1. Home
  2. ਸੇਹਤ ਅਤੇ ਜੀਵਨ ਸ਼ੈਲੀ

ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ ਵਰਤੋਂ ਦਾਲਚੀਨੀ ! ਪੜ੍ਹੋ ਇਸਦੇ ਫਾਇਦੇ

ਭਾਰਤ ਵਿੱਚ ਹੀ ਨਹੀਂ, ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਹਾਈ ਬਲੱਡ ਪ੍ਰੈਸ਼ਰ(High Blood Pressure) ਦੀ ਸਮੱਸਿਆ ਤੋਂ ਪੀੜਤ ਹਨ। ਇਹ ਮੁਸੀਬਤ ਦਿਨੋਂ ਦਿਨ ਲੋਕਾਂ ਵਿੱਚ ਫੈਲਦੀ ਜਾ ਰਹੀ ਹੈ।

Pavneet Singh
Pavneet Singh
Cinnamon

Cinnamon

ਭਾਰਤ ਵਿੱਚ ਹੀ ਨਹੀਂ, ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਹਾਈ ਬਲੱਡ ਪ੍ਰੈਸ਼ਰ(High Blood Pressure) ਦੀ ਸਮੱਸਿਆ ਤੋਂ ਪੀੜਤ ਹਨ। ਇਹ ਮੁਸੀਬਤ ਦਿਨੋਂ ਦਿਨ ਲੋਕਾਂ ਵਿੱਚ ਫੈਲਦੀ ਜਾ ਰਹੀ ਹੈ। ਇਸ ਬੀਮਾਰੀ ਤੋਂ ਬਾਹਰ ਨਿਕਲਣ ਲਈ ਮਰੀਜ਼ਾਂ ਨੂੰ ਦਵਾਈਆਂ ਅਤੇ ਕਈ ਤਰ੍ਹਾਂ ਦੀ ਥੈਰੇਪੀ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਫਿਰ ਵੀ ਕਈ ਅਜਿਹੇ ਲੋਕ ਹਨ ਜੋ ਇਸ ਸਮੱਸਿਆ ਤੋਂ ਪੀੜਤ ਹਨ ਅਤੇ ਡਾਕਟਰ 'ਤੇ ਨਿਰਭਰ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਤੁਸੀਂ ਆਪਣੀ ਰਸੋਈ ਵਿੱਚ ਵਰਤੀ ਜਾਣ ਵਾਲੀ ਦਾਲਚੀਨੀ(Cinnamon for Blood Pressure) ਨੂੰ ਆਸਾਨੀ ਨਾਲ ਵਰਤ ਸਕਦੇ ਹੋ।

ਦਾਲਚੀਨੀ ਦੀ ਵਰਤੋਂ ਨਾਲ ਸਿਰਫ ਹਾਈ ਬਲੱਡ ਪ੍ਰੈਸ਼ਰ ਹੀ ਨਹੀਂ ਸਗੋਂ ਹੋਰ ਵੀ ਕਈ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦਾਲਚੀਨੀ(Cinnamon) ਵਿੱਚ ਪ੍ਰੋਟੀਨ, ਪੋਟਾਸ਼ੀਅਮ, ਜ਼ਿੰਕ, ਥਿਆਮਿਨ, ਰਿਬੋਫਲੇਵਿਨ, ਲਾਈਕੋਪੀਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਇਸ ਦੇ ਲਾਭ :-

ਬਲੱਡ ਪ੍ਰੈਸ਼ਰ ਵਿਚ ਦਾਲਚੀਨੀ ਦੇ ਫਾਇਦੇ

ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰੇ

ਤੁਹਾਨੂੰ ਦੱਸ ਦੇਈਏ ਕਿ ਦਾਲਚੀਨੀ ਵਿੱਚ ਫਾਈਬਰ, ਵਿਟਾਮਿਨ ਬੀ ਅਤੇ ਮੈਗਨੀਸ਼ੀਅਮ ਦੇ ਗੁਣ ਪਾਏ ਜਾਂਦੇ ਹਨ। ਅਜਿਹੇ ਵਿਚ ਜੇਕਰ ਤੁਸੀ ਦਾਲਚੀਨੀ ਦਾ ਸੇਵਨ ਕਰਦੇ ਹੋ ਤਾਂ ਫਿਰ ਕੋਲੇਸਟ੍ਰੋਲ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹੋ। ਇਸ ਦੇ ਨਾਲ ਹੀ ਪਾਚਨ ਤੱਤ ਵਿਚ ਵੀ ਰਾਹਤ ਮਿਲਦੀ ਹੈ ਅਤੇ ਸ਼ਰੀਰ ਤੇ ਜੰਮੀ ਚਰਬੀ ਵੀ ਘੱਟ ਹੁੰਦੀ ਹੈ।

