ਕਾਲਾ ਅਮਰੂਦ, ਅਮਰੂਦ ਦੀ ਇੱਕ ਨਵੀਂ ਕਿਸਮ ਹੈ। ਕਾਲਾ ਅਮਰੂਦ ਬਾਹਰੋਂ ਕਾਲਾ ਹੁੰਦਾ ਹੈ ਤੇ ਇਸਦਾ ਮਿੱਝ ਗੂੜ੍ਹੇ ਲਾਲ ਰੰਗ ਦਾ ਹੁੰਦਾ ਹੈ। ਇਸਦੇ ਪੱਤੇ ਵੀ ਮਹਿਰੂਨ ਰੰਗ ਦੇ ਹੋ ਜਾਂਦੇ ਹਨ ਜੋ ਕਿ ਵੇਖਣ `ਚ ਬਹੁਤ ਸੋਹਣੇ ਲਗਦੇ ਹਨ। ਇਸ ਕਰਕੇ ਹੀ ਅਮਰੂਦ ਦੀ ਇਹ ਕਿਸਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਕਿਸਾਨਾਂ ਦੇ ਅਨੁਸਾਰ ਇਸ ਨੂੰ ਲੋਕ ਆਮ ਅਮਰੂਦ ਨਾਲੋਂ ਜ਼ਿਆਦਾ ਪਸੰਦ ਕਰ ਰਹੇ ਹਨ ਤੇ ਇਸਦੀ ਬਾਜ਼ਾਰ `ਚ ਮੰਗ ਵੀ ਵੱਧ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਕਿਸਾਨ ਇਸ ਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਕਾਲੇ ਅਮਰੂਦ ਦੀ ਇਹ ਕਿਸਮ ਬਿਹਾਰ ਐਗਰੀਕਲਚਰਲ ਯੂਨੀਵਰਸਿਟੀ ਬੀ.ਏ.ਯੂ (BAU) ਵੱਲੋਂ ਤਿਆਰ ਕੀਤੀ ਗਈ ਹੈ।
ਕਿੱਥੇ ਹੋਈ ਕਾਲੇ ਅਮਰੂਦ ਦੀ ਖੇਤੀ ਸ਼ੁਰੂ?
ਕਾਲੇ ਅਮਰੂਦ ਦੀ ਖੇਤੀ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ `ਚ ਸ਼ੁਰ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਸਿਰਮੌਰ ਦੇ ਪਿੰਡ ਕੋਲਾਰ ਦੇ ਕਿਸਾਨ ਹਿਤੇਸ਼ ਨੇ ਕੁਝ ਸਾਲ ਪਹਿਲਾਂ ਕਾਲੇ ਅਮਰੂਦ ਦੀ ਖੇਤੀ ਸ਼ੁਰੂ ਕੀਤੀ ਸੀ। ਹਿਤੇਸ਼ ਨੇ ਯੂ.ਪੀ (UP) ਦੇ ਸਹਾਰਨਪੁਰ ਦੀ ਨਰਸਰੀ ਤੋਂ ਕਾਲੇ ਅਮਰੂਦ ਦੇ ਬੂਟੇ ਲਿਆ ਕੇ ਆਪਣੇ ਖੇਤਾਂ `ਚ ਲਗਾਏ ਸਨ। ਇਨ੍ਹਾਂ ਬੂਟਿਆਂ ਨੇ ਹੁਣ ਫਲ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ।
ਕਾਲੇ ਅਮਰੂਦ ਦੀਆਂ ਵਿਸ਼ੇਸ਼ਤਾਵਾਂ:
● ਖੇਤੀ ਵਿਗਿਆਨੀਆਂ ਦੇ ਅਨੁਸਾਰ ਇਹ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਨਾਲ ਜਾਨਲੇਵਾ ਬਿਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ।
