ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬਿਜ਼ਨਸ ਆਈਡੀਆ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਸਿਰਫ਼ 15000 ਰੁਪਏ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਚੰਗਾ ਮੁਨਾਫ਼ਾ ਕਮਾ ਸਕਦੇ ਹੋ।
ਜੇਕਰ ਤੁਸੀ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ-ਵਿਚਾਰ ਕਰ ਰਹੇ ਹੋ ਅਤੇ ਤੁਹਾਡੇ ਕੋਲ ਪੈਸਿਆਂ ਦੀ ਘਾਟ ਹੈ, ਤਾਂ ਅੱਜ ਅੱਸੀ ਤੁਹਾਨੂੰ ਘੱਟ ਪੈਸਿਆਂ ਵਿੱਚ ਵਧੀਆ ਕਾਰੋਬਾਰ ਸ਼ੁਰੂ ਕਰਨ ਬਾਰੇ ਦੱਸਣ ਜਾ ਰਹੇ ਹਾਂ। ਇਨ੍ਹਾਂ ਹੀ ਨਹੀਂ, ਜਿਸ ਵਪਾਰਕ ਵਿਚਾਰ ਨੂੰ ਅੱਜ ਅੱਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਸ ਨੂੰ ਤੁਸੀ ਆਪਣੀ ਨੌਕਰੀ ਦੇ ਨਾਲ ਵੀ ਆਸਾਨੀ ਨਾਲ ਕਰ ਸਕਦੇ ਹੋ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਤੁਲਸੀ ਦੀ ਖੇਤੀ ਬਾਰੇ। ਦੱਸ ਦਈਏ ਕਿ ਇਸ ਕਾਰੋਬਾਰ ਦੀ ਖਾਸ ਗੱਲ ਇਹ ਹੈ ਕਿ ਇਹ ਘੱਟ ਸਮੇ ਅਤੇ ਘੱਟ ਲਾਗਤ ਵਿੱਚ ਆਸਾਨੀ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ।
ਉਂਝ ਤਾਂ ਤੁਲਸੀ ਦਾ ਬੂਟਾ ਹਰ ਕਿਸੇ ਦੇ ਘਰ ਵਿੱਚ ਆਸਾਨੀ ਨਾਲ ਲੱਭ ਜਾਂਦਾ ਹੈ ਅਤੇ ਹਰ ਕੋਈ ਜਾਣਦਾ ਹੋਵੇਗਾ ਕਿ ਤੁਲਸੀ ਦਾ ਪੌਦਾ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇੰਨਾ ਹੀ ਨਹੀਂ ਹਿੰਦੂ ਧਰਮ ਵਿੱਚ ਲੋਕ ਇਸ ਦੀ ਪੂਜਾ ਵੀ ਕਰਦੇ ਹਨ। ਤੁਸੀਂ ਚਾਹੋ ਤਾਂ ਇਸ ਦੀ ਖੇਤੀ ਕਰਕੇ ਚੋਖਾ ਮੁਨਾਫਾ ਕਮਾ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਕਾਸਮੈਟਿਕ ਉਤਪਾਦ ਬਣਾਉਣ ਦੇ ਨਾਲ-ਨਾਲ ਦਵਾਈਆਂ ਲਈ ਵੀ ਤੁਲਸੀ ਦੀ ਵਰਤੋਂ ਕੀਤੀ ਜਾਂਦੀ ਹੈ।
ਜਿਕਰਯੋਗ ਹੈ ਕਿ ਤੁਲਸੀ ਦੀ ਫ਼ਸਲ 3 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਇੱਕ ਵਿੱਘੇ ਦੀ ਖੇਤੀ ਕਰਨ ਵਿੱਚ 15000 ਰੁਪਏ ਖਰਚ ਆਉਂਦਾ ਹੈ। ਸਾਲ ਵਿੱਚ ਇਸਦੀ ਔਸਤਨ ਉਚਾਈ 2 ਤੋਂ 4 ਫੁੱਟ ਹੁੰਦੀ ਹੈ। ਇਸਦੇ ਫੁੱਲ ਛੋਟੇ ਅਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਹ ਭਾਰਤ ਵਿੱਚ ਹਰ ਜਗ੍ਹਾ 'ਤੇ ਪਾਈ ਜਾਂਦੀ ਹੈ ਪਰ ਜ਼ਿਆਦਾਤਰ ਇਹ ਮੱਧ-ਪ੍ਰਦੇਸ਼ ਵਿੱਚ ਪਾਈ ਜਾਂਦੀ ਹੈ।
ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਦੱਸ ਦਈਏ ਕਿ ਫਸਲ ਦੀ ਵਧੀਆ ਪੈਦਾਵਾਰ ਲਈ ਬਿਜਾਈ ਤੋਂ ਪਹਿਲੇ 15 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਤੁਲਸੀ ਦੇ ਬੀਜਾਂ ਨੂੰ ਤਿਆਰ ਬੈੱਡਾਂ 'ਤੇ ਉਚਿੱਤ ਫਾਸਲੇ 'ਤੇ ਬੀਜੋ। ਮਾਨਸੂਨ ਆਉਣ ਦੇ 8 ਹਫਤੇ ਪਹਿਲਾਂ ਬੀਜਾਂ ਨੂੰ ਬੈੱਡ 'ਤੇ ਬੀਜੋ। ਬੀਜਾਂ ਨੂੰ 2 ਸੈ.ਮੀ. ਡੂੰਘਾਈ 'ਤੇ ਬੀਜੋ। ਬਿਜਾਈ ਦੇ ਬਾਅਦ, ਰੂੜੀ ਦੀ ਖਾਦ ਅਤੇ ਮਿੱਟੀ ਦੀ ਪਤਲੀ ਪਰਤ ਬੀਜਾਂ 'ਤੇ ਬਣਾ ਦਿਓ। ਇਸਦੀ ਸਿੰਚਾਈ ਫੁਹਾਰਾ ਵਿਧੀ ਦੁਆਰਾ ਕੀਤੀ ਜਾਂਦੀ ਹੈ। ਰੋਪਣ ਦੇ 15-20 ਦਿਨਾਂ ਬਾਅਦ, ਨਵੇਂ ਪੌਦਿਆਂ ਨੂੰ ਤੰਦਰੁਸਤ ਬਣਾਉਣ ਲਈ 2% ਯੂਰੀਆ ਦਾ ਘੋਲ ਪਾਓ। 6 ਹਫਤੇ ਪੁਰਾਣੇ ਅਤੇ 4-5 ਪੱਤਿਆਂ ਦੇ ਪੁੰਗਰਨ 'ਤੇ ਅਪ੍ਰੈਲ ਦੇ ਮਹੀਨੇ ਵਿੱਚ ਨਵੇਂ ਪੌਦੇ ਤਿਆਰ ਹੁੰਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਤਿਆਰ ਬੈੱਡਾਂ ਨੂੰ ਪਾਣੀ ਲਾਓ ਤਾਂ ਕਿ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕੇ ਅਤੇ ਰੋਪਣ ਦੇ ਸਮੇਂ ਜੜ੍ਹਾਂ ਮੁਲਾਇਮ ਹੋਣ।
ਇਹ ਵੀ ਪੜ੍ਹੋ : ਨਵੇਂ ਤਰੀਕੇ ਨਾਲ ਉਗਾਓ ਧਨੀਆ! ਦਿਨਾਂ ਵਿੱਚ ਬਣ ਜਾਓ ਲੱਖਪਤੀ!
ਤੁਲਸੀ ਦੇ ਪੌਦੇ ਦੇ ਲਾਭ
-ਤੁਲਸੀ ਦੇ ਪੌਦੇ ਦੀਆਂ ਜੜ੍ਹਾਂ, ਤਣੇ ਅਤੇ ਪੱਤਿਆਂ ਸਮੇਤ ਸਾਰੇ ਹਿੱਸੇ ਦਵਾਈ ਬਣਾਉਣ ਲਈ ਵਰਤੇ ਜਾਂਦੇ ਹਨ।
-ਤੁਲਸੀ ਦੇ ਪੌਦਿਆਂ ਦੀ ਵਰਤੋਂ ਆਯੁਰਵੈਦਿਕ, ਯੂਨਾਨੀ, ਹੋਮਿਓਪੈਥਿਕ ਅਤੇ ਐਲੋਪੈਥਿਕ ਦਵਾਈਆਂ ਵਿੱਚ ਕੀਤੀ ਜਾਂਦੀ ਹੈ।
-ਇਮਿਊਨਿਟੀ ਵਧਾਉਣ ਲਈ ਆਯੁਰਵੈਦਿਕ ਅਤੇ ਕੁਦਰਤੀ ਦਵਾਈਆਂ ਵੀ ਬਹੁਤ ਬਣਾਈਆਂ ਜਾ ਰਹੀਆਂ ਹਨ।
-ਜੀਵਾਣੂਆਂ ਅਤੇ ਵਿਸ਼ਾਣੂਆਂ ਦੇ ਰੋਧਕ ਹੋਣ ਦੇ ਕਾਰਨ ਇਹ ਹਵਾ ਨੂੰ ਸ਼ੁੱਧ ਕਰਨ ਵਿੱਚ ਸਹਾਇਕ ਹੁੰਦਾ ਹੈ।
-ਤੁਲਸੀ ਨਾਲ ਬਣੀਆਂ ਦਵਾਈਆਂ ਨੂੰ ਤਣਾਅ, ਬੁਖਾਰ, ਸੋਜ ਨੂੰ ਘੱਟ ਕਰਨ ਅਤੇ ਸਹਿਣਸ਼ਕਤੀ ਨੂੰ ਵਧਾਉਣ ਲਈ ਵਰਤੀ ਜਾਂਦੀ ਹੈ।
Summary in English: Start this business in just 15,000! Earn Rs 2 to 3 Lakh in 3 Months!