Ginger Powder Spray: ਅੱਜ ਅਸੀਂ ਤੁਹਾਨੂੰ ਮਾਨਸੂਨ ਸੀਜ਼ਨ ਦੌਰਾਨ ਆਪਣੇ ਪੌਦਿਆਂ ਦੀ ਚੰਗੀ ਦੇਖਭਾਲ ਲਈ ਇੱਕ ਵਧੀਆ ਸਪਰੇਅ ਬਾਰੇ ਦੱਸਣ ਜਾ ਰਹੇ ਹਾਂ, ਜੋ ਬਾਗਬਾਨੀ ਲਈ ਬਹੁਤ ਵਧੀਆ ਹੈ। ਅੱਸੀ ਗੱਲ ਕਰ ਰਹੇ ਹਾਂ ਅਦਰਕ ਦੇ ਪਾਊਡਰ ਨਾਲ ਬਣੇ ਸਪਰੇਅ ਦੀ, ਜੋ ਨਾ ਸਿਰਫ ਪੌਦਿਆਂ ਸਗੋਂ ਘਰ ਵਿੱਚੋਂ ਕੀੜੇ-ਮਕੌੜਿਆਂ ਨੂੰ ਵੀ ਦੂਰ ਕਰੇਗੀ।
Homemade Spray for Plants: ਦੇਸ਼ ਦੇ ਸ਼ਹਿਰੀ ਹਿੱਸਿਆਂ ਦੇ ਲੋਕ ਆਪਣੇ ਘਰਾਂ ਦੀ ਛੱਤ ਅਤੇ ਬਾਲਕੋਨੀ 'ਤੇ ਬਾਗਬਾਨੀ ਕਰਦੇ ਹਨ, ਜਿਸ ਨਾਲ ਨਾ ਸਿਰਫ ਉਨ੍ਹਾਂ ਦੇ ਘਰਾਂ ਦੀ ਸੁੰਦਰਤਾ ਵਧਦੀ ਹੈ, ਬਲਕਿ ਉਨ੍ਹਾਂ ਨੂੰ ਫਲ, ਸਬਜ਼ੀਆਂ ਵਰਗੇ ਆਰਗੈਨਿਕ ਉਤਪਾਦ ਵੀ ਮਿਲਦੇ ਹਨ। ਇਹ ਦੇਖਿਆ ਗਿਆ ਹੈ ਕਿ ਅਕਸਰ ਲੋਕ ਇਸ ਕਿਸਮ ਦੀ ਬਾਗਬਾਨੀ ਲਈ ਜੈਵਿਕ ਖਾਦ ਦੀ ਚੋਣ ਕਰਨ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਰਸਾਇਣਕ ਕੀਟਨਾਸ਼ਕ ਅਤੇ ਖਾਦਾਂ ਦਾ ਪੌਦਿਆਂ ਦੇ ਨਾਲ-ਨਾਲ ਲੋਕਾਂ ਦੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ 'ਚ ਅਦਰਕ ਦੇ ਪਾਊਡਰ ਦੀ ਸਪਰੇਅ ਕਿਵੇਂ ਬਣਾ ਸਕਦੇ ਹੋ ਅਤੇ ਇਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ, ਜਿਸ ਦੀ ਮਦਦ ਨਾਲ ਤੁਹਾਡੇ ਪੌਦਿਆਂ ਵਿੱਚੋਂ ਕੀੜੇ-ਮਕੌੜੇ ਖ਼ਤਮ ਹੋ ਜਾਣਗੇ। ਇਸ ਦੇ ਨਾਲ ਹੀ ਮੱਛਰ, ਮੱਖੀਆਂ ਅਤੇ ਕਿਰਲੀਆਂ ਵੀ ਘਰੋਂ ਭੱਜ ਜਾਣਗੀਆਂ।
ਅਦਰਕ ਪਾਊਡਰ ਸਪਰੇਅ ਕਿਵੇਂ ਕਰੀਏ ਤਿਆਰ
● ਸਭ ਤੋਂ ਪਹਿਲਾਂ 3 ਚਮਚ ਅਦਰਕ ਦਾ ਪਾਊਡਰ ਲਓ, ਜੇਕਰ ਪਾਊਡਰ ਨਹੀਂ ਹੈ ਤਾਂ ਤੁਸੀਂ ਘਰ 'ਚ ਅਦਰਕ ਨੂੰ ਪੀਸ ਕੇ ਪਾਊਡਰ ਬਣਾ ਸਕਦੇ ਹੋ।
● ਇਸ ਤੋਂ ਬਾਅਦ ਪਾਊਡਰ 'ਚ ਪਾਣੀ ਅਤੇ 1 ਚਮਚ ਸਿਰਕਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਧਿਆਨ ਰੱਖੋ ਕਿ ਤਰਲ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ।
