Farmer Producer Organization: ਕਿਸਾਨ ਇੱਕਜੁੱਟ ਹੋ ਜਾਣ ਤਾਂ ਉਹ ਕੀ ਕੁਝ ਨਹੀਂ ਕਰ ਸਕਦੇ? ਅਜਿਹਾ ਸਵਾਲ ਅਕਸਰ ਮੰਨ ਵਿੱਚ ਆਉਂਦਾ ਹੈ, ਪਰ ਜੇ ਅਸੀਂ ਇਸ ਦੇ ਫਾਇਦਿਆਂ ਬਾਰੇ ਗੱਲ ਕਰੀਏ ਤਾਂ ਕਿਸਾਨ ਏਕਤਾ ਕਿਸਾਨਾਂ ਦਾ ਨਾ ਸਿਰਫ ਮਨੋਬਲ ਵਧਾਉਂਦੀ ਹੈ, ਸਗੋਂ ਖੇਤੀਬਾੜੀ ਦੇ ਕੰਮ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦੀ ਹੈ। ਇਨ੍ਹਾਂ ਹੀ ਨਹੀਂ ਖੇਤੀ ਦੀਆਂ ਦਰਪੇਸ਼ ਚੁਣੌਤੀਆਂ ਨੂੰ ਵੀ ਏਕਤਾ ਰਾਹੀਂ ਹੱਲ ਕੀਤਾ ਜਾ ਸਕਦਾ ਹੈ।
ਇਸ ਲਈ ਕਿਸਾਨਾਂ ਨੂੰ ਇਕਜੁੱਟ ਕਰਨ ਲਈ ਕਿਸਾਨ ਉਤਪਾਦਨ ਸੰਗਠਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਜ ਖੇਤੀ ਖੇਤਰ ਵਿੱਚ ਵੱਧ ਰਹੀ ਖੁਸ਼ਹਾਲੀ ਦਾ ਕੁਝ ਸਿਹਰਾ ਕਿਸਾਨ ਉਤਪਾਦਕ ਜਥੇਬੰਦੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਨਾਲ ਜੁੜ ਕੇ ਬਹੁਤ ਸਾਰੇ ਕਿਸਾਨ ਆਪਣੇ ਭਵਿੱਖ ਨੂੰ ਲੈ ਕੇ ਆਤਮ-ਵਿਸ਼ਵਾਸ ਨਾਲ ਭਰੇ ਹੋਏ ਹਨ।
ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕੀ ਹੈ?
ਐਫਪੀਓ (FPO) ਜਿਸ ਨੂੰ ਫਾਰਮਰ ਪ੍ਰੋਡਿਊਸਰ ਆਰਗਨਾਈਜੇਸ਼ਨ ਕਹਿੰਦੇ ਹੈ ਉਹ ਇੱਕ ਅਜਿਹਾ ਸੰਗਠਨ ਹੈ ਜਿਸ ਨੂੰ ਕਿਸਾਨਾਂ ਦੁਆਰਾ ਬਣਾਇਆ ਤੇ ਚਲਾਇਆ ਜਾਂਦਾ ਹੈ। ਅਸੀਂ ਸਿੱਧੇ ਸ਼ਬਦਾਂ ਵਿੱਚ ਇਸ ਨੂੰ ਕਿਸਾਨ ਕੰਪਨੀ ਕਹਿ ਸਕਦੇ ਹਾਂ, ਜਿਸ ਦਾ ਮਾਲਕ ਵੀ ਕਿਸਾਨ ਹੈ ਅਤੇ ਇਸ ਦੇ ਮੈਂਬਰ ਵੀ ਕਿਸਾਨ ਹੀ ਹਨ। ਦੱਸ ਦੇਈਏ ਕਿ 2013 ਵਿੱਚ ਕੰਪਨੀ ਐਕਟ ਵਿੱਚ ਸੋਧ ਕਰਕੇ ਉਤਪਾਦਕ ਕੰਪਨੀ (ਪ੍ਰੋਡਿਊਸਰ ਕੰਪਨੀ) ਮਦ ਨੂੰ ਲਿਆਂਦਾ ਗਿਆ ਸੀ। ਸਧਾਰਨ ਸ਼ਬਦਾਂ ਵਿੱਚ, ਇੱਕ ਉਤਪਾਦਕ ਕੰਪਨੀ ਇੱਕ ਸਹਿਕਾਰੀ ਸਭਾ ਅਤੇ ਇੱਕ ਕੰਪਨੀ ਦਾ ਮਿਸ਼ਰਣ ਹੈ। ਅਜਿਹੀ ਕੰਪਨੀ ਵਿੱਚ ਇੱਕ ਕੰਪਨੀ ਅਤੇ ਇੱਕ ਸਹਿਕਾਰੀ ਸਭਾ ਦੋਵਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਸਹਿਕਾਰੀ ਸਭਾ ਵਿੱਚ ਮਾਲਕੀ ਸਰਕਾਰ ਦੇ ਹੱਥ ਵਿੱਚ ਹੁੰਦੀ ਹੈ, ਪਰ ਇਸ ਵਿੱਚ ਮਾਲਕੀ ਕਿਸਾਨ ਦੇ ਹੱਥ ਵਿੱਚ ਹੁੰਦੀ ਹੈ।
ਕਿਸਾਨ ਉਤਪਾਦਕ ਸੰਗਠਨ ਦਾ ਮਕਸਦ
● ਕਿਸਾਨ ਉਤਪਾਦਿਕ ਸੰਗਠਨ ਨੂੰ ਲਿਆਉਣ ਦਾ ਮੁੱਖ ਟੀਚਾ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਹੈ।
● ਇਸ ਦੇ ਨਾਲ ਹੀ ਉਤਪਾਦਕਾਂ ਲਈ ਬਿਹਤਰ ਆਮਦਨ ਨੂੰ ਯਕੀਨੀ ਬਣਾਉਣਾ ਕਿਸਾਨ ਉਤਪਾਦਕ ਸੰਗਠਨ ਦਾ ਉਦੇਸ਼ ਹੈ।
● ਯੋਜਨਾਬੱਧ ਤਰੀਕੇ ਨਾਲ ਖੇਤੀਬਾੜੀ ਉਤਪਾਦਾਂ ਦੀ ਮੁੱਲ ਲੜੀ/ਪ੍ਰਚਾਰ ਅਤੇ ਮਾਰਕੀਟਿੰਗ ਸਮਰੱਥਾ ਨੂੰ ਜੋੜਨਾ ਹੈ।
● ਕਿਸਾਨੀ ਉਪਜਾਂ ਨੂੰ ਸਿੱਧਾ ਖਪਤਕਾਰਾਂ ਤੱਕ ਪਹੁੰਚਾਉਣਾ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣਾ।
● ਇਸ ਦਾ ਉਦੇਸ਼ ਕਿਸਾਨਾਂ ਨੂੰ ਸੰਗਠਿਤ ਕਰਨਾ ਅਤੇ ਕਰਜ਼ਾ, ਨਿਵੇਸ਼, ਤਕਨਾਲੋਜੀ, ਸਮਰੱਥਾ ਨਿਰਮਾਣ ਅਤੇ ਮਾਰਕੀਟ ਲਿੰਕੇਜ ਨੂੰ ਉਤਸ਼ਾਹਿਤ ਕਰਨਾ ਹੈ।
ਕਿਸਾਨ ਉਤਪਾਦਕ ਸੰਗਠਨ ਕਿਵੇਂ ਕੰਮ ਕਰਦੀਆਂ ਹਨ?
