1. Home
  2. ਖੇਤੀ ਬਾੜੀ

ਵੈਟਨਰੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਬਲਜੀਤ ਸਿੰਘ ਨੂੰ ਕੈਨੇਡਾ ਦੀ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਚੁਣਿਆ ਗਿਆ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਵੈਟਨਰੀ ਸਾਇੰਸ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਬਲਜੀਤ ਸਿੰਘ ਨੂੰ ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ (ਖੋਜ) ਦੇ ਅਹੁਦੇ ਲਈ ਚੁਣਿਆ ਗਿਆ ਹੈ।ਉਹ 01 ਫਰਵਰੀ 2021 ਨੂੰ ਇਸ ਅਹੁਦੇ ਦਾ ਕਾਰਜਭਾਰ ਸੰਭਾਲਣਗੇ।ਇਸ ਸਮੇਂ ਉਹ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿਖੇ ਵੈਟਨਰੀ ਮੈਡੀਸਨ ਦੇ ਡੀਨ ਵਜੋਂ ਸੇਵਾ ਨਿਭਾ ਰਹੇ ਹਨ।

KJ Staff
KJ Staff

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਵੈਟਨਰੀ ਸਾਇੰਸ ਕਾਲਜ ਦੇ ਪੁਰਾਣੇ ਵਿਦਿਆਰਥੀ ਡਾ. ਬਲਜੀਤ ਸਿੰਘ ਨੂੰ ਕੈਨੇਡਾ ਦੀ ਸਸਕੈਚਵਨ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ (ਖੋਜ) ਦੇ ਅਹੁਦੇ ਲਈ ਚੁਣਿਆ ਗਿਆ ਹੈ।ਉਹ 01 ਫਰਵਰੀ 2021 ਨੂੰ ਇਸ ਅਹੁਦੇ ਦਾ ਕਾਰਜਭਾਰ ਸੰਭਾਲਣਗੇ।ਇਸ ਸਮੇਂ ਉਹ ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਵਿਖੇ ਵੈਟਨਰੀ ਮੈਡੀਸਨ ਦੇ ਡੀਨ ਵਜੋਂ ਸੇਵਾ ਨਿਭਾ ਰਹੇ ਹਨ।