ਬਲੇਡ ਵੇਸਲਸ ਵਿੱਚ ਰਾਹਤ
ਹਾਈਪਰਟੈਨਸ਼ਨ ਵਿੱਚ, ਤੁਹਾਡੀਆਂ ਖੂਨ ਦੀਆਂ ਨਾੜੀਆਂ 'ਤੇ ਜ਼ਿਆਦਾ ਦਬਾਅ ਹੁੰਦਾ ਹੈ। ਜਿਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਵਾਰ ਹਾਈ ਬਲੱਡ ਪ੍ਰੈਸ਼ਰ ਕਾਰਨ ਹਾਰਟ ਸਟ੍ਰੋਕ, ਅਟੈਕ ਅਤੇ ਹਾਰਟ ਫੇਲ ਹੋਣ ਦਾ ਖਤਰਾ ਵੀ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ, ਦਾਲਚੀਨੀ ਦਾ ਸੇਵਨ ਕਰਨ ਨਾਲ ਤੁਹਾਡੀਆਂ ਨਾੜੀਆਂ ਨੂੰ ਰਾਹਤ ਮਿਲਦੀ ਹੈ ਅਤੇ ਖੂਨ ਦਾ ਸੰਚਾਰ ਵੀ ਸਹੀ ਢੰਗ ਨਾਲ ਹੁੰਦਾ ਹੈ।

ਪੋਟਾਸ਼ੀਅਮ ਨਾਲ ਭਰਪੂਰ ਦਾਲਚੀਨੀ
ਤੁਹਾਨੂੰ ਦੱਸ ਦੇਈਏ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਸੋਡੀਅਮ ਦੀ ਮਾਤਰਾ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਸੋਡੀਅਮ ਯੁਕਤ ਨਮਕ ਘੱਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਲਈ ਤੁਸੀਂ ਦਾਲਚੀਨੀ ਨੂੰ ਉਬਾਲ ਕੇ ਇਸ ਦਾ ਪਾਣੀ ਪੀ ਸਕਦੇ ਹੋ, ਕਿਉਂਕਿ ਦਾਲਚੀਨੀ ਪੋਟਾਸ਼ੀਅਮ ਨਾਲ ਭਰਪੂਰ ਹੁੰਦੀ ਹੈ।

ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ
ਹਾਈ ਬਲੱਡ ਪ੍ਰੈਸ਼ਰ ਦੇ ਕਾਰਨ ਕਈ ਵਾਰ ਦਿਮਾਗ ਦੀਆਂ ਨਸਾਂ ਵਿੱਚ ਸੋਜ ਆ ਸਕਦੀ ਹੈ| ਪਰ ਇਸਦੇ ਲਈ ਤੁਸੀਂ ਦਾਲਚੀਨੀ ਦਾ ਸੇਵਨ ਕਰ ਸਕਦੇ ਹੋ, ਕਿਉਂਕਿ ਦਾਲਚੀਨੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ।

ਦਾਲਚੀਨੀ ਦੀ ਵਰਤੋਂ ਕਿਵੇਂ ਕਰੋ

  • ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਹੈ ਤਾਂ ਇਸ ਨੂੰ ਘੱਟ ਕਰਨ ਲਈ ਤੁਸੀਂ ਦਾਲਚੀਨੀ ਨੂੰ ਰਾਤ ਨੂੰ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਇਸ ਦਾ ਪਾਣੀ ਪੀ ਸਕਦੇ ਹੋ।

  • ਤੁਸੀਂ ਸ਼ਾਮ ਨੂੰ ਪਾਣੀ ਵਿਚ ਦਾਲਚੀਨੀ ਨੂੰ ਉਬਾਲ ਕੇ ਇਸ ਦਾ ਪਾਣੀ ਪੀ ਸਕਦੇ ਹੋ।

  • ਇਸ ਦੇ ਨਾਲ ਹੀ ਨਸਾਂ ਵਿਚ ਆਰਾਮ ਲਈ ਦਾਲਚੀਨੀ ਦੇ ਪਾਊਡਰ ਨੂੰ ਸ਼ਹਿਦ ਵਿਚ ਮਿਲਾ ਕੇ ਖਾ ਸਕਦੇ ਹੋ।

  • ਤੁਸੀਂ ਆਪਣੇ ਭੋਜਨ ਵਿੱਚ ਦਾਲਚੀਨੀ ਜਾਂ ਇਸ ਦੇ ਪਾਊਡਰ ਦੀ ਵਰਤੋਂ ਵੀ ਕਰ ਸਕਦੇ ਹੋ।

  • ਤੁਸੀਂ ਇਸ ਦੇ ਪਾਊਡਰ ਦੀ ਵਰਤੋਂ ਸਲਾਦ ਜਾਂ ਰਾਇਤੇ ਵਿਚ ਵੀ ਕਰ ਸਕਦੇ ਹੋ।

  • ਤੁਸੀਂ ਦਾਲਚੀਨੀ ਦੀ ਚਾਹ ਵੀ ਬਣਾ ਸਕਦੇ ਹੋ। 

ਇਹ ਵੀ ਪੜ੍ਹੋ: SBI ਦੇ ਰਿਹਾ ਹੈ ਆਪਣੇ ਗਾਹਕਾਂ ਨੂੰ 2 ਲੱਖ ਰੁਪਏ ਦਾ ਲਾਭ !

Summary in English: Use Cinnamon to Reduce High Blood Pressure! Read its benefits

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters