
World Health Day 2021
ਹਰ ਸਾਲ 7 ਅਪ੍ਰੈਲ ਨੂੰ ਵਰਲਡ ਹੈਲਥ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਹੈ।
ਇਕ ਸਿਹਤਮੰਦ ਸਰੀਰ ਲਈ ਨਾ ਸਿਰਫ ਸਰੀਰਿਕ ਪੱਖੋਂ ਸਗੋਂ ਮਾਨਸਿਕ ਰੂਪ ਨਾਲ ਵੀ ਫਿੱਟ ਰਹਿਣ ਦੀ ਲੋੜ ਹੁੰਦੀ ਹੈ। ਤੁਸੀਂ ਆਪਣੀ ਲਾਈਫ ਸਟਾਈਲ ’ਚ ਇਹ ਪੰਜ ਗੱਲਾਂ ਅਪਣਾ ਕੇ ਖ਼ੁਦ ਨੂੰ ਪੂਰੀ ਤਰ੍ਹਾਂ ਨਾਲ ਸਿਹਤਮੰਦ ਰੱਖ ਸਕਦੇ ਹੋ।
ਚੰਗੀ ਨੀਂਦ ਲਓ
ਸਿਹਤਮੰਦ ਸਰੀਰ ਲਈ ਚੰਗੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ। ਜੋ ਲੋਕ ਰਾਤ ਨੂੰ ਠੀਕ ਤਰ੍ਹਾਂ ਨਹੀਂ ਸੋ ਪਾਉਂਦੇ ਉਹ ਹਮੇਸ਼ਾ ਕਿਸੇ ਨਾ ਕਿਸੇ ਬਿਮਾਰੀ ਤੋਂ ਪ੍ਰੇਸ਼ਾਨ ਰਹਿੰਦੇ ਹਨ। ਚੰਗੀ ਨੀਂਦ ਦਾ ਅਸਰ ਸਰੀਰ ਅਤੇ ਦਿਮਾਗ ਦੋਵਾਂ ’ਤੇ ਪੈਂਦਾ ਹੈ ਅਤੇ ਇਸ ਨਾਲ ਬਿਮਾਰ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਜੇਕਰ ਤੁਹਾਨੂੰ ਠੀਕ ਤਰ੍ਹਾਂ ਨੀਂਦ ਨਹੀਂ ਆਉਂਦੀ ਹੈ ਤਾਂ ਰਾਤ ਨੂੰ ਕੌਫੀ ਪੀਣ ਅਤੇ ਦੇਰ ਤੱਕ ਜਾਗਣ ਤੋਂ ਬਚੋ।
ਹੈਲਦੀ ਖੁਰਾਕ
ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਹੈਲਦੀ ਖੁਰਾਕ ਲੈਣੀ ਹੈ। ਇਕ ਦਿਨ ’ਚ ਘੱਟ ਤੋਂ ਘੱਟ ਤਿੰਨ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਖਾਓ। ਰਾਤ ਦਾ ਖਾਣਾ ਹਮੇਸ਼ਾ ਹਲਕਾ ਖਾਓ। ਤੁਹਾਡੇ ਭੋਜਨ ’ਚ ਖ਼ੂਬ ਸਾਰੇ ਫ਼ਲ, ਸਬਜ਼ੀਆਂ, ਸਾਬਤ ਅਨਾਜ਼, ਹੈਲਦੀ ਫੈਟ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਸ਼ਾਮਲ ਹੋਣ।

Healthy Food
ਕਸਰਤ
ਹੈਲਦੀ ਅਤੇ ਫਿੱਟ ਰਹਿਣ ਲਈ ਸਭ ਤੋਂ ਜ਼ਰੂਰੀ ਕਸਰਤ ਕਰਨੀ ਹੈ। ਰਿਸਰਚ ’ਚ ਵੀ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਲੋਕ ਹਫ਼ਤੇ ’ਚ ਤਿੰਨ ਵਾਰ ਤੋਂ ਜ਼ਿਆਦਾ ਕਸਰਤ ਕਰਦੇ ਹਨ ਉਹ ਚੰਗੀ ਅਤੇ ਸਿਹਤਮੰਦ ਜ਼ਿੰਦਗੀ ਜਿਉਂਦੇ ਹਨ। ਇਸ ਲਈ ਤੁਸੀਂ ਡਾਂਸ, ਯੋਗ ਅਤੇ ਰਨਿੰਗ ਵੀ ਕਰ ਸਕਦੇ ਹੋ।
ਮਾਨਸਿਕ ਸਿਹਤ ’ਤੇ ਦਿਓ ਧਿਆਨ
ਸਰੀਰ ਦੇ ਨਾਲ-ਨਾਲ ਤੁਹਾਨੂੰ ਆਪਣੀ ਮਾਨਸਿਕ ਸਿਹਤ ’ਤੇ ਵੀ ਓਨਾ ਹੀ ਧਿਆਨ ਦੇਣਾ ਚਾਹੀਦਾ। ਤੁਸੀਂ ਮਾਨਸਿਕ ਰੂਪ ਨਾਲ ਜਿੰਨੇ ਜ਼ਿਆਦਾ ਸਿਹਤਮੰਦ ਰਹੋਗੇ, ਸਰੀਰਿਕ ਤੌਰ ’ਤੇ ਓਨੇ ਹੀ ਫਿੱਟ ਰਹੋਗੇ। ਆਪਣੀ ਭਾਵਨਾਵਾਂ ’ਤੇ ਤੁਹਾਡਾ ਕੰਟਰੋਲ ਹੋਣਾ ਜ਼ਰੂਰੀ ਹੈ।
ਤਣਾਅ ਤੋਂ ਰਹੋ ਦੂਰ
ਤਣਾਅ ਲੈਣ ਨਾਲ ਭਾਰ ਵਧਣ ਤੋਂ ਲੈ ਕੇ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਤਣਾਅ ਦੂਰ ਕਰਨ ਲਈ ਤੁਸੀਂ ਕਸਰਤ ਕਰ ਸਕਦੇ ਹੋ ਜਾਂ ਫਿਰ ਸੈਰ ’ਤੇ ਵੀ ਜਾ ਸਕਦੇ ਹੋ। ਬ੍ਰੀਦਿੰਗ ਕਸਰਤ ਅਤੇ ਮੈਡੀਟੇਸ਼ਨ ਨਾਲ ਵੀ ਤਣਾਅ ਘੱਟ ਕਰਨ ’ਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ :- ਰੋਟੀ ਤੋਂ ਪਹਿਲਾ ਸਲਾਦ ਖਾਣ ਨਾਲ ਹੋ ਸਕਦੀ ਹੈ ਸ਼ਰੀਰ ਨੂੰ ਕਈ ਗੰਭੀਰ ਬਿਮਾਰੀਆਂ
Summary in English: World Health Day 2021: Focus on mental health to keep your body fit