● ਇਸ ਤੋਂ ਬਾਅਦ ਮਿਸ਼ਰਣ ਵਿਚ 2 ਚਮਚ ਹਾਈਡ੍ਰੋਜਨ ਪਰਆਕਸਾਈਡ ਤਰਲ ਮਿਲਾ ਦਿਓ।
● ਤਿਆਰ ਮਿਸ਼ਰਣ ਨੂੰ ਇੱਕ ਸਪਰੇਅ ਬੋਤਲ ਵਿੱਚ ਪਾਓ ਅਤੇ ਘੋਲ ਨੂੰ ਚੰਗੀ ਤਰ੍ਹਾਂ ਮਿਲਾਓ।
● ਇਸ ਤੋਂ ਬਾਅਦ ਤੁਹਾਡਾ ਅਦਰਕ ਪਾਊਡਰ ਸਪਰੇਅ ਤਿਆਰ ਹੋ ਜਾਵੇਗਾ।
ਇਹ ਵੀ ਪੜ੍ਹੋ : Herbal Gardening: ਕ੍ਰਿਸ਼ਨ, ਕੰਚਨ, ਨਰਿੰਦਰ ਅਤੇ ਗੰਗਾ ਬਨਾਰਸੀ ਕਿਸਮਾਂ ਨਾਲ ਕਰੋ ਬਾਗਬਾਨੀ! ਮਿਲੇਗਾ ਬੰਪਰ ਝਾੜ!
ਅਦਰਕ ਪਾਊਡਰ ਸਪਰੇਅ
ਮਾਹਿਰ ਇਹ ਵੀ ਸਲਾਹ ਦਿੰਦੇ ਹਨ ਕਿ ਸਾਨੂੰ ਰਸਾਇਣਕ ਖਾਦਾਂ ਦੀ ਬਜਾਏ ਜੈਵਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਆਪਣੀ ਬਾਗਬਾਨੀ ਲਈ ਅਦਰਕ ਦੇ ਪਾਊਡਰ ਤੋਂ ਬਣੇ ਸਪਰੇਅ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਪੌਦਿਆਂ ਦੇ ਨਾਲ-ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ। ਤੁਸੀਂ ਅਦਰਕ ਦੇ ਪਾਊਡਰ ਤੋਂ ਤਿਆਰ ਕੀਤੀ ਸਪਰੇਅ ਨੂੰ ਪੌਦਿਆਂ, ਫੁੱਲਾਂ ਦੇ ਪੱਤਿਆਂ ਵਿੱਚ ਸਪਰੇਅ ਕਰੋ, ਜਿਸ ਨਾਲ ਪੌਦਿਆਂ ਵਿੱਚ ਮੌਜੂਦ ਕੀੜੇ-ਮਕੌੜੇ ਖ਼ਤਮ ਹੋ ਜਾਣਗੇ।
ਇਸ ਸਮੇਂ ਮਾਨਸੂਨ ਦਾ ਮੌਸਮ ਚੱਲ ਰਿਹਾ ਹੈ, ਇਸ ਲਈ ਘਰਾਂ ਵਿਚ ਕੀੜੇ-ਮਕੌੜੇ ਹੋਣਾ ਆਮ ਗੱਲ ਹੈ। ਅਜਿਹੇ 'ਚ ਤੁਸੀਂ ਇਸ ਸਪਰੇਅ ਰਾਹੀਂ ਘਰ 'ਚ ਮੌਜੂਦ ਕੀੜੇ-ਮਕੌੜਿਆਂ ਨੂੰ ਵੀ ਦੂਰ ਕਰ ਸਕਦੇ ਹੋ। ਇਸ ਸਪਰੇਅ ਨਾਲ ਕੀੜੇ-ਮਕੌੜੇ ਤਾਂ ਦੂਰ ਹੋ ਜਾਣਗੇ, ਨਾਲ ਹੀ ਮੱਛਰ, ਐਸਪਾਰਗਸ ਬੀਟਲ, ਮੱਖੀਆਂ ਅਤੇ ਕੀੜੀਆਂ ਅਤੇ ਛਿਪਕਲੀਆਂ ਵੀ ਦੂਰ ਭੱਜ ਜਾਣਗੀਆਂ।
Summary in English: Spray ginger powder on plants, know the easy way to make it