● ਕਾਲੇ ਅਮਰੂਦ ਦੀ ਇਸ ਖ਼ਾਸ ਕਿਸਮ 'ਚ ਐਂਟੀਆਕਸੀਡੈਂਟ, ਖਣਿਜ ਤੇ ਵਿਟਾਮਿਨ ਵਰਗੇ ਤੱਤ ਜ਼ਿਆਦਾ ਹੁੰਦੇ ਹਨ।
● ਇਸ ਕਿਸਮ `ਚ ਪੌਸ਼ਟਿਕ ਤੱਤ ਆਮ ਅਮਰੂਦ ਨਾਲੋਂ 10 ਤੋਂ 20 ਫ਼ੀਸਦੀ ਵੱਧ ਹੁੰਦੇ ਹਨ।
● ਇਹ ਕੋਰੋਨਾ ਤੋਂ ਬਚਾਉਣ 'ਚ ਵੀ ਸਮਰੱਥ ਹੈ ਕਿਉਂਕਿ ਇਸ ਫਲ ਨੂੰ ਖਾਣ ਨਾਲ ਸਰੀਰ 'ਚ ਇਮਿਊਨਿਟੀ (Immunity) ਤੇਜ਼ੀ ਨਾਲ ਵਧਦੀ ਹੈ।
● ਇਹ ਵੀ ਕਿਹਾ ਜਾਂਦਾ ਹੈ ਕਿ ਕਾਲੇ ਅਮਰੂਦ ਦਾ ਲਗਾਤਾਰ ਸੇਵਨ ਕਰਨ ਨਾਲ ਬੁਢਾਪਾ ਜਲਦੀ ਨਹੀਂ ਆਉਂਦਾ।
ਇਹ ਵੀ ਪੜ੍ਹੋ : ਜਾਮੁਨ ਦੀ ਖੇਤੀ ਤੋਂ ਹੋਵੇਗਾ ਚੰਗਾ ਮੁਨਾਫਾ, ਸਰਕਾਰ ਵੀ ਦੇਵੇਗੀ ਸਬਸਿਡੀ!
ਕਿਸਾਨਾਂ ਲਈ ਸੰਭਾਵਨਾਵਾਂ:
ਜ਼ਿਲ੍ਹਾ ਬਾਗਬਾਨੀ ਵਿਭਾਗ, ਸਿਰਮੌਰ ਦੇ ਪ੍ਰਧਾਨ ਸਤੀਸ਼ ਸ਼ਰਮਾ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਡਾ. ਆਰ.ਕੇ ਪਰੂਥੀ ਸੂਬੇ ਨੂੰ ਫਲਾਂ ਦਾ ਹੱਬ ਬਨਾਉਣਾ ਚਾਹੁੰਦੇ ਹਨ, ਜਿਸਦੇ ਲਈ ਉਹ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਲੇ ਅਮਰੂਦਾਂ ਦੀ ਕਾਸ਼ਤ `ਚ ਬੇਅੰਤ ਸੰਭਾਵਨਾਵਾਂ ਹਨ। ਇਸ ਕਰਕੇ ਜਲਦੀ ਹੀ ਕਿਸਾਨਾਂ ਨੂੰ ਇਸ ਫਲ ਦੇ ਉਤਪਾਦਨ ਦਾ ਵਪਾਰੀਕਰਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।
ਕਾਲੇ ਅਮਰੂਦ ਦੀ ਖੇਤੀ:
● ਕਾਲੇ ਅਮਰੂਦ ਦੀ ਖੇਤੀ ਆਮ ਢੰਗ ਨਾਲ ਹੀ ਕੀਤੀ ਜਾਂਦੀ ਹੈ।
● ਹਿਮਾਚਲ ਪ੍ਰਦੇਸ਼ ਦੀ ਮਿੱਟੀ ਤੇ ਜਲਵਾਯੂ ਇਸ ਫਲ ਲਈ ਬਹੁਤ ਅਨੁਕੂਲ ਹਨ।
● ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਭਵਿੱਖ `ਚ ਕਾਲੇ ਅਮਰੂਦ ਦੀ ਮੰਗ ਆਮ ਅਮਰੂਦ ਨਾਲੋਂ ਵੱਧ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਘੱਟ ਮਿਹਨਤ ਤੇ ਲਾਗਤ `ਚ ਵਧੇਰੇ ਲਾਭ ਮਿਲੇਗਾ।
Summary in English: Know about the characteristics of new variety of guava!