ਜਿਵੇਂ ਕਿ ਤੁਸੀਂ ਉੱਤੇ ਪੜ੍ਹਿਆ ਅਤੇ ਇਸ ਦੇ ਨਾਮ ਤੋਂ ਹੀ ਸਮਝ ਪਾ ਰਹੇ ਹੋ ਕਿ ਕਿਸਾਨ ਉਤਪਾਦਨ ਸੰਗਠਨ ਪੂਰੀ ਤਰ੍ਹਾਂ ਕਿਸਾਨਾਂ ਦਾ ਸੰਗਠਨ ਹੈ। ਇਨ੍ਹਾਂ ਸੰਗਠਨਾਂ ਵਿੱਚ ਮੈਂਬਰ ਕਿਸਾਨ ਇੱਕ ਦੂਜੇ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਨ। ਹਰ ਕਿਸਾਨ ਉਤਪਾਦਕ ਸੰਸਥਾ ਲਈ ਘੱਟੋ-ਘੱਟ 11 ਕਿਸਾਨ ਹੋਣੇ ਲਾਜ਼ਮੀ ਹਨ।
ਇਹ ਵੀ ਪੜੋ: MFOI 2023: FPO ਨੇ ਕਿਸਾਨਾਂ ਦੀ ਵਿੱਤੀ ਹਾਲਤ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ
ਛੋਟੇ-ਵੱਡੇ ਹਰ ਕਿਸਾਨ ਐਫਪੀਓ ਦਾ ਹਿੱਸਾ
ਭਾਵੇਂ ਵੱਡੇ ਕਿਸਾਨ ਹੋਣ ਜਾਂ ਛੋਟੇ, ਇਨ੍ਹਾਂ ਸੰਗਠਨਾਂ ਵਿੱਚ ਹਰ ਵਰਗ ਦੇ ਕਿਸਾਨ ਹੁੰਦੇ ਹਨ। ਇੱਥੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਕਿਸਾਨ ਵੀ ਮੈਂਬਰ ਬਣ ਸਕਦੇ ਹਨ। ਮੈਂਬਰਸ਼ਿਪ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਨਾਲ-ਨਾਲ ਵੱਡੇ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਇਹ ਐਫ.ਪੀ.ਓਜ਼ ਆਪਸੀ ਸਹਿਯੋਗ ਨਾਲ ਆਪਣੇ ਮੈਂਬਰ ਕਿਸਾਨਾਂ ਨੂੰ ਕਰਜ਼ਾ, ਫਸਲ ਦੀ ਵਿਕਰੀ, ਪੈਕੇਜਿੰਗ, ਆਵਾਜਾਈ, ਮੰਡੀਕਰਨ ਆਦਿ ਸਹੂਲਤਾਂ ਪ੍ਰਦਾਨ ਕਰਦੇ ਹਨ, ਤਾਂ ਜੋ ਕਿਸਾਨਾਂ ਨੂੰ ਇਧਰ-ਉਧਰ ਨਾ ਭੱਜਣਾ ਪਵੇ।
ਕਿਸਾਨ ਉਤਪਾਦਕ ਸੰਗਠਨ ਨਾਲ ਜੁੜਨ ਦੇ ਫਾਇਦੇ
ਇਨ੍ਹਾਂ ਕਿਸਾਨ ਉਤਪਾਦਕ ਸੰਸਥਾਵਾਂ ਨਾਲ ਜੁੜ ਕੇ ਉਹ ਆਪਣਾ ਖੇਤੀ ਕਾਰੋਬਾਰ ਜਾਂ ਕਸਟਮ ਹਾਇਰਿੰਗ ਸੈਂਟਰ ਵੀ ਸ਼ੁਰੂ ਕਰ ਸਕਦੇ ਹਨ। ਇਹਨਾਂ ਸੰਗਠਨਾਂ ਵਿੱਚ ਸ਼ਾਮਲ ਕਿਸਾਨਾਂ ਨੂੰ ਲੋੜ ਪੈਣ 'ਤੇ ਸਬਸਿਡੀ ਕੀਮਤ 'ਤੇ ਇਨਪੁਟਸ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਖੇਤੀ ਦੀ ਲਾਗਤ ਘੱਟ ਜਾਂਦੀ ਹੈ ਅਤੇ ਕਿਸਾਨ ਲਈ ਅਸਲ ਮੁਨਾਫਾ ਕਮਾਉਣਾ ਵੀ ਆਸਾਨ ਹੋ ਜਾਂਦਾ ਹੈ।
Summary in English: What is Farmer Producer Organization, how does it work and what is the purpose behind its formation?