ਡਾ. ਬਲਜੀਤ ਇਕ ਨਾਮਵਰ ਖੋਜੀ, ਸਿੱਖਿਆ ਸ਼ਾਸਤਰੀ ਅਤੇ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਵੈਟਨਰੀ ਮੈਡੀਸਨ ਅਤੇ ਪਸ਼ੂਆਂ ਦੇ ਫੇਫੜਿਆਂ ਦੀ ਸੋਜਿਸ਼ ਦੀ ਬਿਮਾਰੀ ਸੰਬੰਧੀ ਖੋਜੀ ਦੇ ਤੌਰ ’ਤੇ ਵਿਸ਼ੇਸ਼ ਸਥਾਨ ਹੈ।ਉਨ੍ਹਾਂ ਨੇ ਆਪਣੀ ਪੜ੍ਹਾਈ ਬੈਚਲਰ ਆਫ ਵੈਟਨਰੀ ਸਾਇੰਸ ਅਤੇ ਮਾਸਟਰ ਇਨ ਵੈਟਨਰੀ ਸਾਇੰਸ, ਪੰਜਬ ਖੇਤੀਬਾੜੀ ਯੂਨੀਵਰਸਿਟੀ ਦੇ ਵੈਟਨਰੀ ਸਾਇੰਸ ਕਾਲਜ ਤੋਂ ਕੀਤੀ ਜੋ ਕਾਲਜ ਕਿ ਬਾਅਦ ਵਿਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਤੌਰ ’ਤੇ ਸਥਾਪਿਤ ਹੋਇਆ।ਉਨ੍ਹਾਂ ਨੇ ਆਪਣੀ ਪੀਐਚ.ਡੀ ਓਂਟਾਰੀਓ ਦੀ ਗਲੇਫ ਯੂਨੀਵਰਸਿਟੀ ਅਤੇ ਉਸ ਤੋਂ ਬਾਅਦ ਦੀ ਵਿਦਿਆ ਅਮਰੀਕਾ ਦੇ ਟੈਕਸਾਸ ਅਤੇ ਕੋਲੰਬੀਆ ਯੂਨੀਵਰਸਿਟੀਆਂ ਤੋਂ ਗ੍ਰਹਿਣ ਕੀਤੀ।ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ।ਜਿਨ੍ਹਾਂ ਵਿਚ ਕੈਨੇਡਾ ਦਾ ਸਭ ਤੋਂ ਉੱਚਾ ਅਧਿਆਪਨ ਸੰਬੰਧੀ ਸਨਮਾਨ 3 ਐਮ ਰਾਸ਼ਟਰੀ ਸਿੱਖਿਆ ਫੈਲੋਸ਼ਿਪ ਅਤੇ ਪ੍ਰੋਵੋਸਟ ਵਰਗੇ ਮਾਣਮੱਤੇ ਸਨਮਾਨ ਸ਼ਾਮਿਲ ਹਨ।ਉਹ ‘ਇਕ ਵਿਸ਼ਵ ਇਕ ਸਿਹਤ’ ਸੰਕਲਪ ਦੇ ਖੋਜੀ ਕਾਰਜਾਂ ਲਈ ਜਾਣੇ ਜਾਂਦੇ ਹਨ।ਉਨ੍ਹਾਂ ਨੇ ਲਾਗ ਵਾਲੀਆਂ ਬਿਮਾਰੀਆਂ, ਭੋਜਨ ਸੁਰੱਖਿਆ ਅਤੇ ਜਨਤਕ ਨੀਤੀ ਬਨਾਉਣ ਵਰਗੇ ਖੋਜ ਕੰਮਾਂ ਵਿਚ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਮਿਲ ਕੇ ਮਹੱਤਵਪੂਰਣ ਕਾਰਜ ਕੀਤਾ ਹੈ।ਇਸ ਸੰਬੰਧੀ ਉਹ ਕਈ ਵਾਰ ਕੈਨੇਡਾ ਤੋਂ ਖੋਜਾਰਥੀਆਂ ਦੀ ਟੀਮ ਲੈ ਕੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਆਏ ਹਨ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਇਸ ਚੋਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵੈਟਨਰੀ ਯੂਨੀਵਰਸਿਟੀ ਦੋਵਾਂ ਨਾਲ ਜੁੜੇ ਡਾ. ਬਲਜੀਤ ਸਿੰਘ ਇਸ ਅਹਿਮ ਮੁਕਾਮ ’ਤੇ ਪਹੁੰਚੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਕਈ ਖੋਜ ਕਾਰਜਾਂ ’ਤੇ ਡਾ. ਬਲਜੀਤ ਅਤੇ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਕਾਰਜ ਕਰ ਰਹੀ ਹੈ, ਜਿਸ ਵਿਚ ਦੁਵੱਲੇ ਖੋਜ ਕਾਰਜ ਤੇ ਅਧਿਆਪਨ ਕਾਰਜ ਸ਼ਾਮਿਲ ਹਨ।ਕੈਲਗਰੀ ਯੂਨੀਵਰਸਿਟੀ ਜਿਥੇ ਉਹ ਇਸ ਸਮੇਂ ਕਾਰਜਸ਼ੀਲ ਹਨ ਵਲੋਂ ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਕਈ ਅੰਤਰ-ਰਾਸ਼ਟਰੀ ਕਾਰਜਸ਼ਾਲਾਵਾਂ ਕਰਵਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਬਿਮਾਰੀਆਂ ਦੀ ਰੂਪ ਰੇਖਾ ਨੂੰ ਸਮਝਣ ਦੇ ਢਾਂਚਾ ਪ੍ਰਬੰਧ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਡਾ. ਬਲਜੀਤ ਸਿੰਘ ਦੇ ਇਸ ਮੁਕਾਮ ’ਤੇ ਪਹੁੰਚਣ ਨਾਲ ਨਵੀਂ ਪੀੜ੍ਹੀ ਦੇ ਖੋਜੀਆਂ ਅਤੇ ਮੋਹਰੀ ਵੈਟਨਰੀ ਡਾਕਟਰਾਂ ਨੂੰ ਇਕ ਨਵਾਂ ਉਤਸਾਹ ਮਿਲੇਗਾ ਕਿਉਂਕਿ ਉਹ ਹੁਣ ਇਕ ਪ੍ਰੇਰਣਾ ਸਰੋਤ ਹਨ।

 

ਲੋਕ ਸੰਪਰਕ ਦਫਤਰ

ਪਸਾਰ ਸਿੱਖਿਆ ਨਿਰਦੇਸ਼ਾਲਾ

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

Summary in English: A member of the Board of Governors of the Veterinary University, Dr. Baljit Singh was elected Vice President of the University of Canada

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters