਤੀ ਜਾਂਦੀ ਹੈ।
ਗੰਨੇ ਦੀ ਵਾਢੀ ਨਵੰਬਰ ਤੋਂ ਲੈ ਕੇ ਮਾਰਚ-ਅਪ੍ਰੈਲ ਮਹੀਨੇ ਤੱਕ ਕੀਤੀ ਜਾਂਦੀ ਹੈ। ਉਹ ਵੇਲਾ ਵਾਢੀ ਲਈ ਸਭ ਤੋਂ ਵਧੀਆ ਹੁੰਦਾ ਹੈ, ਜਦੋਂ ਗੰਨੇ ਦੇ ਰਸ ਵਿੱਚ ਖੰਡ ਦੀ ਮਾਤਰਾ ਸਭ ਤੋਂ ਵੱਧ ਹੋਵੇ। ਵਾਢੀ ਹਮੇਸ਼ਾ ਜ਼ਮੀਨ ਦੀ ਸਤ੍ਹਾ ਤੋਂ ਹੀ ਕਰੋ।
ਇਹ ਵੀ ਪੜੋ: ਖੇਤ ਦੇ ਆਲੇ-ਦੁਆਲੇ ਬਾਂਸ ਦੀ ਖੇਤੀ ਕਰੋ ਤੇ ਲੱਖਪਤੀ ਬਣੋ!
ਗੰਨੇ ਦੀਆਂ ਕਿਸਮਾਂ:
CO - 8014 (ਮਹਾਲਕਸ਼ਮੀ), CO - 86032 (ਨੀਰਾ), ਸੀਓ - 8011, ਸੀਓਐਮ - 7114 ਅਜਿਹੀਆਂ ਕਿਸਮਾਂ ਹਨ, ਜੋ ਵਿਗਿਆਨੀਆਂ ਦੁਆਰਾ ਪੈਦਾਵਾਰ ਵਧਾਉਣ `ਚ ਸਹਾਇਕ ਹਨ।
ਇੱਕ ਖਾਸ ਢੰਗ:
ਪ੍ਰੋਪਿੰਗ: ਇਹ ਮੁੱਖ ਤੌਰ 'ਤੇ ਗੰਨੇ ਦੀ ਫ਼ਸਲ ਨੂੰ ਡਿਗਣ ਤੋਂ ਬਚਨ ਲਈ ਕੀਤਾ ਜਾਂਦਾ ਹੈ। ਹੇਠਲੇ ਸੁੱਕੇ ਅਤੇ ਹਰੇ ਪੱਤਿਆਂ ਦੀ ਵਰਤੋਂ ਕਰਕੇ ਪੱਤਿਆਂ ਨੂੰ ਜੋੜਨ ਦੇ ਕੰਮ ਨੂੰ ਪ੍ਰੋਪਿੰਗ ਕਿਹਾ ਜਾਂਦਾ ਹੈ। ਇਹ ਪ੍ਰਕ੍ਰਿਆ ਮੁੱਖ ਤੋਰ ਤੇ ਜੁਲਾਈ ਜਾਂ ਅਗਸਤ ਦੇ ਮਹੀਨੇ ਦੇ ਦੌਰਾਨ ਕੀਤੀ ਜਾਂਦੀ ਹੈ। ਕਿਸਾਨ ਭਰਾਵੋ ਜਦੋਂ ਤੁਹਾਡੀ ਫ਼ਸਲ 210 ਦਿਨਾਂ ਦੀ ਹੋ ਜਾਵੇ ਉਸ ਵੇਲੇ ਇਹ ਪ੍ਰੋਪਿੰਗ ਦੇ ਕੰਮ ਨੂੰ ਮੁਕੰਮਲ ਕਰ ਦੀਓ।
ਗੰਨੇ ਦੀ ਪੈਦਾਵਾਰ: ਜੇਕਰ ਗੰਨੇ ਦੀ ਕਾਸ਼ਤ ਸਹੀ ਢੰਗ ਨਾਲ ਕੀਤੀ ਜਾਵੇ ਤਾਂ 1500-1600 ਕੁਇੰਟਲ / ਹੈਕਟੇਅਰ ਦੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ।
Summary in English: Cultivate sugarcane in this way, you will earn a lot!